ਤਪਾ ਮੰਡੀ (ਪੰਜਾਬ) ਦੇ ਪਿੰਡ ਢਿਲਵਾਂ ਵਿਖੇ ਆਪਣੇ ਝੋਨੇ ਦੀ ਫਸਲ ਨੂੰ ਪਾਣੀ ਲਾਉਣ ਗਏ ਕਿਸਾਨ ਨਾਲ ਦੁਖ-ਦਾਈ ਹਾਦਸਾ ਵਾਪਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਖੇਤ ਵਿਚ ਲੱਗੀ ਮੋਟਰ ਤੋਂ ਬਿਜਲੀ ਦਾ ਕ-ਰੰ-ਟ ਲੱਗਣ ਕਾਰਨ ਕਿਸਾਨ ਦੀ ਮੌ-ਤ ਹੋ ਗਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਤਫਤੀਸ਼ ਕਰਨ ਵਾਲੇ ਅਫਸਰ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਬਲਕਾਰ ਸਿੰਘ ਦੇ ਭਰਾ ਗੁਰਪਾਲ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਲਸ਼ਕਰੀ ਪੱਤੀ ਢਿਲਵਾਂ ਨੇ ਪੁਲਿਸ ਥਾਣੇ ਵਿੱਚ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦੀ ਸਾਢੇ ਚਾਰ ਏਕੜ ਜ਼ਮੀਨ ਉਨ੍ਹਾਂ ਦੇ ਘਰ ਦੇ ਨੇੜੇ ਹੀ ਲੱਗਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਸ ਦਾ ਭਰਾ ਬਲਕਾਰ ਸਿੰਘ ਖੇਤ ਵਿੱਚ ਝੋਨੇ ਨੂੰ ਪਾਣੀ ਲਾਉਣ ਲਈ ਖੇਤ ਵਿਚ ਲੱਗੀ ਮੋਟਰ ਦਾ ਬਟਨ ਦਬਾਉਣ ਲੱਗਾ ਤਾਂ ਉਸ ਨੂੰ ਬਿਜਲੀ ਦਾ ਜੋਰਦਾਰ ਝ-ਟ-ਕਾ ਲੱਗ ਗਿਆ। ਇਸ ਦੌਰਾਨ ਉਹ ਹੇਠਾਂ ਜਮੀਨ ਤੇ ਡਿੱ-ਗ ਗਿਆ। ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਹ ਤੁਰੰਤ ਉਸ ਨੂੰ ਉਥੋਂ ਚੁੱਕ ਕੇ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲੈ ਗਏ। ਇੱਥੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਬਲਕਾਰ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਜਾਂਚ ਅਧਿਕਾਰੀ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਉਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਕਰਵਾਉਣ ਉਪਰੰਤ ਦੇਹ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਜੁਆਕ ਛੱਡ ਗਿਆ ਹੈ।