ਜਿਲ੍ਹਾ ਲੁਧਿਆਣਾ (ਪੰਜਾਬ) ਦੇ ਕਸਬਾ ਰਾਏਕੋਟ ਨਾਲ ਸਬੰਧਿਤ ਕੁਝ ਦਿਨ ਪਹਿਲਾਂ ਇਕ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਸੀ। ਉੱਜਵਲ ਭਵਿੱਖ ਅਤੇ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਗਏ ਪੰਜਾਬੀਆਂ ਦੀਆਂ ਮੌ-ਤਾਂ ਦਾ ਸਿਲ-ਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅਜੇ ਰਾਏਕੋਟ ਦੇ ਨੇੜੇ ਪੈਂਦੇ ਪਿੰਡ ਲੋਹਟਬੱਦੀ ਦੇ 20 ਸਾਲ ਉਮਰ ਦੇ ਨੌਜਵਾਨ ਮਨਜੋਤ ਸਿੰਘ ਦੇ ਦੁਬੱਈ ਵਿਚ ਕ-ਤ-ਲ ਹੋਣ ਦੀ ਖ਼ਬਰ ਦੀ ਸਿਆਹੀ ਵੀ ਸੁੱਕੀ ਨਹੀਂ ਸੀ ਕਿ ਬੀਤੀ ਰਾਤ ਪਿੰਡ ਲੋਹਟਬੱਦੀ ਦੀ ਇੱਕ ਹੋਰ 23 ਸਾਲ ਉਮਰ ਦੀ ਲੜਕੀ ਦੀ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋ ਗਈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਤਨਵੀਰ ਕੌਰ ਪੁੱਤਰੀ ਰਣਜੀਤ ਕੌਰ ਵਾਸੀ ਲੋਹਟਬੱਦੀ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਤਨਵੀਰ ਕੌਰ ਇੱਕ ਸਾਲ ਪਹਿਲਾਂ ਆਪਣੇ ਉੱਜਵਲ ਭਵਿੱਖ ਦੀ ਤਲਾਸ਼ ਵਿੱਚ ਕੈਨੇਡਾ ਪੜ੍ਹਨ ਲਈ ਸਟੱਡੀ ਵੀਜ਼ੇ ਉਤੇ ਗਈ ਸੀ। ਉਹ ਉੱਥੇ ਪੜ੍ਹਾਈ ਦੇ ਨਾਲ-ਨਾਲ ਕੰਮ ਨਾ ਮਿਲਣ ਦੀ ਚਿੰਤਾ ਵਿਚ ਰਹਿੰਦੀ ਸੀ, ਜਿਸ ਕਾਰਨ ਬੀਤੀ ਰਾਤ ਅਚਾ-ਨਕ ਉਸ ਨੂੰ ਦਿਲ ਦਾ ਦੌ-ਰਾ ਪੈ ਗਿਆ। ਦੌ-ਰਾ ਪੈਣ ਕਾਰਨ ਉਸ ਦੀ ਮੌ-ਤ ਹੋ ਗਈ।
ਤਨਵੀਰ ਕੌਰ ਦੀ ਮੌ-ਤ ਹੋਣ ਦੀ ਸੂਚਨਾ ਸੁਣਦਿਆਂ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਕੈਨੇਡਾ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਨਵੀਰ ਕੌਰ ਦੀ ਮ੍ਰਿਤਕ ਦੇਹ ਨੂੰ ਭਾਰਤ (ਪੰਜਾਬ) ਉਸ ਦੇ ਜੱਦੀ ਪਿੰਡ ਲੋਹਟਬੱਦੀ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ। ਤਾਂ ਕਿ ਪਰਿਵਾਰ ਉਸ ਦਾ ਆਖਰੀ ਵਾਰ ਮੂੰਹ ਦੇਖ ਸਕੇ ਅਤੇ ਉਸ ਦੇ ਜੱਦੀ ਪਿੰਡ ਅੰਤਿਮ ਸਸਕਾਰ ਕਰ ਸਕੇ।