ਅਮਰੀਕਾ ਤੋਂ ਆਇਆ ਦੁ-ਖ-ਦ ਸਮਾਚਾਰ, ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ, ਮੌਕੇ ਉਤੇ ਹੀ ਤੋੜਿਆ ਦ-ਮ, ਪਰਿਵਾਰ ਸਦਮੇ ਵਿਚ

Punjab

ਜਿਲ੍ਹਾ ਹੁਸ਼ਿਆਰਪੁਰ (ਟਟਾਂਡਾ ਉੜਮੁੜ) ਤੋਂ ਇਕ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਇੱਕ ਭਿਆ-ਨਕ ਸੜਕ ਹਾਦਸੇ ਵਿੱਚ ਪਿੰਡ ਤਲਵੰਡੀ ਦਾਦੀਆਂ (ਪੱਤੀ ਮੀਰਾਪੁਰ) ਦੇ ਇੱਕ ਨੌਜਵਾਨ ਦੀ ਮੌ-ਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਕੁਲਵਿੰਦਰ ਸਿੰਘ ਕਿੰਦਰ ਪੁੱਤਰ ਸਰਪੰਚ ਗੁਰਬਖਸ਼ ਸਿੰਘ ਦੇ ਰੂਪ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਲੰਬੇ ਸਮੇਂ ਤੋਂ (ਨਿਊਯਾਰਕ) ਅਮਰੀਕਾ ਦੇ ਵਿਚ ਰਹਿ ਰਿਹਾ ਸੀ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੀਤੀ 12 ਜੁਲਾਈ ਨੂੰ ਉਸ ਸਮੇਂ ਵਾਪਰਿਆ ਜਦੋਂ ਉਹ ਅਮਰੀਕੀ ਸਮੇਂ ਅਨੁਸਾਰ ਸਵੇਰੇ 11:30 ਵਜੇ ਆਪਣੇ ਸਟੋਰ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਪਿੱਛੇ ਆ ਰਹੇ ਇਕ ਤੇਜ ਸਪੀਡ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਜ਼ੋਰ-ਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਉਨ੍ਹਾਂ ਦੀ ਕਾਰ ਅੱਗੇ ਜਾ ਰਹੇ ਕਿਸੇ ਹੋਰ ਟਰੱਕ ਨਾਲ ਜਾ ਕੇ ਟਕਰਾ ਗਈ। ਇਹ ਹਾਦਸਾ ਇੰਨਾ ਭਿਆ-ਨਕ ਸੀ ਕਿ ਕੁਲਵਿੰਦਰ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਬਖਸ਼ ਸਿੰਘ ਅਤੇ ਮਾਤਾ ਚਰਨ ਕੌਰ ਪਰਿਵਾਰ ਨੂੰ ਮਿਲਣ ਲਈ ਅਮਰੀਕਾ ਗਏ ਹੋਏ ਸਨ।

ਬਦ-ਕਿਸਮਤੀ ਨਾਲ, ਇਸ ਭਿਆ-ਨਕ ਸੜਕ ਹਾਦਸੇ ਨੇ ਉਨ੍ਹਾਂ ਦੀ ਦੁਨੀਆ ਨੂੰ ਉ-ਜਾ-ੜ ਦਿੱਤੀ। ਕੁਲਵਿੰਦਰ ਸਿੰਘ ਦੋ ਜੁਆਕਾਂ ਦਾ ਪਿਤਾ ਸੀ ।ਉਸ ਦੀ ਮੌ-ਤ ਕਾਰਨ ਉਸ ਦੇ ਦੋ ਜੁਆਕਾਂ ਦੇ ਸਿਰ ਤੋਂ ਪਿਓ ਦਾ ਛਾਇਆ ਉੱਠ ਗਿਆ। ਕੁਲਵਿੰਦਰ ਦੀ ਮੌ-ਤ ਦੀ ਸੂਚਨਾ ਮਿਲਦੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ ਅਤੇ ਵੱਡੀ ਗਿਣਤੀ ਵਿਚ ਲੋਕ ਸਰਪੰਚ ਗੁਰਬਖਸ਼ ਸਿੰਘ ਦੇ ਘਰ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਹੁੰਚ ਰਹੇ ਹਨ।

Leave a Reply

Your email address will not be published. Required fields are marked *