ਘਰੇਲੂ ਬਿਜਲੀ ਸਪਲਾਈ ਠੀਕ ਕਰਨ ਗਏ, ਸਹਾਇਕ ਲਾਈਨਮੈਨ ਨਾਲ ਵਾਪਰਿਆ ਹਾਦਸਾ, ਤਿਆਗੇ ਸਾਹ, ਪਰਿਵਾਰਕ ਮੈਂਬਰ ਡੂੰਘੇ ਦੁੱਖ ਵਿਚ

Punjab

ਜਿਲ੍ਹਾ ਪਟਿਆਲਾ (ਪੰਜਾਬ) ਦੇ ਭਵਾਨੀਗੜ੍ਹ ਤੋਂ ਬਹੁਤ ਹੀ ਦੁੱਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਥੇ ਪਾਵਰਕੌਮ ਦੇ ਸਹਾਇਕ ਲਾਈਨਮੈਨ ਦੀ ਬਿਜਲੀ ਦਾ ਕ-ਰੰ-ਟ ਲੱਗਣ ਨਾਲ ਮੌ*ਤ ਹੋ ਗਈ ਹੈ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿਚ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਭਵਾਨੀਗੜ੍ਹ ਦੇ ਨੇੜਲੇ ਪਿੰਡ ਬਲਿਆਲ ਵਿੱਚ ਬਿਜਲੀ ਸਪਲਾਈ ਨੂੰ ਠੀਕ (ਮੁਰੰਮਤ) ਕਰਦੇ ਸਮੇਂ ਐਲਟੀ ਲਾਈਨ ਵਿਚ ਅਚਾ-ਨਕ ਕਰੰਟ ਆਉਣ ਕਾਰਨ ਇਕ ਸਹਾਇਕ ਲਾਇਨਮੈਨ ਨੂੰ ਕ-ਰੰ-ਟ ਲੱਗ ਗਿਆ ਜਿਸ ਕਾਰਨ ਸਹਾਇਕ ਲਾਈਨਮੈਨ ਦੀ ਮੌ-ਤ ਹੋ ਗਈ।

ਇਸ ਮੌਕੇ ਇਸ ਘ-ਟ-ਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਪੀ. ਐਸ. ਪੀ. ਸੀ. ਐਲ. ਦੇ ਐਸ. ਡੀ. ਓ. ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 11:30 ਵਜੇ ਪਿੰਡ ਬਲਿਆਲ ਵਿਖੇ ਘਰੇਲੂ ਬਿਜਲੀ ਦੀ ਸਪਲਾਈ ਲਾਈਨ ਵਿੱਚ ਨੁਕਸ ਪੈ ਗਿਆ ਸੀ, ਜਿਸ ਨੂੰ ਠੀਕ ਕਰਦੇ ਸਮੇਂ ਪੀ. ਐਸ. ਪੀ. ਸੀ. ਐਲ. ਦੇ ਸਹਾਇਕ ਲਾਈਨਮੈਨ ਕਮਲਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਹਰੀਨਗਰ ਖੇੜਕੀ ਜ਼ਿਲ੍ਹਾ ਪਟਿਆਲਾ ਦੀ ਬਿਜਲੀ ਦਾ ਝ-ਟ-ਕਾ ਲੱਗਣ ਕਾਰਨ ਮੌ-ਤ ਹੋ ਗਈ।

ਉਨ੍ਹਾਂ ਨੇ ਦੱਸਿਆ ਕਿ ਬਿਜਲੀ ਸਪਲਾਈ ਵਿੱਚ ਨੁਕਸ ਨੂੰ ਠੀਕ ਕਰਨ ਲਈ ਗਈ ਵਿਭਾਗ ਦੀ ਟੀਮ ਨੇ ਅਰਥਿੰਗ ਵਿੱਚ ਪੂਰੀ ਸਾਵਧਾਨੀ ਵਰਤੀ ਸੀ ਅਤੇ ਜਦੋਂ ਉਕਤ ਲਾਈਨ ਮੈਨ ਨੁਕਸ ਨੂੰ ਠੀਕ ਕਰਨ ਤੋਂ ਬਾਅਦ ਅਰਥ ਹਟਾ ਰਿਹਾ ਸੀ ਤਾਂ ਘਰੇਲੂ ਬਿਜਲੀ ਸਪਲਾਈ ਲਾਇਨ ਵਿਚ ਜਨਰੇਟਰ ਦਾ ਬੈਕ ਕਰੰਟ ਆਉਣ ਕਾਰਨ ਸਹਾਇਕ ਲਾਈਨਮੈਨ ਦੇ ਕ-ਰੰ-ਟ ਲੱਗ ਗਿਆ ਅਤੇ ਉਸ ਦੀ ਮੌ-ਤ ਹੋ ਗਈ।

Leave a Reply

Your email address will not be published. Required fields are marked *