ਜਿਲ੍ਹਾ ਕਰਨਾਲ (ਹਰਿਆਣਾ) ਦੇ ਪਿੰਡ ਨਿਸਿੰਗ ਦੇ ਇੱਕ ਨੌਜਵਾਨ ਦਾ ਗੋ-ਲੀ, ਨਾਲ ਕ-ਤ-ਲ ਕਰ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਮੋਨੂੰ ਵਰਮਾ ਦੇ ਰੂਪ ਵਜੋਂ ਹੋਈ ਹੈ। ਇਸ ਨੌਜਵਾਨ ਨੂੰ ਕਰੀਬ ਢਾਈ ਸਾਲ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਰਿਸ਼ਤੇਦਾਰਾਂ ਤੋਂ 35 ਲੱ-ਖ ਰੁਪਏ ਦਾ ਕਰਜ਼ਾ ਲੈ ਕੇ ਡੌਂਕੀ ਰਾਹੀਂ ਅਮਰੀਕਾ ਭੇਜ ਦਿੱਤਾ ਸੀ ਅਤੇ ਹੁਣ ਉਥੇ ਉਹ ਡੋਰ ਡੈਸਕ ਕਲਰਕ ਵਜੋਂ ਕੰਮ ਕਰ ਰਿਹਾ ਸੀ। ਇਸ ਮਾਮਲੇ ਬਾਰੇ ਮੁੱਢਲੀ ਜਾਣਕਾਰੀ ਅਨੁਸਾਰ ਉਹ ਰਾਤ ਨੂੰ ਕੰਮ ਤੋਂ ਘਰ ਆ ਰਿਹਾ ਸੀ। ਇਸ ਦੌਰਾਨ ਉਸ ਦਾ ਉੱਥੇ ਗੋ-ਲੀ, ਨਾਲ ਕ-ਤ-ਲ ਕਰ ਦਿੱਤਾ ਗਿਆ ਹੈ।
ਡੋਰ ਡਿਸਕ ਦਾ ਕੰਮ ਕਰਦਾ ਸੀ ਨੌਜਵਾਨ
ਇਸ ਮੌਕੇ ਜਾਣਕਾਰੀ ਦਿੰਦਿਆਂ ਨਿਸਿੰਘ ਦੇ ਰਹਿਣ ਵਾਲੇ ਮੋਨੂੰ ਵਰਮਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੋਨੂੰ ਢਾਈ ਸਾਲ ਪਹਿਲਾਂ ਅਮਰੀਕਾ ਵਿਚ ਗਿਆ ਸੀ। ਉਹ ਵਰਤਮਾਨ ਵਿੱਚ ਡੇਲਫੀਆ, ਨਿਊਯਾਰਕ ਵਿੱਚ ਰਹਿ ਰਿਹਾ ਸੀ ਅਤੇ ਡੋਰ ਡੈਸਕ ਦਾ ਕੰਮ ਕਰਦਾ ਸੀ। ਪਰਿਵਾਰ ਨੇ ਦੱਸਿਆ ਕਿ ਸਾਨੂੰ 12 ਜੁਲਾਈ ਦੀ ਰਾਤ ਕਰੀਬ 10 ਵਜੇ ਪਤਾ ਲੱਗਿਆ ਕਿ ਮੋਨੂੰ ਦਾ ਗੋ-ਲੀ ਨਾਲ ਕ-ਤ-ਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਲੜਕੇ ਦੇ ਕੋਲ ਹੀ ਇੱਕ ਲੜਕਾ ਰਹਿੰਦਾ ਹੈ, ਉਸ ਨੇ ਫ਼ੋਨ ਕਰਕੇ ਦੱਸਿਆ ਕਿ ਮੋਨੂੰ ਨੂੰ ਗੋ-ਲੀ ਲੱਗ ਗਈ ਹੈ ਅਤੇ ਉਸ ਦੀ ਮੌ-ਤ ਹੋ ਗਈ ਹੈ। ਉੱਥੇ ਗੋ-ਲੀ-ਬਾ-ਰੀ ਵਿਚ ਕਈ ਲੋਕ ਮਾ*ਰੇ ਗਏ ਹਨ। ਜਿਨ੍ਹਾਂ ਵਿੱਚ ਮੋਨੂੰ ਵੀ ਸ਼ਾਮਿਲ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੋਨੂੰ ਹੋਣੀ 5 ਭੈਣ-ਭਰਾ ਹਨ। ਤਿੰਨ ਲੜਕੀਆਂ ਅਤੇ ਦੋ ਲੜਕੇ ਹਨ। ਮੋਨੂੰ ਸਭ ਤੋਂ ਛੋਟਾ ਲੜਕਾ ਸੀ। ਮੋਨੂੰ ਨੂੰ ਬੈਂਕ ਅਤੇ ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਅਮਰੀਕਾ ਭੇਜਿਆ ਗਿਆ ਸੀ। ਅਜੇ ਉਹ ਵੀ ਵਾਪਸ ਨਹੀਂ ਹੋ ਸਕਿਆ ਅਤੇ ਉਹ ਕਰਜ਼ਾ ਵੀ ਮੋੜਨਾ ਹੈ। ਪੁੱਤਰ ਵੀ ਨਹੀਂ ਰਿਹਾ। ਹੁਣ ਉਸ ਦੀ ਦੇਹ ਨੂੰ ਭਾਰਤ (ਹਰਿਆਣਾ) ਲਿਆਉਣ ਦੇ ਰਾਹ ਵਿੱਚ ਆਰ-ਥਿਕ ਤੰਗੀ ਆ ਰਹੀ ਹੈ। ਪਰਿਵਾਰਕ ਮੈਂਬਰ ਚਾਹੁੰਦੇ ਹਨ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਘਰ ਆਵੇ ਅਤੇ ਰਸਮਾਂ ਅਨੁਸਾਰ ਅੰਤਿਮ ਸਸਕਾਰ ਕੀਤਾ ਜਾ ਸਕੇ।
ਪਹਿਲਾਂ ਪੁਰਤਗਾਲ ਗਿਆ ਸੀ ਮੋਨੂੰ
ਜਾਣਕਾਰੀ ਦਿੰਦਿਆਂ ਮੋਨੂੰ ਦੇ ਇਕ ਦੋਸਤ ਨੇ ਦੱਸਿਆ ਕਿ ਮੋਨੂੰ ਪਹਿਲਾਂ ਪੁਰਤਗਾਲ ਗਿਆ ਸੀ ਅਤੇ ਉਥੇ ਪੱਕਾ ਹੋ ਚੁਕਿਆ ਸੀ। ਇਸ ਤੋਂ ਬਾਅਦ ਉਹ ਅਮਰੀਕਾ ਚਲਿਆ ਗਿਆ। ਉਥੇ ਕਾਲੇ ਹਫਸ਼ੀ ਲੋਕ ਹਨ, ਉਹ ਕਿਸੇ ਨੂੰ ਵੀ ਗੋ-ਲੀ, ਮਾ*ਰ ਕੇ ਫ਼ਰਾਰ ਹੋ ਜਾਂਦੇ ਹਨ, ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਅਮਰੀਕਾ ਵਿੱਚ ਹਰ ਰੋਜ਼ ਕੋਈ ਨਾ ਕੋਈ ਘ-ਟ-ਨਾ ਵਾਪਰਦੀ ਹੈ। ਸਰਕਾਰ ਨੂੰ ਬੇਨਤੀ ਹੈ ਕਿ ਉਥੇ ਠੋਸ ਕਦਮ ਚੁੱਕੇ ਜਾਣ ਅਤੇ ਇੱਥੋਂ ਦੀ ਸਰਕਾਰ ਨੂੰ ਵੀ ਅਪੀਲ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ, ਤਾਂ ਜੋ ਮ੍ਰਿਤਕ ਦੇਹ ਨੂੰ ਭਾਰਤ (ਹਰਿਆਣਾ) ਲਿਆਂਦਾ ਜਾ ਸਕੇ।