ਕਸਬਾ ਕਲਾਨੌਰ (ਪੰਜਾਬ) ਨਾਲ ਸਬੰਧਤ ਇਕ ਨੌਜਵਾਨ ਬਾਰੇ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇੰਗਲੈਂਡ ਵਿਚ ਬ੍ਰੇਨ ਅਟੈਕ ਕਾਰਨ ਕਸਬਾ ਕਲਾਨੌਰ ਦੇ ਇਕ ਨੌਜਵਾਨ ਦੀ ਅਚਾ-ਨਕ ਮੌ-ਤ ਹੋ ਗਈ ਹੈ ।ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਨਪ੍ਰੀਤ ਮਾਨੀ ਸੁੰਦਰਪੁਰੀਆ ਉਮਰ 35 ਸਾਲ ਪੁੱਤਰ ਸਵ. ਤਰਸੇਮ ਲਾਲ ਵਾਸੀ ਕਲਾਨੌਰ ਦੇ ਭਰਾ ਸੰਨੀ ਸੁੰਦਰਪੁਰੀਆ ਅਤੇ ਉਸ ਦੇ ਚਚੇਰੇ ਭਰਾ ਹੈਪੀ ਭਾਰਲ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਪਿਛਲੇ ਕਈ ਸਾਲਾਂ ਤੋਂ ਪੱਕੇ ਤੌਰ ਉਤੇ ਇੰਗਲੈਂਡ ਵਿਚ ਰਹਿ ਰਿਹਾ ਸੀ।
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਮਨਪ੍ਰੀਤ ਨੇ ਉੱਥੇ ਹੀ ਵਿਆਹ ਕਰਵਾ ਲਿਆ ਅਤੇ ਉਸ ਦੇ ਦੋ ਛੋਟੇ ਜੁਆਕ ਹਨ ਹਨ। ਬੀਤੀ ਰਾਤ ਮਨਪ੍ਰੀਤ ਮੰਨੀ ਨੇ ਫੋਨ ਉੱਤੇ ਆਪਣੀ ਮਾਤਾ ਸਾਬਕਾ ਪੰਚਾਇਤ ਮੈਂਬਰ ਪਰਮਜੀਤ ਕੌਰ ਨਾਲ ਵੀ ਗੱਲਬਾਤ ਵੀ ਕੀਤੀ ਸੀ ਅਤੇ ਉਹ ਬਿਲਕੁਲ ਤੰਦਰੁਸਤ ਸੀ। ਪਰ ਕੁਝ ਘੰਟਿਆਂ ਦੇ ਬਾਅਦ ਇੰਗਲੈਂਡ ਤੋਂ ਫੋਨ ਕਾਲ ਰਾਹੀਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮਨਪ੍ਰੀਤ ਮੰਨੀ ਦੀ ਦਿਮਾਗੀ ਦੌ-ਰਾ ਪੈਣ ਕਾਰਨ ਅਚਾਨਕ ਮੌ-ਤ ਹੋ ਗਈ ਹੈ। ਇਸ ਸੂਚਨਾ ਦੇ ਮਿਲਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਅਤੇ ਕਲਾਨੌਰ ਇਲਾਕੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।
ਅੱਗੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਪ੍ਰੀਤ ਮਨੀ ਗਰੀਬ ਪਰਿਵਾਰ ਸੇਵਾ ਸੁਸਾਇਟੀ ਦਾ ਮੈਂਬਰ ਸੀ ਅਤੇ ਆਏ ਦਿਨ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਪਹਿਲ ਦੇ ਆਧਾਰ ਉੱਤੇ ਅੱਗੇ ਰਹਿੰਦਾ ਸੀ। ਇਸ ਦੁੱਖ ਦੀ ਘੜੀ ਵਿੱਚ ਸਮਾਜਕ, ਧਾਰਮਿਕ, ਰਾਜਨੀਤਿਕ ਸ਼ਖ਼ਸੀਅਤਾਂ ਅਤੇ ਇਲਾਕੇ ਦੇ ਲੋਕ ਮ੍ਰਿਤਕ ਦੇ ਘਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਆ ਰਹੇ ਹਨ।