ਪੰਜਾਬ ਦੇ ਲਹਿਰਾਗਾਗਾ ਦੇ ਪਿੰਡ ਖੰਡੇਬਦ ਤੋਂ ਬਹੁਤ ਹੀ ਦੁੱਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਲਹਿਰਾਗਾਗਾ ਦੇ ਪਿੰਡ ਖੰਡੇਬਾਦ ਵਿਖੇ ਝੋਨਾ ਲਗਾਉਣ ਦਾ ਕੰਮ ਚੱਲ ਰਿਹਾ ਸੀ, ਇਸ ਦੌਰਾਨ ਖੇਤ ਵਿੱਚ ਝੋਨਾ ਲਾਉਣ ਸਮੇਂ ਇੱਕ ਮਜ਼ਦੂਰ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ। ਸੱਪ ਦੇ ਡੰਗਣ ਕਾਰਨ ਉਸ ਦੀ ਮੌ-ਤ ਹੋ ਗਈ ਹੈ। ਮ੍ਰਿ-ਤ-ਕ ਮਜਦੂਰ ਦੀ ਪਹਿਚਾਣ ਜਰਨੈਲ ਸਿੰਘ ਪੁੱਤਰ ਸਾਧੂ ਸਿੰਘ ਪਿੰਡ ਖੰਡੇਬਦ (ਲਹਿਰਾਗਾਗਾ) ਦੇ ਰੂਪ ਵਜੋਂ ਹੋਈ ਹੈ।
ਇਲਾਜ ਕਰਵਾਉਣ ਲਈ ਲਿਜਾਇਆ ਗਿਆ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਜਦੂਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਰਨੈਲ ਸਿੰਘ ਪੁੱਤਰ ਸਾਧੂ ਸਿੰਘ ਜੋ ਪ੍ਰਜਾਪਤ ਬਰਾਦਰੀ ਨਾਲ ਸਬੰਧ ਰੱਖਦਾ ਸੀ, ਉਹ ਪਿੰਡ ਖੰਡੇਬਦ ਦੇ ਹੀ ਇੱਕ ਕਿਸਾਨ ਦੇ ਖੇਤ ਵਿੱਚ ਝੋਨਾ ਲਾ ਰਿਹਾ ਸੀ। ਇਸ ਦੌਰਾਨ ਉਸ ਦੇ ਸੱਪ ਲ-ੜ ਗਿਆ। ਇਸ ਘਟਨਾ ਤੋਂ ਬਾਅਦ ਉਸ ਨੂੰ ਪਹਿਲਾਂ ਬਡਰੁੱਖਾਂ ਅਤੇ ਫਿਰ ਮੂਨਕ ਲਿਜਾਇਆ ਗਿਆ, ਜਿੱਥੇ ਕੱਲ ਸ਼ਾਮ ਨੂੰ ਉਸ ਦੀ ਮੌ-ਤ ਹੋ ਗਈ।
ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਮ੍ਰਿਤਕ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਜਦੂਰ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਇਕ ਜੁਆਕ ਦਾ ਪਿਤਾ ਸੀ। ਮ੍ਰਿਤਕ ਆਪਣੇ ਪਿੱਛੇ ਇੱਕ ਗੂੰ-ਗੀ ਬਹਿਰੀ ਪਤਨੀ ਅਤੇ ਨਿੱਕੀ ਉਮਰ ਦੇ ਪੁੱਤਰ ਨੂੰ ਛੱਡ ਗਿਆ ਹੈ। ਉਸ ਦਾ ਪੁੱਤਰ ਪੰਜਵੀਂ ਕਲਾਸ ਦਾ ਵਿਦਿਆਰਥੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਇਨ੍ਹਾਂ ਕੋਲ ਪੇਟ ਪਾਲਣ ਲਈ ਹੁਣ ਕੋਈ ਸਾਧਨ ਨਹੀਂ ਰਹਿ ਗਿਆ। ਇਸ ਮੌਕੇ ਇਕੱਠੇ ਹੋਏ ਲੋਕਾਂ ਵਲੋਂ ਉਕਤ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ।