ਹਰਿਆਣਾ ਸੂਬੇ ਦੇ ਅੰਬਾਲਾ ਵਿਚ ਇਕ ਸੇਵਾਮੁਕਤ ਫੌਜੀ ਨੇ ਆਪਣੇ ਹੀ ਭਰਾ ਦੇ ਪੂਰੇ ਪਰਿਵਾਰ ਦਾ ਖਾ-ਤ-ਮਾ ਕਰ ਦਿੱਤਾ। ਉਸ ਨੇ ਨਰਾਇਣਗੜ੍ਹ ਇਲਾਕੇ ਵਿਚ ਆਪਣੀ ਮਾਂ ਅਤੇ ਭਰਾ ਸਮੇਤ 6 ਲੋਕਾਂ ਦੇ ਬੇਰ*ਹਿਮੀ ਨਾਲ ਕ-ਤ-ਲ ਕਰ ਦਿੱਤੇ। ਮ੍ਰਿਤਕਾਂ ਵਿਚ ਭਰਾ ਦੀ 5 ਸਾਲ ਉਮਰ ਦੀ ਧੀ ਅਤੇ 6 ਮਹੀਨੇ ਦਾ ਪੁੱਤ ਵੀ ਸ਼ਾਮਲ ਹਨ। ਇਸ ਦੌਰਾਨ ਜ਼ਖ਼ਮੀ 6 ਸਾਲ ਉਮਰ ਦੀ ਲੜਕੀ ਪਰੀ ਦੀ ਚੰਡੀਗੜ੍ਹ ਵਿੱਚ ਇਲਾਜ ਦੌਰਾਨ ਮੌ-ਤ ਹੋ ਗਈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਭੂਸ਼ਣ ਅਤੇ ਹੋਰਾਂ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘ-ਟ-ਨਾ ਨਰਾਇਣਗੜ੍ਹ ਥਾਣੇ ਅੰਦਰ ਪੈਂਦੇ ਪਿੰਡ ਪੀਰ ਮਾਜਰੀ ਦੇ ਨੇੜੇ ਡੇਰੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ*ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਰਾਤ ਨੂੰ ਹੀ ਦੇਹਾਂ ਨੂੰ ਸਾ-ੜ-ਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਅੰਬਾਲਾ ਦੇ ਐਸ. ਪੀ. ਸੁਰਿੰਦਰ ਕੁਮਾਰ ਨੇ ਰਾਤ ਨੂੰ 3 ਵਜੇ ਘਟਨਾ ਸਥਾਨ ਦਾ ਦੌ-ਰਾ ਕੀਤਾ। ਅੱਧ ਸ-ੜੀ-ਆਂ ਦੇਹਾਂ ਨੂੰ ਅੰਬਾਲਾ ਕੈਂਟ ਹਸਪਤਾਲ ਲਿਜਾਇਆ ਗਿਆ ਹੈ।
ਇਨ੍ਹਾਂ ਮ੍ਰਿਤਕਾਂ ਵਿੱਚ ਦੋਸ਼ੀ ਦੀ ਮਾਂ, ਉਸ ਦਾ ਭਰਾ, ਭਰਾ ਦੀ ਪਤਨੀ ਅਤੇ ਉਨ੍ਹਾਂ ਦੇ ਤਿੰਨ ਜੁਆਕ ਸ਼ਾਮਲ ਹਨ। ਇਨ੍ਹਾਂ ਦੀ ਪਹਿਚਾਣ ਹਰੀਸ਼ ਕੁਮਾਰ ਉਮਰ 35 ਸਾਲ, ਉਸ ਦੀ ਪਤਨੀ ਸੋਨੀਆ ਉਮਰ 32 ਸਾਲ, ਮਾਂ ਸਰੋਪੀ ਦੇਵੀ ਉਮਰ 65 ਸਾਲ, ਹਰੀਸ਼ ਦੀ ਧੀ ਯਸ਼ਿਕਾ ਉਮਰ 5 ਸਾਲ, 6 ਮਹੀਨੇ ਦਾ ਪੁੱਤ ਭੁਪੇਸ਼ ਅਤੇ 6 ਸਾਲ ਉਮਰ ਦੀ ਲੜਕੀ ਪਰੀ ਦੇ ਰੂਪ ਵਜੋਂ ਹੋਈ ਹੈ।
ਦੋਸ਼ੀ ਵਿਅਕਤੀ ਨੇ ਰਾਤ ਨੂੰ ਤਿੱ-ਖੀ-ਆਂ ਚੀਜ਼ਾਂ ਨਾਲ ਇਨ੍ਹਾਂ ਸਾਰਿਆਂ ਦਾ ਕ-ਤ-ਲ ਕਰ ਦਿੱਤਾ। ਇਸ ਦੌਰਾਨ ਜਦੋਂ ਦੋਸ਼ੀ ਦੇ ਪਿਤਾ ਓਮ ਪ੍ਰਕਾਸ਼ ਨੇ ਇਸ ਘਟਨਾ ਦਾ ਵਿਰੋਧ ਕੀਤਾ ਤਾਂ ਦੋਸ਼ੀ ਨੇ ਆਪਣੇ ਪਿਤਾ ਦੀ ਵੀ ਕੁੱਟ*ਮਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖਮੀ ਹੋਏ ਪਿਤਾ ਦਾ ਨਰਾਇਣਗੜ੍ਹ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹੁਣ ਪੁਲਿਸ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਐੱਸ. ਪੀ. ਅੰਬਾਲਾ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਝ-ਗ-ੜਾ ਜਮੀਨ ਨੂੰ ਜਾਂਦੇ ਰਾਹ ਦਾ ਹੈ। ਦੋਸ਼ੀ ਭੂਸ਼ਣ ਨੇ ਆਪਣੇ ਸਹੁਰਿਆਂ ਨਾਲ ਮਿਲ ਕੇ ਇਹ ਵਾਰ*ਦਾਤ ਕੀਤੀ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉਤੇ ਭੂਸ਼ਣ ਸਮੇਤ ਕੁਝ ਸ਼ੱ-ਕੀ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਨ੍ਹਾਂ ਨੇ ਤਿੱਖੇ ਹ-ਥਿ-ਆ-ਰਾਂ ਨਾਲ ਕ-ਤ-ਲ ਕਰਨ ਤੋਂ ਬਾਅਦ ਦੇਹਾਂ ਨੂੰ ਜਲਾਉਣ ਦੀ ਕੋਸ਼ਿਸ਼ ਵੀ ਕੀਤੀ ਹੈ।