ਪੰਜਾਬ ਸੂਬੇ ਵਿਚ ਪੈਂਦੇ ਮੁਕੇਰੀਆਂ ਦੇ ਪਿੰਡ ਬਰਨਾਲਾ ਦੇ ਗੁਰਬੇਜ ਸਿੰਘ ਉਮਰ 29 ਸਾਲ ਦੀ ਅਮਰੀਕਾ ਵਿੱਚ ਮੌ-ਤ ਹੋਣ ਦਾ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਗੁਰਭੇਜ ਸਿੰਘ ਦੀ ਮੌ-ਤ ਹੋ ਜਾਣ ਦੀ ਸੂਚਨਾ ਜਿਵੇਂ ਹੀ ਉਸ ਦੇ ਜੱਦੀ ਪਿੰਡ ਪੁੱਜੀ ਤਾਂ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਗੁਰਭੇਜ ਸਿੰਘ ਦੇ ਪਿਤਾ ਰਘੁਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਗੁਰਭੇਜ ਸਿੰਘ ਸਾਲ 2015 ਦੇ ਵਿਚ ਵਰਕ ਪਰਮਿਟ ਉਤੇ ਅਮਰੀਕਾ ਵਿਚ ਗਿਆ ਸੀ।
ਪਿਤਾ ਨੇ ਦੱਸਿਆ ਕਿ ਗੁਰਭੇਜ ਸਿੰਘ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿਚ ਰਹਿੰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੌ-ਤ ਤੋਂ 3 ਦਿਨ ਪਹਿਲਾਂ ਉਨ੍ਹਾਂ ਦੇ ਪੁੱਤਰ ਗੁਰਭੇਜ ਸਿੰਘ ਦਾ ਫੋਨ ਆਇਆ ਸੀ ਅਤੇ ਉਹ ਬਹੁਤ ਖੁਸ਼ ਲੱਗ ਰਿਹਾ ਸੀ। ਉਨ੍ਹਾਂ ਨੇ ਆਪਣੇ ਛੋਟੇ ਪੁੱਤਰ ਦਾ ਵਿਆਹ ਤੈਅ ਕਰ ਦਿੱਤਾ ਸੀ ਅਤੇ ਗੁਰਭੇਜ ਸਿੰਘ ਕਹਿ ਰਿਹਾ ਸੀ ਕਿ ਪਿਤਾ ਜੀ ਉਹ ਆਪਣੇ ਛੋਟੇ ਭਰਾ ਦੇ ਵਿਆਹ ਵਿੱਚ ਜ਼ਰੂਰ ਆਵੇਗਾ। ਉਨ੍ਹਾਂ ਦੇ ਘਰ ਦੇ ਸਾਰੇ ਮੈਂਬਰ ਉਸ ਦੇ ਆਉਣ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ।
ਅੱਗੇ ਮ੍ਰਿ-ਤ-ਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਪੁੱਤਰ ਕੈਨੇਡਾ ਵਿਚ ਰਹਿੰਦਾ ਹੈ। ਜਿਵੇਂ ਹੀ ਉਸ ਨੂੰ ਆਪਣੇ ਭਰਾ ਦੀ ਮੌ-ਤ ਹੋ ਜਾਣ ਦੀ ਸੂਚਨਾ ਮਿਲੀ ਤਾਂ ਉਹ ਅਮਰੀਕਾ ਚਲ ਪਿਆ। ਉਥੇ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਭਾਰਤ (ਪੰਜਾਬ) ਲਿਆਂਦੀ ਜਾਵੇਗੀ ਜਾਂ ਉਸ ਦਾ ਅੰਤਿਮ ਸਸਕਾਰ ਅਮਰੀਕਾ ਵਿਚ ਕਰ ਦਿੱਤਾ ਜਾਵੇਗਾ।