ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲਾਭ ਸਿੰਘ ਦੀ ਨੂੰਹ ਦਾ ਇੱਕ ਨੌਜਵਾਨ ਨਾਲ ਪ੍ਰੇ-ਮ ਸਬੰਧ ਸੀ। ਨੂੰਹ ਨੂੰ ਸ਼ੱ-ਕ ਸੀ ਕਿ ਲਾਭ ਸਿੰਘ 31 ਜੁਲਾਈ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਵਿੱਚ ਅੜਿੱਕਾ ਬਣੇਗਾ। ਇਸ ਕਾਰਨ ਦੋਵਾਂ ਦੋਸ਼ੀਆਂ ਨੇ ਮਿਲ ਕੇ ਲਾਭ ਸਿੰਘ ਦਾ ਕ-ਤ-ਲ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਦੇ ਪਿੰਡ ਫੁੱਲੂਵਾਲਾ ਡੋਗਰਾ ਵਿੱਚ ਇੱਕ ਔਰਤ ਨੇ ਆਪਣੇ ਪ੍ਰੇ-ਮੀ ਨਾਲ ਮਿਲ ਕੇ ਘਰ ਦੇ ਬਾਹਰ ਸੁੱਤੇ ਪਏ ਆਪਣੇ ਸਹੁਰੇ ਦਾ ਕ-ਤ-ਲ ਕਰ ਦਿੱਤਾ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰਕੇ ਕੁਝ ਘੰਟਿਆਂ ਦੇ ਵਿੱਚ ਹੀ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਲੱਕੜ ਦਾ ਬਾਲਾ (ਕੜੀ) ਬਰਾਮਦ ਕਰ ਲਈ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਕਪਤਾਨ (ਜਾਂਚ) ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਲਖਵੀਰ ਸਿੰਘ ਵਾਸੀ ਫੁੱਲੂਵਾਲਾ ਡੋਗਰਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਸ਼ਿਕਾਇਤ ਵਿੱਚ ਦੱਸਿਆ ਕਿ 21 ਜੁਲਾਈ ਨੂੰ ਉਸ ਦੇ ਪਿਤਾ ਲਾਭ ਸਿੰਘ ਉਮਰ 57 ਸਾਲ ਘਰ ਦੇ ਬਾਹਰ ਸੁੱਤੇ ਪਏ ਸਨ। 22 ਜੁਲਾਈ ਦੀ ਸਵੇਰ ਜਦੋਂ ਮਾਂ ਸੁਖਪਾਲ ਕੌਰ ਉਨ੍ਹਾਂ ਨੂੰ ਉਠਾਉਣ ਗਈ ਤਾਂ ਦੇਖਿਆ ਕਿ ਉਸ ਦੇ ਪਿਤਾ ਦੀ ਦੇਹ ਬਲੱਡ ਨਾਲ ਭਿੱਜੇ ਹਾਲ ਵਿਚ ਪਈ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਉਤੇ ਥਾਣਾ ਸਿਟੀ ਬੁਢਲਾਡਾ ਵਿਚ ਧਾਰਾ 103, 3 (5) ਬੀ. ਐੱਨ. ਐੱਸ. ਤਹਿਤ ਅਣ-ਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ।
ਇਸ ਮਾਮਲਾ ਦੀ ਜਾਂਚ ਦੌਰਾਨ ਆਰੋਪੀ ਅਮਨਦੀਪ ਕੌਰ, ਮਨਦੀਪ ਸਿੰਘ ਵਾਸੀ ਫੁੱਲੂਵਾਲਾ ਡੋਗਰਾ ਨੂੰ ਨਾਮਜ਼ਦ ਕਰਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀ ਮਨਦੀਪ ਸਿੰਘ ਉਰਫ਼ ਭੂਸ਼ਨ ਕੋਲੋਂ ਇਸ ਵਾਰ-ਦਾਤ ਵਿੱਚ ਵਰਤਿਆ ਗਿਆ ਹਥਿ*ਆਰ, ਲੱਕੜ ਦਾ ਬਾਲਾ (ਕੜੀ) ਬਰਾਮਦ ਕੀਤੀ ਗਈ ਹੈ।
ਜਦੋਂ ਕਿ ਇਸ ਮਾਮਲੇ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਮ੍ਰਿਤਕ ਲਾਭ ਸਿੰਘ ਦੀ ਨੂੰਹ ਅਮਨਦੀਪ ਕੌਰ ਦੇ ਮਨਦੀਪ ਸਿੰਘ ਨਾਲ ਨਾ-ਜਾ-ਇ-ਜ਼ ਸਬੰਧ ਸਨ। ਲਾਭ ਸਿੰਘ ਨੇ 31 ਜੁਲਾਈ 2024 ਨੂੰ ਐਲ. ਆਈ. ਸੀ. ਤੋਂ ਸੇਵਾਮੁਕਤ ਹੋਣਾ ਸੀ। ਅਮਨਦੀਪ ਕੌਰ ਨੂੰ ਲੱਗਦਾ ਸੀ ਕਿ ਉਸ ਦਾ ਸਹੁਰਾ ਰਿਟਾਇਰ ਹੋਣ ਤੋਂ ਬਾਅਦ ਉਸ ਦੇ ਅਤੇ ਮਨਦੀਪ ਸਿੰਘ ਦੇ ਰਿਸ਼ਤੇ ਵਿੱਚ ਅੜਿੱਕਾ ਬਣੇਗਾ। ਇਸ ਪ੍ਰੇ-ਸ਼ਾ-ਨੀ ਨੂੰ ਦੂਰ ਕਰਨ ਲਈ 21 ਅਤੇ 22 ਜੁਲਾਈ ਦੀ ਦਰਮਿਆਨੀ ਰਾਤ ਨੂੰ ਅਮਨਦੀਪ ਕੌਰ ਵਲੋਂ ਮਨਦੀਪ ਸਿੰਘ ਨੂੰ ਆਪਣੇ ਸਹੁਰੇ ਲਾਭ ਸਿੰਘ ਦੇ ਬਾਹਰ ਸੌਂ ਰਹੇ ਹੋਣ ਦੀ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਦੋਸ਼ੀ ਨੇ ਲਾਭ ਸਿੰਘ ਦਾ ਕ-ਤ-ਲ ਕਰ ਦਿੱਤਾ।