ਜਿਲ੍ਹਾ ਲੁਧਿਆਣਾ ਵਿਚ ਖੰਨਾ ਦੇ ਲਲਹੇੜੀ ਰੋਡ ਇਲਾਕੇ ਵਿਚ ਜਾਮੁਣ ਦੇ ਦਰੱਖਤ ਉਤੇ ਚੜ੍ਹ ਕੇ ਜਾਮਣਾਂ ਤੋੜਨ ਸਮੇਂ ਹੇਠਾਂ ਡਿੱ-ਗ ਕੇ 12 ਸਾਲ ਉਮਰ ਦੇ ਜੁਆਕ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜੁਆਕ ਕਰੀਬ 30 ਫੁੱਟ ਦੀ ਉਚਾਈ ਤੋਂ ਸਿੱਧਾ ਹੇਠਾਂ ਡਿੱ*ਗ ਗਿਆ। ਉਸ ਦੇ ਸਿਰ ਉਤੇ ਗੰਭੀਰ ਸੱ-ਟ ਲੱਗਣ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪਰਿਵਾਰ ਵਾਲੇ ਉਸ ਨੂੰ ਸਿਵਲ ਹਸਪਤਾਲ ਲੈ ਗਏ। ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ ਅਤੇ ਕੁਝ ਮਿੰਟਾਂ ਬਾਅਦ ਹੀ ਜੁਆਕ ਦੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਆਨੰਦ ਕੁਮਾਰ ਉਮਰ 12 ਸਾਲ ਵਾਸੀ ਦਸ਼ਮੇਸ਼ ਨਗਰ, ਲਲਹੇੜੀ ਰੋਡ, ਖੰਨਾ ਦੇ ਰੂਪ ਵਜੋਂ ਹੋਈ ਹੈ।
ਇਸ ਘਟਨਾ ਤੋਂ ਬਾਅਦ ਜੁਆਕ ਦੇ ਮਾਤਾ-ਪਿਤਾ ਅਤੇ ਪਰਿਵਾਰ ਦਾ ਹਾਲ ਦੇਖ ਕੇ ਹੋਰ ਲੋਕਾਂ ਦੀਆਂ ਅੱਖਾਂ ਵਿਚੋਂ ਵੀ ਹੰਝੂ ਵਹਿਣ ਲੱਗੇ। ਆਨੰਦ ਦੀ ਮਾਂ ਰੋ ਰਹੀ ਸੀ ਅਤੇ ਇਕ ਹੀ ਗੱਲ ਦੁਹਰਾ ਰਹੀ ਸੀ, ਮੇਰਾ ਜੁਆਕ ਵਾਪਸ ਦੇ ਦਿਓ…। ਪਰਿਵਾਰ ਵਾਲੇ ਉਸ ਨੂੰ ਦਿਲਾਸਾ ਦੇ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਖੇਤ ਵਿੱਚ ਮੋਟਰ ਤੇ ਜਾਮੁਣ ਦਾ ਦਰੱਖਤ ਲੱਗਿਆ ਹੋਇਆ ਹੈ। ਜੁਆਕ ਇਸ ਦਰੱਖਤ ਤੋਂ ਜਾਮਣਾਂ ਤੋੜਦੇ ਰਹਿੰਦੇ ਹਨ। ਆਨੰਦ ਵੀ ਜਾਮੁਣ ਲੈਣ ਲਈ ਘਰੋਂ ਗਿਆ ਅਤੇ ਕਿਸੇ ਨੂੰ ਨਹੀਂ ਦੱਸਿਆ। ਉੱਥੇ ਦਰੱਖਤ ਤੋਂ ਡਿੱ*ਗ ਕੇ ਉਸ ਦੀ ਮੌ-ਤ ਹੋ ਗਈ। ਜਦੋਂ ਬਾਹਰੋਂ ਰੌਲਾ ਪਾਇਆ ਗਿਆ ਕਿ ਜੁਆਕ ਡਿੱ*ਗ ਗਿਆ ਹੈ ਤਾਂ ਉਨ੍ਹਾਂ ਨੂੰ ਪਤਾ ਲੱਗਿਆ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੀ ਐਮਰਜੈਂਸੀ ਡਿਊਟੀ ਉਤੇ ਤਾਇਨਾਤ ਡਾਕਟਰ ਅਮਰਦੀਪ ਕੌਰ ਨੇ ਦੱਸਿਆ ਕਿ ਜਦੋਂ ਜੁਆਕ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦਾ ਹਾਲ ਬਹੁਤ ਗੰਭੀਰ ਸੀ। ਉਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਜੁਆਕ ਕਰੀਬ 25 ਤੋਂ 30 ਫੁੱਟ ਦੀ ਉਚਾਈ ਤੋਂ ਡਿੱ*ਗ ਗਿਆ, ਜਿਸ ਕਾਰਨ ਗੰਭੀਰ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੀ ਮੌ-ਤ ਹੋ ਗਈ।