ਜਿਲ੍ਹਾ ਰੇਵਾੜੀ (ਹਰਿਆਣਾ) ਦੇ ਪਿੰਡ ਬੈਰਾਮਪੁਰ ਵਿੱਚ ਇੱਕ ਤੇਜ਼ ਸਪੀਡ ਕਾਰ ਨੇ ਆਪਣੇ ਜੇਠ ਅਤੇ ਜੇਠਾਣੀ ਨਾਲ ਸੈਰ ਕਰਨ ਲਈ ਗਈ ਇਕ ਮਹਿਲਾ ਨੂੰ ਟੱਕਰ ਮਾਰ ਦਿੱਤੀ। ਦੋਸ਼ੀ ਡਰਾਈਵਰ ਕਾਰ ਰੋਕਣ ਦੀ ਬਜਾਏ ਤੇਜ਼ ਸਪੀਡ ਨਾਲ ਭੱਜਣ ਲੱਗਿਆ, ਤਦੋਂ ਮਹਿਲਾ ਪਹੀਏ ਦੇ ਹੇ-ਠਾਂ ਫਸ ਗਈ। ਉਸ ਨੂੰ 20 ਮੀਟਰ ਤੱਕ ਘਸੀਟਣ ਤੋਂ ਬਾਅਦ ਦੋਸ਼ੀ ਨੇ ਕਾਰ ਰੋਕ ਦਿੱਤੀ। ਜਖਮੀਂ ਮਹਿਲਾ ਨੂੰ ਹਸਪਤਾਲ ਲਿਜਾਣ ਉਤੇ ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਔਰਤ ਦੀ ਪਹਿਚਾਣ ਰਿਤੂ ਉਮਰ 24 ਸਾਲ ਵਾਸੀ ਪਿੰਡ ਬੈਰਾਮਪੁਰ ਦੇ ਰੂਪ ਵਜੋਂ ਹੋਈ ਹੈ। ਦੋਸ਼ੀ ਕਾਰ ਡਰਾਈਵਰ ਮੌਕਾ ਦੇਖ ਕੇ ਫਰਾਰ ਹੋ ਗਿਆ। ਹਾਲਾਂਕਿ ਅਜੇਪਾਲ ਨੇ ਉਸ ਨੂੰ ਪਹਿਚਾਣ ਲਿਆ।
ਰੋਟੀ ਖਾਣ ਤੋਂ ਬਾਅਦ ਸੈਰ ਕਰਨ ਲਈ ਗਈ ਸੀ ਰੀਤੂ
ਇਸ ਮਾਮਲੇ ਬਾਰੇ ਪਿੰਡ ਬੈਰਾਮਪੁਰ ਦੇ ਰਹਿਣ ਵਾਲੇ ਅਜੈਪਾਲ ਨੇ ਦੱਸਿਆ ਕਿ ਉਹ ਮੰਗਲਵਾਰ ਰਾਤ ਕਰੀਬ 8.30 ਵਜੇ ਰੋਟੀ ਖਾਣ ਤੋਂ ਬਾਅਦ ਆਪਣੀ ਪਤਨੀ ਸਰਵੇਸ਼ ਅਤੇ ਛੋਟੇ ਭਰਾ ਸੋਨੂੰ ਦੀ ਪਤਨੀ ਰਿਤੂ ਨਾਲ ਘਰੋਂ ਸੈਰ ਕਰਨ ਲਈ ਗਏ ਸੀ। ਪਿੰਡ ਬੈਰਾਮਪੁਰ ਤੋਂ ਕਰੀਬ 500 ਮੀਟਰ ਪਹਿਲਾਂ ਬਾਂਸ ਰੋਡ ਵਲੋਂ ਆ ਰਹੀ ਇੱਕ ਤੇਜ਼ ਸਪੀਡ ਦਿੱਲੀ ਨੰਬਰ ਦੀ ਚਿੱਟੇ ਰੰਗ ਦੀ ਕਾਰ ਨੇ ਰਿਤੂ ਨੂੰ ਟੱਕਰ ਮਾਰ ਦਿੱਤੀ।
ਜਿਸ ਤੋਂ ਬਾਅਦ ਦੋਸ਼ੀ ਕਾਰ ਡਰਾਈਵਰ ਗੱਡੀ ਰੋਕਣ ਦੀ ਬਜਾਏ ਭੱਜਣ ਲੱਗਿਆ। ਇਸ ਹਾਦਸੇ ਦੌਰਾਨ ਰਿਤੂ ਪਹੀਏ ਦੇ ਹੇ-ਠਾਂ ਫਸ ਗਈ। ਜਦੋਂ ਅਜੈਪਾਲ ਅਤੇ ਪਤਨੀ ਸਰਵੇਸ਼ ਨੇ ਰੌਲਾ ਪਾਇਆ ਤਾਂ ਦੋਸ਼ੀ ਨੇ ਕਰੀਬ 20 ਮੀਟਰ ਅੱਗੇ ਜਾ ਕੇ ਕਾਰ ਨੂੰ ਰੋਕ ਲਿਆ। ਰਿਤੂ ਕਾਰ ਦੇ ਹੇ-ਠਾਂ ਫਸੀ ਹੋਈ ਸੀ। ਉਸ ਨੂੰ ਤੁਰੰਤ ਬਾਹਰ ਕੱਢਿਆ ਗਿਆ। ਜਦੋਂ ਰਿਤੂ ਨੂੰ ਹਸਪਤਾਲ ਲਿਜਾਇਆ ਤਾਂ ਉਥੇ ਡਿਊਟੀ ਤੇ ਮੌਜੂਦ ਡਾਕਟਰਾਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।