ਅਮਰੀਕਾ ਦੀ ਮਹਿਲਾ ਨੇ, ਭਾਰਤ ਵਿਚ ਆ ਕੇ ਕਰਵਾਇਆ ਵਿਆਹ, ਪਰ, ਅਫਸੋਸ ਹੁਣ ਤਿਆਗੇ ਪ੍ਰਾ-ਣ, ਪਤੀ ਨੇ ਦੱਸੀਆਂ ਇਹ ਗੱਲਾਂ

Punjab

ਰਾਜਸਥਾਨ ਦੇ ਜੈਪੁਰ ਤੋਂ ਵਿਦੇਸ਼ੀ ਮਹਿਲਾ ਬਾਰੇ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਰਾਜਸਥਾਨ ਦੇ ਜੈਪੁਰ ਵਿਚ ਇਲਾਜ ਦੌਰਾਨ 78 ਸਾਲ ਉਮਰ ਦੀ ਇਕ ਅਮਰੀਕੀ ਔਰਤ ਦੀ ਮੌ-ਤ ਹੋ ਗਈ। ਪੁਲਿਸ ਵਲੋਂ ਮੰਗਲਵਾਰ ਨੂੰ ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਟੈਕਸਾਸ ਦੀ ਰਹਿਣ ਵਾਲੀ ਜੈਕਲੀਨ ਆਸਟਿਨ ਇਥੇ ਸ਼ਹਿਰ ਦੇ ਨੰਤਾ ਥਾਣੇ ਦੇ ਏਰੀਏ ਵਿਚ 34 ਸਾਲ ਉਮਰ ਦੇ ਭਰਤ ਜੋਸ਼ੀ ਦੇ ਨਾਲ ਰਹਿ ਰਹੀ ਸੀ। ਇਨ੍ਹਾਂ ਦੋਹਾਂ ਵਲੋਂ ਪਿਛਲੇ ਸਾਲ ਅਗਸਤ ਵਿਚ ਵਿਆਹ ਕਰਵਾਇਆ ਗਿਆ ਸੀ। ਵਿਆਹ ਤੋਂ ਪਹਿਲਾਂ ਇਨ੍ਹਾਂ ਦੋਵਾਂ ਦੀ ਦੋਸਤੀ ਫੇਸਬੁੱਕ ਦੇ ਰਾਹੀਂ ਹੋਈ ਸੀ। ਪੁਲਿਸ ਦੇ ਦੱਸਣ ਮੁਤਾਬਕ ਔਰਤ ਨੂੰ ਬਿਹਤਰ ਇਲਾਜ ਦੇ ਲਈ ਜੈਪੁਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਸੋਮਵਾਰ ਸ਼ਾਮ ਨੂੰ ਉਸ ਦੀ ਮੌ-ਤ ਹੋ ਗਈ।

ਇਸ ਮੌਕੇ ਜਾਣਕਾਰੀ ਦਿੰਦਿਆਂ ਜੋਸ਼ੀ ਨੇ ਦੱਸਿਆ ਕਿ ਜੈਕਲੀਨ ਪਿਛਲੇ ਸਾਲ ਅਗਸਤ ਵਿੱਚ ਕੋਟਾ ਆਈ ਸੀ। ਦਸੰਬਰ ਵਿਚ ਉਨ੍ਹਾਂ ਦੋਵਾਂ ਨੇ ਸਥਾਨਕ ਅਦਾਲਤ ਵਿਚ ਵਿਆਹ ਕਰਵਾ ਲਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜੈਕਲੀਨ ਅਮਰੀਕਾ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਦੇ ਵੀ ਸੰਪਰਕ ਵਿੱਚ ਸੀ। ਨੰਤਾ ਥਾਣਾ ਇੰਚਾਰਜ ਇੰਸਪੈਕਟਰ ਨਵਲ ਕਿਸ਼ੋਰ ਨੇ ਦੱਸਿਆ ਕਿ 7 ਜੁਲਾਈ ਨੂੰ ਔਰਤ ਦੀ ਅਚਾ-ਨਕ ਤਬੀਅਤ ਵਿਗੜ ਗਈ ਸੀ ਅਤੇ ਉਸ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।

ਜੋਸ਼ੀ ਨੇ ਦੱਸਿਆ ਕਿ ਜਦੋਂ ਜੈਕਲੀਨ ਦੀ ਸਿਹਤ ਹੋਰ ਖਰਾਬ ਹੋ ਗਈ ਤਾਂ ਉਥੋਂ ਫਿਰ ਸੋਮਵਾਰ ਨੂੰ ਉਨ੍ਹਾਂ ਨੂੰ ਜੈਪੁਰ ਦੇ ਇੱਕ ਬਿਹਤਰ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਪਰ ਉਸ ਦੀ ਮੌ-ਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਔਰਤ ਦੀ ਦੇਹ ਨੂੰ ਨਿਊ ਮੈਡੀਕਲ ਕਾਲਜ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ ਅਤੇ ਪੁਲਿਸ ਵਲੋਂ ਨਿਯਮਾਂ ਅਨੁਸਾਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *