ਵਿਦੇਸ਼ੀ ਧਰਤੀ ਕੈਨੇਡਾ ਤੋਂ ਫਿਰ ਇਕ ਦੁਖ-ਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਆਪਣੇ ਚੰਗੇ ਭਵਿੱਖ ਅਤੇ ਪੜ੍ਹਾਈ ਕਰਨ ਲਈ ਕੈਨੇਡਾ ਦੇ ਬਰੈਂਪਟਨ ਵਿੱਚ ਗਏ ਵਿਦਿਆਰਥੀਆਂ ਨਾਲ ਭਿਆ-ਨਕ ਸੜਕ ਹਾਦਸਾ ਵਾਪਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਲੁਧਿਆਣਾ ਜ਼ਿਲ੍ਹੇ (ਪੰਜਾਬ) ਦੇ ਪਿੰਡ ਮੱਲ੍ਹਾ ਦੀ ਰਹਿਣ ਵਾਲੀ ਲੜਕੀ ਖੁਸ਼ਪ੍ਰੀਤ ਕੌਰ ਸਮੇਤ ਤਿੰਨ ਪੰਜਾਬੀ ਕੁੜੀਆਂ ਦੀ ਮੌ-ਤ ਹੋ ਗਈ। ਇਸ ਮੰਦਭਾਗੀ ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰ ਗਹਿਰੇ ਸਦਮੇ ਵਿਚ ਹਨ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਮੱਲ੍ਹਾ ਦੇ ਰਹਿਣ ਵਾਲੇ ਚਮਕੌਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਲੜਕੀ ਖੁਸ਼ਪ੍ਰੀਤ ਕੌਰ ਉਮਰ 23 ਸਾਲ ਆਈਲੈਟਸ ਕਰਨ ਤੋਂ ਬਾਅਦ ਪਿਛਲੇ ਸਾਲ 16 ਅਗਸਤ 2023 ਨੂੰ ਵਿਦਿਆਰਥੀ ਵੀਜ਼ੇ ਉਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਆਪਣੀ ਵੱਡੀ ਭੈਣ ਨਵਪ੍ਰੀਤ ਕੌਰ ਕੋਲ ਗਈ ਸੀ। ਬੀਤੇ ਦਿਨ ਉਨ੍ਹਾਂ ਦੀ ਧੀ ਖੁਸ਼ਪ੍ਰੀਤ ਕੌਰ ਪੰਜ ਹੋਰ ਵਿਦਿਆਰਥੀਆਂ ਨਾਲ ਕੰਪਨੀ ਦੀ ਕਾਰ ਵਿਚ ਕੰਮ ਉਤੇ ਤੇ ਜਾ ਰਹੀ ਸੀ ਤਾਂ ਰਸਤੇ ਵਿਚ ਕਾਰ ਹਾਦਸੇ ਦਾ ਸ਼ਿ-ਕਾ-ਰ ਹੋ ਗਈ।
ਮ੍ਰਿਤਕ ਲੜਕੀ ਦੇ ਪਿਤਾ ਚਮਕੌਰ ਸਿੰਘ ਦੇ ਦੱਸਣ ਅਨੁਸਾਰ ਹਾਦਸੇ ਨੂੰ ਦੇਖਦੇ ਹੋਏ ਕਾਰ ਦੇ ਡਰਾਈਵਰ ਗੱਡੀ ਵਿਚੋਂ ਛਾ-ਲ ਮਾਰ ਦਿੱਤੀ। ਕਾਰ ਆਪਣਾ ਸੰਤੁਲਨ ਗੁਆ ਕੇ ਇੱਕ ਡੂੰਘੀ ਖੱਡ ਵਿੱਚ ਜਾ ਕੇ ਡਿੱਗ ਗਈ ਅਤੇ ਇੱਕ ਦਰੱਖਤ ਨਾਲ ਜਾ ਕੇ ਟਕਰਾ ਗਈ। ਇਸ ਹਾਦਸੇ ਦੌਰਾਨ ਖੁਸ਼ਪ੍ਰੀਤ ਕੌਰ ਮੱਲ੍ਹਾ ਸਮੇਤ ਤਿੰਨ ਲੜਕੀਆਂ ਦੀ ਮੌ-ਤ ਹੋ ਗਈ, ਜਦੋਂ ਕਿ ਉਕਤ ਕਾਰ ਵਿਚ ਸਵਾਰ ਦੋ ਹੋਰ ਲੜਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਮੰਦਭਾਗੀ ਸੂਚਨਾ ਦੇ ਪਿੰਡ ਮੱਲ੍ਹਾ ਪਹੁੰਚਣ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ।