ਖੰਨਾ (ਪੰਜਾਬ) ਵਿਚ 19 ਸਾਲ ਉਮਰ ਦੇ ਨੌਜਵਾਨ ਨੇ ਨਹਿਰ ਵਿਚ ਛਾ-ਲ, ਲਾ ਦਿੱਤੀ। ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ ਹੈ। ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁ-ੜ੍ਹ ਗਿਆ। ਉਸ ਦਾ ਖਬਰ ਲਿਖੇ ਜਾਣ ਤੱਕ ਕੋਈ ਸੁਰਾਗ ਨਹੀਂ ਮਿਲਿਆ ਸੀ। ਉਕਤ ਨੌਜਵਾਨ ਦੇ ਪਰਿਵਾਰ ਨੇ ਸਕੂਲ ਦੀ ਅਧਿਆਪਕਾ ਅਤੇ ਉਸ ਦੇ ਪਰਿਵਾਰ ਉਤੇ ਗੰਭੀਰ ਦੋਸ਼ ਲਾਏ ਹਨ।
ਪੰਜਾਬ ਸੂਬੇ ਦੇ ਖੰਨਾ ਵਿਚ ਇੱਕ ਨੌਜਵਾਨ ਨੇ ਨਹਿਰ ਵਿੱਚ ਛਾਲ, ਮਾ-ਰ ਦਿੱਤੀ। ਉਕਤ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁ-ੜ੍ਹ ਗਿਆ। ਇਸ ਤੋਂ ਬਾਅਦ ਉਸ ਨੂੰ ਲੱਭਣ ਲਈ ਤਲਾਸ਼ ਅਭਿਆਨ ਚਲਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਖੰਨਾ ਵਿਚ ਪੈੰਦੇ ਪਿੰਡ ਜਟਾਣਾ ਦੇ ਕਰਨਪ੍ਰੀਤ ਸਿੰਘ ਉਮਰ 19 ਸਾਲ ਨੇ ਸ਼ੁੱਕਰਵਾਰ ਨੂੰ ਨਹਿਰ ਵਿਚ ਛਾ-ਲ, ਮਾ-ਰ ਦਿੱਤੀ। ਇਹ ਮਾਮਲਾ ਸਕੂਲ ਦੀ ਅਧਿਆਪਕਾ ਦੇ ਨਾਲ ਪ੍ਰੇ-ਮ, ਸਬੰਧ ਦਾ ਦੱਸਿਆ ਜਾ ਰਿਹਾ ਹੈ। ਇਸ ਮੌਕੇ ਨੌਜਵਾਨ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਅਧਿਆਪਕਾ ਦਾ ਪਤੀ ਅਤੇ ਦਿਓਰ ਉਨ੍ਹਾਂ ਦੇ ਪੁੱਤ ਨੂੰ ਧ-ਮ*ਕੀ-ਆਂ ਦੇ ਰਹੇ ਸਨ। ਇਸ ਗੱਲ ਦੇ ਡਰੋਂ ਉਨ੍ਹਾਂ ਦੇ ਪੁੱਤਰ ਨੇ ਨਹਿਰ ਵਿੱਚ ਛਾ-ਲ, ਮਾ*ਰ ਦਿੱਤੀ। ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਜਟਾਣਾ ਦੇ ਰਹਿਣ ਵਾਲੇ ਰਣਧੀਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਕਰਨਪ੍ਰੀਤ ਸਿੰਘ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਉਸ ਨੇ ਹਾਲ ਹੀ ਵਿੱਚ 12ਵੀਂ ਪਾਸ ਕੀਤੀ ਹੈ। ਇਸ ਘਟਨਾ ਤੋਂ ਬਾਅਦ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਰਨਪ੍ਰੀਤ ਸਿੰਘ ਦੇ ਸਕੂਲ ਦੀ ਇੱਕ ਅਧਿਆਪਕਾ ਨਾਲ ਪ੍ਰੇ-ਮ ਸਬੰਧ ਸਨ। ਇਸ ਬਾਰੇ ਅਧਿਆਪਕ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗ ਗਿਆ। ਅਧਿਆਪਕਾ ਦਾ ਪਤੀ ਅਤੇ ਦਿਓਰ ਉਸ ਦੇ ਲੜਕੇ ਕਰਨਪ੍ਰੀਤ ਸਿੰਘ ਨੂੰ ਕਈ ਦਿਨਾਂ ਤੋਂ ਫ਼ੋਨ ਉਤੇ ਧ-ਮ-ਕੀ-ਆਂ ਦੇ ਰਹੇ ਸਨ, ਜਿਸ ਦੀ ਰਿਕਾਰਡਿੰਗ ਪੁਲਿਸ ਨੂੰ ਦੇ ਦਿੱਤੀ ਗਈ ਹੈ। ਕਰਨਪ੍ਰੀਤ ਸਿੰਘ ਆਪਣੇ ਰਿਸ਼ਤੇਦਾਰ ਨਾਲ ਮੋਟਰਸਾਈਕਲ ਉਤੇ ਪਿੰਡ ਕੋਟ ਗੰਗੁਰਾਏ ਤੋਂ ਪਿੰਡ ਆ ਰਿਹਾ ਸੀ। ਕਟਾਣੀ ਨਹਿਰ ਦੇ ਪੁਲ ਨੇੜੇ ਕਰਨਪ੍ਰੀਤ ਸਿੰਘ ਨੇ ਮੋਟਰਸਾਈਕਲ ਤੋਂ ਉਤਰ ਕੇ ਨਹਿਰ ਵਿੱਚ ਛਾ-ਲ, ਮਾ*ਰ ਦਿੱਤੀ। ਇਸ ਸਬੰਧੀ ਥਾਣਾ ਕਟਾਣੀ ਚੌਕੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਫਿਲਹਾਲ ਦੋਰਾਹਾ ਨਹਿਰ ਵਿਚ ਕਰਨਪ੍ਰੀਤ ਸਿੰਘ ਦੀ ਭਾਲ ਜਾਰੀ ਹੈ।
ਇਸ ਮੌਕੇ ਕਰਨਪ੍ਰੀਤ ਸਿੰਘ ਦੀ ਦਾਦੀ ਸੁਖਦੇਵ ਕੌਰ ਅਤੇ ਚਾਚੀ ਮਮਤਾ ਨੇ ਦੱਸਿਆ ਕਿ ਇਸ ਪੂਰੀ ਘਟਨਾ ਲਈ ਅਧਿਆਪਕਾ ਅਤੇ ਉਸ ਦੇ ਪਰਿਵਾਰਕ ਮੈਂਬਰ ਜ਼ਿੰਮੇਵਾਰ ਹਨ। ਸਕੂਲ ਵਿੱਚ ਅਧਿਆਪਕ ਦਾ ਫਰਜ਼ ਬਣਦਾ ਹੈ ਕਿ ਉਹ ਜੁਆਕਾਂ ਨੂੰ ਚੰਗੀ ਸਿੱਖਿਆ ਦੇਵੇ ਅਤੇ ਉਨ੍ਹਾਂ ਨੂੰ ਸਹੀ ਮਾਰਗ ਉਤੇ ਚੱਲਣ ਦੀ ਸਲਾਹ ਦੇਵੇ। ਅਧਿਆਪਕਾ ਨੇ ਕਰਨਪ੍ਰੀਤ ਸਿੰਘ ਨੂੰ ਆਪਣੇ ਜਾਲ ਵਿਚ ਫਸਾ ਲਿਆ ਅਤੇ ਫਿਰ ਉਸ ਨੂੰ ਖੁ-ਦ-ਕੁ-ਸ਼ੀ ਲਈ ਮਜਬੂਰ ਕਰ ਦਿੱਤਾ। ਉਹ ਇਨਸਾਫ਼ ਚਾਹੁੰਦੇ ਹਨ ਨਹੀਂ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਸ ਮਾਮਲੇ ਬਾਰੇ ਥਾਣਾ ਕੂੰਮਕਲਾਂ ਦੇ ਐਸ. ਐਚ. ਓ. ਕੁਲਬੀਰ ਸਿੰਘ ਨੇ ਕਿਹਾ ਕਿ ਉਹ ਦੋ ਦਿਨਾਂ ਤੋਂ ਕਰਨਪ੍ਰੀਤ ਸਿੰਘ ਦੀ ਭਾਲ ਕਰ ਰਹੇ ਹਨ। ਫਿਲਹਾਲ ਕੋਈ ਸੁਰਾਗ ਨਹੀਂ ਮਿਲਿਆ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰੇ ਜਾ ਰਹੇ ਹਨ। ਪੁਲਿਸ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।