ਦੋਸਤਾਂ ਨਾਲ ਗਿਆ ਨੌਜਵਾਨ ਪੁੱਤਰ, ਘਰ ਨਹੀਂ ਮੁੜਿਆ, ਪਿਤਾ ਨੂੰ ਆਇਆ ਫੋਨ, ਪੈਰਾਂ ਥੱਲਿਓਂ ਖਿਸਕੀ ਜਮੀਨ, ਬੁਝ ਗਿਆ ਚਿਰਾਗ

Punjab

ਜਿਲ੍ਹਾ ਬਰਨਾਲਾ (ਪੰਜਾਬ) ਦੀ ਦਾਣਾ ਮੰਡੀ ਵਿਚੋਂ ਨੌਜਵਾਨ ਦੀ ਦੇਹ ਮਿਲਣ ਕਾਰਨ ਡ-ਰ ਦਾ ਮਾਹੌਲ ਬਣ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰੋਮੀ ਕੁਮਾਰ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ, ਜਦੋਂ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਵਲੋਂ ਇਕ ਹੋਰ ਨੌਜਵਾਨ ਉਤੇ ਨ*ਸ਼ੇ ਦੀ ਡੋ-ਜ਼ ਦੇਣ ਦਾ ਦੋਸ਼ ਲਗਾਇਆ ਗਿਆ ਹੈ।

ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਸ਼ੰਭੂ ਕੁਮਾਰ ਅਤੇ ਰਿਸ਼ਤੇਦਾਰ ਸੂਰਜ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਸੰਦੀਪ ਕੁਮਾਰ ਨਾਮ ਦਾ ਨੌਜਵਾਨ ਵਰ-ਗਲਾ ਕੇ ਆਪਣੇ ਲੈ ਗਿਆ ਸੀ ਅਤੇ ਉਹ ਪਿਛਲੇ ਦਿਨ ਤੋਂ ਲਾਪਤਾ ਸੀ। ਅੱਜ ਉਨ੍ਹਾਂ ਨੂੰ ਫ਼ੋਨ ਉਤੇ ਪਤਾ ਲੱਗਿਆ ਕਿ ਉਨ੍ਹਾਂ ਦੇ ਲੜਕੇ ਦੀ ਦੇਹ ਬਰਨਾਲਾ ਸ਼ਹਿਰ ਦੀ ਦਾਣਾ ਮੰਡੀ ਦੀਆਂ ਝਾੜੀਆਂ ਵਿਚ ਪਈ ਹੈ। ਇਸ ਤੋਂ ਬਾਅਦ ਉਹ ਮੌਕੇ ਉਤੇ ਗਏ। ਪਰਿਵਾਰ ਨੇ ਨੌਜਵਾਨ ਸੰਦੀਪ ਕੁਮਾਰ ਉਤੇ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਦੱਸਿਆ ਕਿ ਉਸ ਨੇ ਹੀ ਉਨ੍ਹਾਂ ਦੇ ਲੜਕੇ ਨੂੰ ਨ*ਸ਼ੇ ਦਾ ਆ-ਦੀ ਕਰਵਾਇਆ ਸੀ। ਬੀਤੇ ਦਿਨ ਜਦੋਂ ਉਸ ਦੀ ਦੇਹ ਮਿਲੀ ਤਾਂ ਉਕਤ ਨੌਜਵਾਨ ਉਥੇ ਮੌਜੂਦ ਨਹੀਂ ਸੀ। ਉਨ੍ਹਾਂ ਨੇ ਨੌਜਵਾਨ ਸੰਦੀਪ ਕੁਮਾਰ ਉਤੇ ਦੋਸ਼ ਲਗਾਇਆ ਕਿ ਇਹ ਨੌਜਵਾਨ ਇਲਾਕੇ ਦੇ ਨੌਜਵਾਨਾਂ ਨੂੰ ਆਪਣੇ ਨਾਲ ਦਿਹਾੜੀਦਾਰ ਮਜ਼ਦੂਰੀ ਦਾ ਕੰਮ ਕਰਵਾਉਣ ਲਈ ਨਾਲ ਲੈ ਜਾਂਦਾ ਹੈ ਅਤੇ ਸ਼ਾਮ ਨੂੰ ਉਕਤ ਸਾਰੇ ਨੌਜਵਾਨਾਂ ਤੋਂ ਦਿਹਾੜੀ ਦੇ ਪੈਸੇ ਲੈ ਕੇ ਉਨ੍ਹਾਂ ਨੂੰ ਨ*ਸਾ ਦੇ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਵੱਲੋਂ ਇਲਾਕੇ ਅਤੇ ਸ਼ਹਿਰ ਦੇ ਹੋਰ ਨੌਜਵਾਨਾਂ ਨੂੰ ਵੀ ਇਸ ਦਲ*ਦਲ ਵਿੱਚ ਧੱਕਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਮੌ-ਤ ਦਾ ਇਨਸਾਫ਼ ਦਿਵਾਇਆ ਜਾਵੇ ਅਤੇ ਨ*ਸ਼ਾ ਤਸ-ਕਰ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਦਰ ਥਾਣੇ ਦੇ ਮੁਖੀ ਸੌਦਾਗਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਬਰਨਾਲਾ ਸ਼ਹਿਰ ਦੀ ਆਨਾਜ ਮੰਡੀ ਵਿੱਚ ਇੱਕ ਨੌਜਵਾਨ ਦੀ ਦੇਹ ਪਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਉਤੇ ਪਹੁੰਚ ਕੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪੁਲਿਸ ਟੀਮ ਨੇ ਨੌਜਵਾਨ ਦੀ ਦੇਹ ਨੂੰ ਪੋਸਟ ਮਾਰਟਮ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਰਖਵਾਇਆ। ਥਾਣਾ ਮੁਖੀ ਨੇ ਦੱਸਿਆ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *