ਜਿਲ੍ਹਾ ਲੁਧਿਆਣਾ (ਪੰਜਾਬ) ਵਿਚ ਰਾਏਕੋਟ ਨੇੜੇ ਪੈਂਦੇ ਹਲਵਾਰਾ ਦੇ ਨੌਜਵਾਨ ਤਰਲੋਚਨ ਸਿੰਘ ਉਰਫ਼ ਰਾਜੂ ਉਮਰ 27 ਸਾਲ ਦੀ ਵੱਧ ਮਾਤਰਾ ਵਿੱਚ ਨ-ਸਾ ਲੈਣ ਕਾਰਨ ਮੌ-ਤ ਹੋ ਗਈ। ਪਿੰਡ ਦਾ ਹੀ ਰਹਿਣ ਵਾਲਾ ਉਸ ਦਾ ਦੋਸਤ ਅਕਾਸ਼ਦੀਪ ਬੁੱਧਵਾਰ ਸਵੇਰੇ ਕਰੀਬ 10 ਵਜੇ ਰਾਜੂ ਨੂੰ ਮੋਟਰਸਾਈਕਲ ਤੇ ਘਰੋਂ ਲੈ ਕੇ ਗਿਆ ਸੀ। ਦੋਵਾਂ ਨੇ ਰਾਏਕੋਟ ਤੋਂ ਚਿੱ-ਟਾ ਖ੍ਰੀਦਿਆ, ਜਿਸ ਤੋਂ ਬਾਅਦ ਅਕਾਸ਼ਦੀਪ ਨੇ ਗੋਂਦਵਾਲ ਬੁਰਜ ਹਰੀ ਸਿੰਘ ਲਿੰਕ ਰੋਡ ਉਤੇ ਐਨ. ਆਰ. ਆਈ. ਪਰਿਵਾਰ ਦੇ ਬੰਦ ਘਰ ਦੇ ਕੋਲ ਰਾਜੂ ਨੂੰ ਨ*ਸ਼ੇ ਦੀ ਓਵਰ-ਡੋਜ਼ ਦੇ ਦਿੱਤੀ। ਜਦੋਂ ਰਾਜੂ ਦੀ ਮੌ-ਤ ਹੋ ਗਈ ਤਾਂ ਅਕਾਸ਼ਦੀਪ ਉਸ ਦੀ ਦੇਹ ਨੂੰ ਚੁੱਕ ਕੇ ਕੱਪੜੇ ਨਾਲ ਮੋਟਰਸਾਈਕਲ ਉਤੇ ਬੰਨ੍ਹ ਕੇ ਉਸ ਦੇ ਘਰ ਲੈ ਆਇਆ।
ਉਸ ਸਮੇਂ ਰਾਜੂ ਦੀ ਮਾਂ ਮਨਜੀਤ ਕੌਰ ਦਿਹਾੜੀ ਕਰਨ ਲਈ ਗਈ ਸੀ ਅਤੇ ਦੋਵੇਂ ਭਰਾ ਵੀ ਘਰ ਨਹੀਂ ਸਨ। ਆਕਾਸ਼ਦੀਪ ਘਬਰਾਇਆ ਹੋਇਆ ਸੀ ਜਿਸ ਕਾਰਨ ਉਸ ਤੋਂ ਮੋਟਰਸਾਈਕਲ ਰਾਜੂ ਦੇ ਘਰ ਦੇ ਮੇਨ ਗੇਟ ਨਾਲ ਟਕਰਾ ਗਿਆ ਅਤੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਜਦੋਂ ਰਾਜੂ ਦੀ ਦੇਹ ਮੰਜੇ ਤੇ ਸੁੱ-ਟ ਕੇ ਅਕਾਸ਼ਦੀਪ ਭੱਜਣ ਲੱਗਿਆ ਤਾਂ ਲੋਕਾਂ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਥਾਣਾ ਸੁਧਾਰ ਦੀ ਪੁਲਿਸ ਵਲੋਂ ਅਕਾਸ਼ਦੀਪ ਨੂੰ ਗ੍ਰਿਫਤਾਰ ਕਰਕੇ ਰਾਜੂ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲੁਧਿਆਣਾ ਭੇਜਿਆ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਰਾਜੂ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਤੀ ਹਰਜਿੰਦਰ ਸਿੰਘ ਦੀ ਮੌ-ਤ ਹੋਣ ਤੋਂ ਬਾਅਦ ਉਹ ਲੋਕਾਂ ਦੇ ਘਰਾਂ ਵਿਚ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀ ਹੈ। ਪੁੱਤਰ ਰਾਜੂ ਨੇ ਦੋ ਮਹੀਨੇ ਪਹਿਲਾਂ ਤੋਂ ਨ-ਸ਼ਾ ਛੱਡਿਆ ਹੋਇਆ ਸੀ। ਅਕਾਸ਼ਦੀਪ ਉਸ ਦੇ ਲੜਕੇ ਰਾਜੂ ਨੂੰ ਮੋਟਰਸਾਈਕਲ ਉਤੇ ਬਿਠਾ ਕੇ ਕਿਤੇ ਲੈ ਗਿਆ ਸੀ।
ਇਸ ਮਾਮਲੇ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਰਾਏਕੋਟ ਦੇ ਇੰਚਾਰਜ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਤਰਲੋਚਨ ਸਿੰਘ ਉਰਫ ਰਾਜੂ ਦੀ ਮਾਤਾ ਮਨਜੀਤ ਕੌਰ ਦੇ ਬਿਆਨਾਂ ਦੇ ਆਧਾਰ ਉਤੇ ਅਕਾਸ਼ਦੀਪ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਅਕਾਸ਼ਦੀਪ ਨੂੰ ਸੁਧਾਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ, ਹੁਣ ਉਸ ਨੂੰ ਵੀ ਬਣਦੀ ਕਾਨੂੰਨੀ ਪ੍ਰਕਿਰਿਆ ਦੇ ਜ਼ਰੀਏ ਥਾਣਾ ਸਿਟੀ ਰਾਏਕੋਟ ਵਿਖੇ ਗ੍ਰਿਫਤਾਰੀ ਪਾਈ ਜਾ ਰਿਹਾ ਹੈ।