ਜਿਲ੍ਹਾ ਲੁਧਿਆਣਾ ਤੋਂ ਇਕ ਦਿਲ ਦ-ਹਿ-ਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਨੌਜਵਾਨ ਲੜਕੇ ਦਾ ਉਸ ਦੇ ਦੋ ਦੋਸਤਾਂ ਨੇ ਬੇਰ-ਹਿਮ ਤਰੀਕੇ ਨਾਲ ਕ-ਤ-ਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘ-ਟ-ਨਾ ਤੋਂ ਪਹਿਲਾਂ ਦੋਵੇਂ ਕਾਰ ਵਿਚ ਸਵਾਰ ਹੋ ਕੇ ਘੁੰਮਣ ਗਏ ਸਨ ਅਤੇ ਇਕੱਠੇ ਸ਼-ਰਾ-ਬ ਵੀ ਪੀਤੀ ਸੀ। ਇਸ ਤੋਂ ਬਾਅਦ ਆਪਸ ਵਿੱਚ ਹੋਏ ਝ-ਗ-ੜੇ ਤੋਂ ਬਾਅਦ ਉਨ੍ਹਾਂ ਨੇ ਆਪਣੇ ਹੀ ਸਾਥੀ ਦਾ ਕ-ਤ-ਲ ਕਰ ਦਿੱਤਾ। ਪੁਲਿਸ ਵਲੋਂ ਇਸ ਮਾਮਲੇ ਵਿਚ 12 ਘੰਟਿਆਂ ਦੇ ਵਿਚ ਹੀ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਭਿਸ਼ੇਕ ਕੁਮਾਰ ਉਰਫ ਪੁਨੂੰ ਉਮਰ 27 ਸਾਲ ਵਾਸੀ ਨਾਲੀ ਮੁਹੱਲਾ ਮੰਗਲਵਾਰ ਨੂੰ ਆਪਣੇ ਦੋਸਤਾਂ ਦੇ ਨਾਲ ਘੁੰਮਣ ਲਈ ਗਿਆ ਸੀ। ਦੇਰ ਰਾਤ ਨੂੰ ਕਰੀਬ 12.30 ਵਜੇ ਜਦੋਂ ਉਹ ਵਾਪਿਸ ਆਏ ਤਾਂ ਨਾਲੀ ਮੁਹੱਲੇ ਵਿੱਚ ਉਨ੍ਹਾਂ ਦਾ ਆਪਸ ਵਿੱਚ ਝ-ਗ-ੜਾ ਹੋ ਗਿਆ। ਇਸ ਦੌਰਾਨ ਦੋ ਦੋਸਤਾਂ ਨੇ ਅਭਿਸ਼ੇਕ ਦੀ ਗਰ-ਦਨ ਉਤੇ ਚਾ-ਕੂ ਦਾ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ। ਇਹ ਸਾਰੀ ਘ-ਟ-ਨਾ ਨੇੜੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ। ਇਸ ਮਾਮਲੇ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ CCTV ਫੁਟੇਜ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇੱਕ ਦੋਸ਼ੀ ਅਮਿਤ ਉਰਫ਼ ਕਾਲੂ ਪੁੱਤਰ ਸੁਰਿੰਦਰ ਸਿੰਘ ਵਾਸੀ ਨਾਲੀ ਮੁਹੱਲਾ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਵਾ-ਰ-ਦਾ-ਤ ਵਿੱਚ ਵਰਤਿਆ ਗਿਆ ਚਾ-ਕੂ ਵੀ ਬਰਾਮਦ ਕੀਤਾ ਹੈ।
ਦੋਸ਼ੀਆਂ ਨੇ ਖੁਦ ਦਰਵਾਜ਼ਾ ਖੜਕਾ ਕੇ, ਪਰਿਵਾਰਕ ਮੈਂਬਰਾਂ ਨੂੰ ਬਾਹਰ ਬੁਲਾਇਆ
ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਕਾ-ਤ-ਲ ਇੰਨੇ ਸ਼ਾਤਰ ਸਨ ਕਿ ਅਭਿਸ਼ੇਕ ਦਾ ਕ*ਤ*ਲ ਕਰਨ ਤੋਂ ਬਾਅਦ ਕਿਸੇ ਨੂੰ ਉਨ੍ਹਾਂ ਉਤੇ ਸ਼ੱ-ਕ ਨਾ ਹੋਵੇ, ਇਸ ਲਈ ਉਨ੍ਹਾਂ ਨੇ ਖੁਦ ਹੀ ਉਸ ਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਬੁਲਾਇਆ ਅਤੇ ਉਸ ਉਤੇ ਕਿਸੇ ਹੋਰ ਵਲੋਂ ਹ-ਮ-ਲਾ ਕਰਕੇ ਫਰਾਰ ਹੋ ਜਾਣ ਦੀ ਗੱਲ ਕੀਤੀ। ਇਸ ਤੋਂ ਬਾਅਦ ਜਦੋਂ ਪੁਲਿਸ ਵਲੋਂ ਜਾਂਚ ਦੌਰਾਨ ਫੁਟੇਜ ਚੈੱਕ ਕੀਤੀ ਗਈ ਤਾਂ ਇਹ ਸੱਚਾਈ ਸਾਹਮਣੇ ਆ ਗਈ।