ਮਾਮੂਲੀ ਗੱਲ ਤੇ ਹੋਈ ਬ-ਹਿ-ਸ, 4 ਜਣਿਆਂ ਨੇ ਨੌਜਵਾਨ ਨਾਲ ਕੀਤਾ ਦੁਖ-ਦਾਈ ਕਾਰ*ਨਾਮਾ, ਜਖਮੀਂ ਮੌਕੇ ਉਤੇ ਹੀ ਤਿਆਗ ਗਿਆ ਦ-ਮ

Punjab

ਫਗਵਾੜਾ (ਪੰਜਾਬ) ਤੋਂ ਸਨਸਨੀ*ਖੇਜ਼ ਸਮਾਚਾਰ ਸਾਹਮਣੇ ਆਇਆ ਹੈ, ਜਿੱਥੇ ਸਿਗ*ਰਟ ਪੀਣ ਨੂੰ ਲੈ ਕੇ ਇਕ ਨੌਜਵਾਨ ਦਾ ਕ-ਤ-ਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੰਢਵਾ ਰੋਡ ਉਤੇ ਪਿੰਡ ਨਰੰਗਸ਼ਾਹਪੁਰ ਨੇੜੇ ਇੱਕ ਇਨੋਵਾ ਕਾਰ ਸਵਾਰ ਚਾਰ ਨੌਜਵਾਨਾਂ ਨੇ ਮਾਮੂਲੀ ਤਕ-ਰਾਰ ਮਗਰੋਂ ਇੱਕ ਨੌਜਵਾਨ ਨੂੰ ਇਨੋਵਾ ਕਾਰ ਨਾਲ ਦ-ਰ-ੜ ਕੇ ਉਸ ਦਾ ਕ-ਤ-ਲ ਕਰ ਦਿੱਤਾ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰੋਹਿਤ ਕੁਮਾਰ ਉਰਫ ਲੱਕੀ ਵਾਸੀ ਪਿੰਡ ਨਵਾਂ, ਨਰੰਗਸ਼ਾਹਪੁਰ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੇ ਰੂਪ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋਵਾਂ ਧਿਰਾਂ ਦੇ ਦੋ-ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਜ਼ਖ਼ਮੀ ਨੌਜਵਾਨਾਂ ਦੀ ਪਹਿਚਾਣ ਵਿਪਨ ਕੁਮਾਰ ਅਤੇ ਹਰਪਿੰਦਰ ਸਿੰਘ ਉਰਫ਼ ਕਾਕਾ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਢੰਡਾ, ਥਾਣਾ ਗੁਰਾਇਆ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਦੇ ਰੂਪ ਵਜੋਂ ਹੋਈ ਹੈ, ਜਿਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਸਰਕਾਰੀ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਪੂਰਥਲਾ ਦੀ ਐਸ. ਐਸ. ਪੀ. ਵਤਸਲਾ ਗੁਪਤਾ ਨੇ ਦੱਸਿਆ ਕਿ ਫਗਵਾੜਾ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਦਲਜੀਤ ਸਿੰਘ ਅਤੇ ਸੰਨੀ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਦਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਢਾਂਡਾ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ, ਸੰਨੀ ਪੁੱਤਰ ਹਰਜਿੰਦਰ ਕੁਮਾਰ ਵਾਸੀ ਪਿੰਡ ਅਠੌਲੀ ਥਾਣਾ ਸਤਨਾਮਪੁਰਾ ਜ਼ਿਲ੍ਹਾ ਕਪੂਰਥਲਾ, ਰਵੀ ਕੁਮਾਰ ਪੁੱਤਰ ਗਰੀਬ ਦਾਸ ਵਾਸੀ ਪਿੰਡ ਅਠੌਲੀ ਅਤੇ ਹਰਪਿੰਦਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਢਾਂਡਾ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਵਿਰੁੱਧ ਧਾਰਾ 103 (1) ਬੀਐਨਐਸ 2023 ਤਹਿਤ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਐਫ. ਆਈ. ਆਰ. ਨੰਬਰ 92 ਮਿਤੀ 18 ਜੁਲਾਈ 2024 ਦਰਜ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਕ-ਤ-ਲ ਵਿੱਚ ਸ਼ਾਮਲ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਵਿੱਚ ਛਾਪੇ-ਮਾਰੀ ਕੀਤੀ ਜਾ ਰਹੀ ਹੈ। ਫਗਵਾੜਾ ਦੇ ਡੀ. ਐਸ. ਪੀ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਾਬੂ ਕੀਤੇ ਦੋਵੇਂ ਦੋਸ਼ੀਆਂ ਕੋਲੋਂ ਕ-ਤ-ਲ ਵਿੱਚ ਵਰਤੀ ਗਈ ਇਨੋਵਾ ਕਾਰ ਨੰਬਰ (ਪੀਬੀ 09 ਐਕਸ 6690) ਬਰਾਮਦ ਕਰ ਲਈ ਹੈ। ਪੁਲਿਸ ਜਲਦੀ ਹੀ ਇਸ ਕ-ਤ-ਲ ਵਿੱਚ ਸ਼ਾਮਲ ਦੋ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਵੇਗੀ।

ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਤਨਾਮਪੁਰਾ ਦੇ ਐਸ. ਐਚ. ਓ. ਗੌਰਵ ਧੀਰ ਨੇ ਦੱਸਿਆ ਕਿ ਰੋਹਿਤ ਕੁਮਾਰ ਉਰਫ਼ ਲੱਕੀ ਦਾ ਕ-ਤ-ਲ ਕਰਨ ਤੋਂ ਪਹਿਲਾਂ ਦੋਸ਼ੀਆਂ ਦੀ ਸਥਾਨਕ ਬੱਸ ਸਟੈਂਡ ਉਤੇ ਉਸ ਦੇ ਦੋਸਤਾਂ ਨਾਲ ਸਿਗ*ਰਟ ਪੀਣ ਨੂੰ ਲੈ ਕੇ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਮਾਮਲਾ ਲ-ੜਾ-ਈ ਤੱਕ ਪਹੁੰਚ ਗਿਆ। ਇਸ ਦੌਰਾਨ ਪੁਲਿਸ ਟੀਮ ਮੌਕੇ ਉਤੇ ਪਹੁੰਚ ਗਈ, ਜਿਸ ਤੋਂ ਬਾਅਦ ਇਨੋਵਾ ਕਾਰ ਵਿਚ ਸਵਾਰ ਦੋਸ਼ੀ ਉਥੋਂ ਚਲੇ ਗਏ। ਕੁਝ ਸਮੇਂ ਬਾਅਦ ਗੰਢਵਾ ਰੋਡ ਉਤੇ ਪਿੰਡ ਗੰਢਵਾ ਨੇੜੇ ਦੋਵਾਂ ਧਿਰਾਂ ਵਿੱਚ ਫਿਰ ਤੋਂ ਝ-ਗ-ੜਾ ਹੋ ਗਿਆ ਜੋ ਲ-ੜਾ-ਈ ਵਿੱਚ ਬਦਲ ਗਿਆ।

ਇਸ ਮੌਕੇ ਕੁੱਟ-ਮਾਰ ਦੌਰਾਨ ਦੋਵਾਂ ਪਾਸਿਆਂ ਤੋਂ ਵਿਪਨ ਕੁਮਾਰ ਅਤੇ ਹਰਪਿੰਦਰ ਸਿੰਘ ਉਰਫ਼ ਕਾਕਾ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਇਸੇ ਦੌਰਾਨ ਦੋਸ਼ੀ ਹਰਪਿੰਦਰ ਸਿੰਘ ਉਰਫ਼ ਕਾਕਾ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਇਨੋਵਾ ਕਾਰ ਵਿੱਚ ਸਵਾਰ ਹੋ ਕੇ ਰੋਹਿਤ ਕੁਮਾਰ ਉਰਫ਼ ਲੱਕੀ ਨੂੰ ਸੜਕ ਦੇ ਵਿਚਕਾਰ ਹੀ ਇਨੋਵਾ ਕਾਰ ਨਾਲ ਦ-ਰ-ੜ ਦਿੱਤਾ ਅਤੇ ਉਸ ਦੀ ਮੌ-ਤ ਹੋਣ ਤੱਕ ਇਹ ਸਿਲ-ਸਿਲਾ ਜਾਰੀ ਰਿਹਾ। ਪੁਲਿਸ ਇਸ ਕ-ਤ-ਲ ਕੇਸ ਵਿੱਚ ਸ਼ਾਮਲ ਦੋਸ਼ੀ ਦਲਜੀਤ ਸਿੰਘ ਅਤੇ ਸੰਨੀ ਤੋਂ ਸਖ਼ਤੀ ਨਾਲ ਪੁੱਛ ਗਿੱਛ ਕਰ ਰਹੀ ਹੈ।

ਮ੍ਰਿਤਕ ਰੋਹਿਤ ਕੁਮਾਰ ਉਰਫ ਲੱਕੀ ਦੇ ਦੋਸਤਾਂ ਨੇ ਦੱਸਿਆ ਕਿ ਦੋਸ਼ੀਆਂ ਨੇ ਸ਼-ਰਾ-ਬ ਪੀਤੀ ਹੋਈ ਸੀ। ਦੋਸ਼ੀਆਂ ਨੇ ਇਨੋਵਾ ਕਾਰ ਨਾਲ ਉਨ੍ਹਾਂ ਦੇ ਮੋਟਰਸਾਈਕਲ ਦਾ ਪਿੱਛਾ ਕੀਤਾ ਅਤੇ ਫਿਰ ਰੋਹਿਤ ਕੁਮਾਰ ਉਰਫ ਲੱਕੀ ਨੂੰ ਇਨੋਵਾ ਕਾਰ ਹੇਠਾਂ ਦ-ਰ-ੜ ਕੇ ਉਸ ਦਾ ਕ-ਤ-ਲ ਕਰ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦੋਸ਼ੀਆਂ ਨੇ ਉਨ੍ਹਾਂ ਦੇ ਦੋਸਤ ਰੋਹਿਤ ਕੁਮਾਰ ਉਰਫ਼ ਲੱਕੀ ਨੂੰ ਇਨੋਵਾ ਕਾਰ ਨਾਲ 4 ਵਾਰ ਦ-ਰ-ੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਘ-ਟ-ਨਾ ਇਲਾਕੇ ਵਿਚ ਲੱਗੇ CCTV ਕੈਮਰਿਆਂ ਵਿਚ ਵੀ ਰਿਕਾਰਡ ਹੋ ਗਈ ਹੈ, ਜਿਸ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *