ਪਿੰਡ ਵਿਚ ਰਹਿ ਕੇ ਦੁਕਾਨ ਚਲਾਉਣ ਵਾਲੇ, ਦੋ ਸ-ਕੇ ਭਰਾਵਾਂ ਦੀਆਂ ਦੇ*ਹਾਂ, ਪਾਣੀ ਵਾਲੀ ਟੈਂਕੀ ਵਿਚੋਂ ਮਿਲੀਆਂ, ਜਾਂਂਚ ਜਾਰੀ, ਇਸ ਤਰ੍ਹਾਂ ਹੋਇਆ ਖੁ-ਲਾ-ਸਾ

Punjab

ਮੱਧ ਪ੍ਰਦੇਸ਼ ਦੇ ਜਿਲ੍ਹਾ ਸਿਹੋਰ ਵਿਚ ਦੋ ਸਕੇ ਭਰਾਵਾਂ ਦੀਆਂ ਦੇਹਾਂ ਕਿਸੇ ਹੋਰ ਦੋ ਭਰਾਵਾਂ ਨੇ ਘਰ ਦੀ ਹੀ ਪਾਣੀ ਵਾਲੀ ਟੈਂਕੀ ਵਿਚ ਦੇਖੀਆਂ। ਇਸ ਘ-ਟ-ਨਾ ਦਾ ਪਤਾ ਲੱਗਣ ਤੋਂ ਬਾਅਦ ਪੂਰੇ ਇਲਾਕੇ ਵਿਚ ਡਰ ਦਾ ਮਹੌਲ ਪੈਦਾ ਹੋ ਗਿਆ। ਜਦੋਂ ਪਿੰਡ ਵਾਸੀਆਂ ਨੇ ਇਸ ਮਾਮਲੇ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਟੀਮ ਵੀ ਤੁਰੰਤ ਘਟਨਾ ਵਾਲੀ ਥਾਂ ਉਤੇ ਪਹੁੰਚ ਗਈ। ਪੁਲਿਸ ਟੀਮ ਵਲੋਂ ਦੋਵਾਂ ਭਰਾਵਾਂ ਦੀਆਂ ਦੇਹਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਪੁਲਿਸ ਨੇ ਬਰੀਕੀ ਨਾਲ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿੰਡ ਵਿਚ ਰਹਿ ਕੇ ਦੁਕਾਨ ਚਲਾਉਂਦੇ ਸਨ ਦੋਵੇਂ ਭਰਾ

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਇਛਾਵਰ ਥਾਣਾ ਏਰੀਏ ਵਿਚ ਪੈਂਦੇ ਪਿੰਡ ਬੋਰਦੀ ਕਲਾ ਦੇ ਰਹਿਣ ਵਾਲੇ ਰਾਹੁਲ ਜੈਸਵਾਲ ਅਤੇ ਗੋਲੂ ਜੈਸਵਾਲ ਪੁੱਤਰ ਵਿਸ਼ਨੂੰ ਜੈਸਵਾਲ ਦੋਵੇਂ ਸਕੇ ਭਰਾ ਪਿੰਡ ਵਿੱਚ ਹੀ ਰਹਿੰਦੇ ਹੋਏ ਇਕ ਸੀਮਿੰਟ ਦੀ ਦੁਕਾਨ ਚਲਾਉਂਦੇ ਸਨ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਸਵੇਰੇ 9 ਵਜੇ ਤੱਕ ਵੀ ਜਦੋਂ ਦੁਕਾਨ ਨਹੀਂ ਖੁੱਲ੍ਹੀ ਤਾਂ, ਦੋ ਭਰਾਵਾਂ ਪੰਕਜ ਅਤੇ ਨਰਿੰਦਰ ਨੇ ਘਰ ਜਾ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਦੋਵਾਂ ਭਰਾਵਾਂ ਦੀਆਂ ਦੇਹਾਂ ਪਾਣੀ ਵਾਲੀ ਟੈਂਕੀ ਵਿੱਚੋਂ ਮਿਲੀਆਂ।

ਜਿਸ ਕਾਰਨ ਉਹ ਘਬਰਾ ਗਏ ਅਤੇ ਇਸ ਮਾਮਲੇ ਬਾਰੇ ਆਸਪਾਸ ਦੇ ਲੋਕਾਂ ਨੂੰ ਦੱਸਿਆ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ਉਤੇ ਪਹੁੰਚੀ ਅਤੇ ਦੋਵਾਂ ਦੀਆਂ ਦੇਹਾਂ ਨੂੰ ਟੈਂਕੀ ਵਿਚੋਂ ਬਾਹਰ ਕੱਢਵਾ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *