ਪੰਜਾਬ ਸੂਬੇ ਦੇ ਬਟਾਲਾ ਨੇੜਲੇ ਪਿੰਡ ਭਰਥਵਾਲ ਦੇ ਸਰਪੰਚ ਦੀ ਦੇਹ 5ਵੇਂ ਦਿਨ ਬਾਅਦ ਭੋਮਾ-ਵਡਾਲਾ ਨਹਿਰ ਵਿਚੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਮਾਮਲੇ ਸਬੰਧੀ ਦੇਰ ਸ਼ਾਮ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਘਣੀਆ-ਕੇ-ਬਾਂਗਰ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ 5 ਦਿਨ ਪਹਿਲਾਂ ਬਟਾਲਾ ਦੇ ਨੇੜੇ ਦੇ ਪਿੰਡ ਭਰਥਵਾਲ ਦਾ ਸਰਪੰਚ ਰਣਬੀਰ ਸਿੰਘ ਪੁੱਤਰ ਅਜੀਤ ਸਿੰਘ ਜੋ ਕਿ ਲਾਹੌਰ ਬ੍ਰਾਂਚ ਨਹਿਰ ਵਿਚ ਨਹਾਉਣ ਸਮੇਂ ਪਾਣੀ ਦੇ ਤੇਜ ਬਹਾਅ ਵਿਚ ਰੁ-ੜ ਗਿਆ ਸੀ, ਉਸ ਨੂੰ ਬਚਾਉਣ ਲਈ ਉਸ ਦੇ ਦੋ ਸਾਥੀ ਮੱਖਣ ਸਿੰਘ ਪੁੱਤਰ ਸਰਵਣ ਸਿੰਘ ਅਤੇ ਕਰਤਾਰ ਸਿੰਘ ਪੁੱਤਰ ਬਚਨ ਸਿੰਘ ਜੋ ਕਿ ਨਹਿਰ ਦੇ ਕੰਢੇ ਖੜ੍ਹੇ ਸਨ, ਉਨ੍ਹਾਂ ਨੇ ਸਰਪੰਚ ਨੂੰ ਰੁੜ੍ਹਦਾ ਦੇਖ ਕੇ ਬਚਾਉਣ ਲਈ ਨਹਿਰ ਵਿਚ ਛਾ-ਲ ਮਾਰ ਦਿੱਤੀ ਸੀ ਅਤੇ ਉਹ ਵੀ ਨਹਿਰ ਵਿਚ ਰੁ-ੜ ਗਏ ਸਨ।
ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਲੋਕਾਂ ਅਤੇ ਗੋਤਾਖੋਰਾਂ ਦੀ ਮਦਦ ਨਾਲ ਮੱਖਣ ਸਿੰਘ ਅਤੇ ਕਰਤਾਰ ਸਿੰਘ ਦੀਆਂ ਦੇਹਾਂ ਨੂੰ ਕਾਫੀ ਮੁਸ਼ੱਕਤ ਨਾਲ ਬਰਾ-ਮਦ ਕਰ ਲਿਆ ਸੀ। ਪਰ ਉਕਤ ਸਰਪੰਚ ਰਣਬੀਰ ਸਿੰਘ ਦੀ ਦੇਹ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਸੀ। ਜਦੋਂ ਕਿ ਉਸ ਦੀ ਦੇਹ ਨੂੰ ਲੱਭਣ ਲਈ ਪੁਲਿਸ ਵਲੋਂ ਨਹਿਰ ਦੇ ਪਾਣੀ ਦੀ ਸਪਲਾਈ ਵੀ ਬੰਦ ਕਰਵਾਈ ਗਈ ਸੀ।
ਅੱਗੇ ਐਸ. ਐਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਭ ਦੇ ਬਾਵਜੂਦ ਉਨ੍ਹਾਂ ਨੇ ਸਰਪੰਚ ਦੀ ਦੇਹ ਨੂੰ ਲੱਭਣ ਲਈ ਦਿਨ-ਰਾਤ ਸਰਚ ਅਭਿਆਨ ਜਾਰੀ ਰੱਖਿਆ ਅਤੇ ਆਖਰ ਉਨ੍ਹਾਂ ਨੇ ਐੱਸ. ਡੀ. ਆਰ. ਐੱਫ. ਦੇ ਗੋਤਾਖੋਰਾਂ ਦੀ ਟੀਮ ਦੀ ਮਦਦ ਨਾਲ ਸਰਪੰਚ ਰਣਬੀਰ ਸਿੰਘ ਭਰਥਵਾਲ ਦੀ ਦੇਹ ਮਜੀਠਾ ਜ਼ਿਲ੍ਹੇ ਵਿਚ ਪੈਂਦੀ ਭੋਮਾ-ਵਡਾਲਾ ਨਹਿਰ ਵਿੱਚੋਂ ਬਰਾ-ਮਦ ਕਰ ਲਈ ਹੈ।