ਪੰਜਾਬ ਸੂਬੇ ਦੇ (ਬਠਿੰਡਾ) ਰਾਮਪੁਰਾ ਫੂਲ ਤੋਂ ਇਕ ਨਿੱ-ਕੀ ਉਮਰ ਦੀ ਵਿਦਿਆਰਥਣ ਦੀ ਜਨਮ ਦਿਨ ਵਾਲੇ ਦਿਨ ਮੌ-ਤ ਹੋਣ ਦਾ ਦੁ-ਖ-ਦ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੀਤੀ ਰਾਤ ਰਾਮਪੁਰਾ ਫੂਲ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹਨ ਵਾਲੀ ਇੱਕ ਲੜਕੀ ਉਮਰ 10 ਸਾਲ ਦੀ ਸੱ-ਪ ਦੇ ਡੰਗਣ ਕਾਰਨ ਮੌ-ਤ ਹੋ ਗਈ ਹੈ। ਇਸ ਘ-ਟ-ਨਾ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰ ਗਹਿਰੇ ਸਦਮੇ ਵਿਚ ਹਨ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਲੜਕੀ ਦਾ ਜਨਮ ਦਿਨ ਸੀ ਅਤੇ ਉਸ ਦਿਨ ਹੀ ਉਸ ਦੀ ਮੌ-ਤ ਹੋ ਗਈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਮਾਮਾ ਕੁਲਵਿੰਦਰ ਸਿੰਘ ਦੁੱਲੇਵਾਲਾ ਨੇ ਦੱਸਿਆ ਕਿ ਉਸ ਦੀ ਭਾਣਜੀ ਹਰਸਿਮਰਨ ਕੌਰ ਪੁੱਤਰੀ ਗੁਰਜੰਟ ਸਿੰਘ ਵਾਸੀ ਪਿੰਡ ਲੋਪੋ ਬੀਤੀ ਰਾਤ ਘਰ ਦੇ ਵਿਹੜੇ ਵਿਚ ਪਈ ਸੀ। ਕੂਲਰ ਦੇ ਹੇਠਾਂ ਠੰਢ ਲੱਗਣ ਕਰਕੇ ਉਹ ਆਪਣੇ ਬੈੱਡਰੂਮ ਵਿਚ ਚਲੀ ਗਈ, ਜਿੱਥੇ ਪਹਿਲਾਂ ਤੋਂ ਹੀ ਮੰਜੇ ਉਤੇ ਸੱ-ਪ ਚੜ੍ਹਿਆ ਹੋਇਆ ਸੀ। ਇਸ ਦੌਰਾਨ ਲੜਕੀ ਨੂੰ ਸੱ-ਪ ਨੇ ਡੰਗ ਲਿਆ ਅਤੇ ਉਹ ਬੇਹੋਸ਼ ਹੋ ਗਈ।
ਇਸ ਤੋਂ ਬਾਅਦ ਇਸ ਮਾਮਲੇ ਬਾਰੇ ਜਿਵੇਂ ਹੀ ਹਰਸਿਮਰਨ ਕੌਰ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਹ ਉਸ ਨੂੰ ਨੇੜੇ ਦੇ ਇਕ ਨਿੱਜੀ ਹਸਪਤਾਲ ਵਿਚ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਉਥੇ ਇਲਾਜ ਦੌਰਾਨ ਹਰਸਿਮਰਨ ਕੌਰ ਦੀ ਮੌ-ਤ ਹੋ ਗਈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਲੜਕੀ ਨੂੰ ਸੱਪ ਨੇ ਦੋ ਵਾਰ ਡੰਗ ਦਿੱਤਾ। ਜਿਸ ਕਾਰਨ ਉਹ ਬੇ-ਹੋ-ਸ਼ ਹੋ ਗਈ ਅਤੇ ਇਲਾਜ ਦੌਰਾਨ ਉਸ ਨੇ ਦ-ਮ ਤੋੜ ਦਿੱਤਾ।