ਪਠਾਨਕੋਟ (ਪੰਜਾਬ) ਦੇ ਹਲਕਾ ਭੋਆ ਦੇ ਅਧੀਨ ਪੈਂਦੇ ਇਕ ਸਕੂਲ ਵਿਚ ਉਸ ਸਮੇਂ ਹਫੜਾ-ਦਫੜੀ ਮ-ਚ ਗਈ, ਜਦੋਂ ਇਕ ਵਿਅਕਤੀ ਪੈਟ*ਰੋਲ ਲੈ ਕੇ ਸਕੂਲ ਵਿਚ ਦਾਖਲ ਹੋ ਗਿਆ। ਪਹਿਲਾਂ ਉਸ ਨੇ ਇਕ ਮਹਿਲਾ ਅਧਿਆਪਕ ਦੀ ਸਕੂਟਰੀ ਉਤੇ ਪੈਟ-ਰੋਲ ਸੁੱਟ ਕੇ ਅੱ*ਗ ਲਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਮਹਿਲਾ ਅਧਿਆਪਕ ਨੇ ਉਸ ਨੂੰ ਰੋਕਿਆ ਤਾਂ ਉਸ ਵਿਅਕਤੀ ਨੇ ਉਸ ਉਤੇ ਵੀ ਪੈਟ*ਰੋਲ ਛਿੜਕ ਦਿੱਤਾ। ਇਹ ਦੇਖ ਕੇ ਸਕੂਲ ਦੇ ਜੁਆਕ ਡ-ਰ ਗਏ ਅਤੇ ਇਧਰ-ਉਧਰ ਭੱਜਣ ਲੱਗੇ। ਇਹ ਘਟਨਾ ਸੋਮਵਾਰ ਦੁਪਹਿਰ ਨੂੰ ਪਿੰਡ ਗਟੋਰਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਹੈ। ਮਹਿਲਾ ਅਧਿਆਪਕ ਅਤੇ ਕਲਾਸ ਵਿੱਚ ਮੌਜੂਦ ਜੁਆਕ ਵੀ ਡ*ਰ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਅਧਿਆਪਕ ਹੋਰ ਕੋਈ ਨਹੀਂ ਬਲਕਿ ਉਕਤ ਵਿਅਕਤੀ ਦੀ ਪਤਨੀ ਹੀ ਹੈ। ਇਨ੍ਹਾਂ ਪਤੀ-ਪਤਨੀ ਦਾ ਆਪਸੀ ਝ-ਗ-ੜਾ ਚੱਲ ਰਿਹਾ ਹੈ। ਇਸ ਮਾਮਲੇ ਦਾ ਪਤਾ ਲੱਗਦੇ ਸਾਰ ਹੀ ਪਿੰਡ ਦੇ ਲੋਕ ਅਤੇ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ।
ਇਸ ਮੌਕੇ ਪ੍ਰਾਇਮਰੀ ਸਮਾਰਟ ਸਕੂਲ ਦੀ ਅਧਿਆਪਕਾ ਰੇਨੂੰ ਸ਼ਰਮਾ ਨੇ ਆਪਣੇ ਪਤੀ ਉਤੇ ਗੰਭੀਰ ਇਲ-ਜ਼ਾਮ ਲਾਉਂਦੇ ਹੋਏ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੋਹਾਂ ਦੇ ਰਿਸ਼ਤੇ ਵਿਚ ਵਿ-ਵਾ-ਦ ਚੱਲ ਰਿਹਾ ਹੈ। ਇਹ ਕੇਸ ਲੰਬੇ ਸਮੇਂ ਤੋਂ ਅਦਾਲਤ ਵਿੱਚ ਵੀ ਚੱਲ ਰਿਹਾ ਹੈ। ਸੋਮਵਾਰ ਨੂੰ ਜਦੋਂ ਉਹ ਕਲਾਸ ਵਿਚ ਸੀ ਤਾਂ ਲਵਲੀਨ ਸ਼ਰਮਾ ਹੱਥ ਵਿਚ ਪੈਟ*ਰੋਲ ਦੀ ਬੋਤਲ ਲੈ ਕੇ ਸਕੂਲ ਵਿਚ ਦਾਖਲ ਹੋਇਆ। ਜਾਣਕਾਰੀ ਦਿੰਦਿਆਂ ਰੇਣੂ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਦੀ ਸਕੂਟਰੀ ਉਤੇ ਪੈਟਰੋਲ ਪਾ ਕੇ ਅੱ*ਗ ਲਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਲਵਲੀਨ ਨੇ ਉਸ ਉਤੇ ਵੀ ਪੈਟਰੋਲ ਸੁੱ-ਟ ਦਿੱਤਾ ਅਤੇ ਉਸ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਰੇਣੂ ਨੇ ਭੱਜ ਕੇ ਆਪਣੀ ਜਾ*ਨ ਬਚਾਈ। ਛੁੱਟੀ ਹੋਣ ਵਿਚ 10 ਮਿੰਟ ਬਾਕੀ ਸਨ ਜਦੋਂ ਰੇਣੂ ਨੇ 112 ਉਤੇ ਫੋਨ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ। ਰੇਣੂ ਨੇ ਆਪਣੇ ਲੜਕੇ ਅਤੇ ਪਿੰਡ ਦੇ ਲੋਕਾਂ ਨੂੰ ਵੀ ਮੌਕੇ ਉਤੇ ਬੁਲਾ ਲਿਆ।
ਜਿਸ ਦੀ ਸ਼ਿਕਾਇਤ ਰੇਣੂ ਨੇ ਥਾਣਾ ਸੁਜਾਨਪੁਰ ਦੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਪਹਿਲਾਂ ਸਿਵਲ ਹਸਪਤਾਲ ਵਿਚ ਰੇਣੂ ਦਾ ਮੈਡੀਕਲ ਕਰਵਾਇਆ ਅਤੇ ਫਿਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਰੇਣੂ ਕੋਲ ਜਿਹੜੀ ਸਕੂਟਰੀ ਹੈ ਉਹ ਉਸ ਦੇ ਪਤੀ ਲਵਲੀਨ ਦੀ ਹੈ। ਲਵਲੀਨ ਨੇ ਰੇਣੂ ਤੋਂ ਕਈ ਵਾਰ ਸਕੂਟਰੀ ਮੰਗੀ ਪਰ ਉਸ ਨੇ ਨਹੀਂ ਦਿੱਤੀ। ਜਿਸ ਤੋਂ ਬਾਅਦ ਲਵਲੀਨ ਨੇ ਗੁੱ-ਸੇ ਵਿਚ ਆ ਕੇ ਸਕੂਲ ਵਿਚ ਖੜ੍ਹੀ ਸਕੂਟਰੀ ਉਤੇ ਪੈਟਰੋਲ ਪਾ ਕੇ ਅੱ*ਗ ਲਗਾ ਦਿੱਤੀ। ਰੇਣੂ ਦੀ ਮੈਡੀਕਲ ਰਿਪੋਰਟ ਠੀਕ ਆਈ ਹੈ, ਜਦੋਂ ਕਿ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।