ਜਿਲ੍ਹਾ ਫਾਜ਼ਿਲਕਾ (ਪੰਜਾਬ) ਦੇ ਪਿੰਡ ਪਾਕਾ ਵਿਚ ਸ਼ਰੇ-ਆਮ ਗੋ*ਲੀ-ਆਂ ਨਾਲ ਪਿਓ ਅਤੇ ਪੁੱਤ ਦੇ ਕੀਤੇ ਕ-ਤ-ਲ ਦਾ ਮਾਮਲਾ ਪੁਲਿਸ ਨੇ 24 ਘੰਟਿਆਂ ਦੇ ਵਿਚ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਨਾਮਜ਼ਦ 4 ਵਿਚੋਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਗੋ*ਲੀ ਚਲਾਉਣ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰ-ਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਪਿਸ*ਤੌਲ ਵੀ ਬਰਾਮਦ ਕਰ ਲਿਆ ਹੈ। ਹੁਣ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਫਾਜ਼ਿਲਕਾ ਦੇ ਪਿੰਡ ਪਾਕਾ ਵਿੱਚ ਖੇਤਾਂ ਨੂੰ ਪਾਣੀ ਲਾ ਰਹੇ ਪਿਓ ਅਤੇ ਪੁੱਤ ਦਾ ਗੋ*ਲਈ-ਆਂ, ਮਾ*ਰ ਕੇ ਕ-ਤ-ਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਕਾਰਜ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਅਵਤਾਰ ਸਿੰਘ ਨੇ ਪਿੰਡ ਵਿੱਚ ਹੀ ਕਰੀਬ 8 ਕਿੱਲੇ ਜ਼ਮੀਨ ਠੇਕੇ ਉਤੇ ਲਈ ਸੀ। ਜਿਹੜੇ ਲੋਕ ਪਹਿਲਾਂ ਇਸ ਜ਼ਮੀਨ ਨੂੰ ਠੇਕੇ ਉਤੇ ਲੈਕੇ ਖੇਤੀ ਕਰਦੇ ਸਨ, ਉਹ ਉਸ ਦੇ ਭਰਾ ਨਾਲ ਰੰ-ਜਿ-ਸ਼ ਰੱਖਦੇ ਸਨ।
ਉਸ ਨੇ ਦੱਸਿਆ ਕਿ ਉਸ ਦਾ ਭਰਾ ਅਵਤਾਰ ਸਿੰਘ ਅਤੇ ਭਤੀਜਾ ਹਰਮੀਤ ਸਿੰਘ ਦੋਸ਼ੀਆਂ ਤੋਂ ਠੇਕੇ ਉਤੇ ਲਏ ਖੇਤਾਂ ਨੂੰ ਪਾਣੀ ਲਗਾ ਰਹੇ ਸਨ। ਇਸੇ ਦੌਰਾਨ ਉਕਤ ਦੋਸ਼ੀਆਂ ਨੇ ਮੌਕੇ ਉਤੇ ਆ ਕੇ ਪਹਿਲਾਂ ਉਸ ਦੇ ਭਤੀਜੇ ਹਰਮੀਤ ਸਿੰਘ ਨੂੰ ਰਿਵਾ*ਲਵਰ ਨਾਲ ਗੋ*ਲੀ ਮਾ-ਰ ਦਿੱਤੀ ਅਤੇ ਫਿਰ ਉਸ ਦੇ ਭਰਾ ਅਵਤਾਰ ਸਿੰਘ ਨੂੰ ਵੀ ਗੋ*ਲੀ ਮਾ-ਰ ਦਿੱਤੀ। ਕਾਰਜ ਸਿੰਘ ਨੇ ਦੱਸਿਆ ਕਿ ਪਹਿਲਾਂ ਉਕਤ ਦੋਸ਼ੀ ਇਹ ਜ਼ਮੀਨ ਠੇਕੇ ਉਤੇ ਲੈ ਕੇ ਖੇਤੀ ਕਰਦੇ ਸਨ, ਪਰ ਹੁਣ ਉਸ ਦਾ ਭਰਾ ਅਵਤਾਰ ਸਿੰਘ ਪਿਛਲੇ ਸਾਲਾਂ ਤੋਂ ਖੇਤੀ ਕਰ ਰਿਹਾ ਸੀ। ਇਸੇ ਰੰ-ਜਿ-ਸ਼ ਦੇ ਕਾਰਨ ਉਨ੍ਹਾਂ ਨੇ ਉਸ ਦੇ ਭਰਾ ਅਤੇ ਭਤੀਜੇ ਦਾ ਕ-ਤ-ਲ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਵਤਾਰ ਸਿੰਘ ਦੇ ਦੋ ਪੁੱਤਰ ਹਨ, ਜਿਨ੍ਹਾਂ ਵਿਚੋਂ ਇਕ ਹਰਮੀਤ ਸਿੰਘ ਦਾ ਉਸ ਦੇ ਨਾਲ ਹੀ ਕ-ਤ-ਲ ਕਰ ਦਿੱਤਾ ਗਿਆ ਸੀ ਅਤੇ ਦੂਜਾ ਪੁੱਤਰ ਅਪਾਹਜ ਹੈ। ਕੁਝ ਦਿਨ ਪਹਿਲਾਂ ਮ੍ਰਿਤਕ ਨੌਜਵਾਨ ਹਰਮੀਤ ਸਿੰਘ ਦੇ ਘਰ ਧੀ ਤੋਂ ਬਾਅਦ ਲੜਕੇ ਨੇ ਜਨਮ ਲਿਆ ਸੀ। ਅਵਤਾਰ ਸਿੰਘ ਅਤੇ ਹਰਮੀਤ ਸਿੰਘ ਦੀ ਮੌ-ਤ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਮਾਤਮ ਛਾ ਗਿਆ ਹੈ।