ਨਵਾਂਸ਼ਹਿਰ (ਪੰਜਾਬ) ਵਿਚ ਘਰ ਦੇ ਮੁੱਖ ਮੈਂਬਰ ਦੀ ਸ਼-ਰਾ-ਬ ਪੀਣ ਦੀ ਲਤ ਕਾਰਨ ਪਤੀ ਅਤੇ ਪਤਨੀ ਵਿਚਾਲੇ ਹੋਏ ਘਰੇਲੂ ਝ-ਗ-ੜੇ ਕਾਰਨ ਹੱਸਦੇ-ਖੇਡਦੇ ਪਰਿਵਾਰ ਦੇ 3 ਮੈਂਬਰਾਂ ਨੇ ਆਪਣੀ ਜੀਵਨ ਲੀਲਾ ਸਮਾ*ਪਤ ਕਰ ਲਈ ਹੈ। ਇਥੋਂ ਦੇ ਨੇੜਲੇ ਪਿੰਡ ਮੱਲਪੁਰ ਅੜਕਾਂ ਵਿੱਚ ਇਕ ਔਰਤ ਅਤੇ ਉਸ ਦੀ 11ਵੀਂ ਜਮਾਤ ਵਿੱਚ ਪੜ੍ਹਦੀ ਇੱਕ ਨਾਬਾ-ਲਗ ਧੀ ਨੇ ਸਲ*ਫਾਸ ਦੀਆਂ ਗੋ-ਲੀ-ਆਂ, ਨਿ*ਗ*ਲ ਲਈਆਂ। ਇਸ ਬਾਰੇ ਪਤਾ ਲੱਗਣ ਉਤੇ ਉਨ੍ਹਾਂ ਨੂੰ ਨਵਾਂਸ਼ਹਿਰ ਦੇ ਬੰਗਾ ਰੋਡ ਉਤੇ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਪਹੁੰਚਦੇ ਕੀਤਾ ਗਿਆ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹਸਪਤਾਲ ਵਿਚ ਮੌਜੂਦ ਔਰਤ ਦੇ ਰਿਸ਼ਤੇਦਾਰ ਭਰਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਅਵਤਾਰ ਸਿੰਘ ਜੋ ਕਿ ਮਿਸਤਰੀ ਦਾ ਕੰਮ ਕਰਦਾ ਹੈ, ਸ਼-ਰਾ-ਬ ਪੀਣ ਦਾ ਆਦੀ ਹੈ। ਜਿਸ ਕਾਰਨ ਉਹ ਅਕਸਰ ਉਸ ਦੀ ਭੈਣ ਸੋਨੀਆ ਨਾਲ ਝ-ਗ-ੜਾ ਕਰਦਾ ਰਹਿੰਦਾ ਸੀ। ਉਸ ਨੇ ਦੱਸਿਆ ਕਿ ਅੱਜ ਸੋਨੀਆ ਨੇ ਆਪਣੀ ਛੋਟੀ ਲੜਕੀ ਨੂੰ ਸਕੂਲ ਭੇਜ ਦਿੱਤਾ, ਜਦੋਂ ਕਿ ਵੱਡੀ ਲੜਕੀ ਨੇ ਅਜੇ ਸਕੂਲ ਜਾਣਾ ਸੀ, ਕਿ ਉਸ ਦਾ ਜੀਜਾ ਉਸ ਦੀ ਭੈਣ ਨਾਲ ਝ-ਗ-ੜਾ ਕਰਨ ਲੱਗ ਪਿਆ। ਉਸ ਨੇ ਦੱਸਿਆ ਕਿ ਰੋਜ਼ਾਨਾ ਦੇ ਕਲੇਸ਼ ਤੋਂ ਤੰ-ਗ ਆ ਕੇ ਉਸ ਦੀ ਭੈਣ ਨੇ ਵੱਡੀ ਧੀ ਜੋ ਕਿ ਨਵਾਂਸ਼ਹਿਰ ਵਿਖੇ ਪਲੱਸ ਵਨ ਵਿਚ ਪੜ੍ਹਦੀ ਸੀ, ਨਾਲ ਮਿਲ ਕੇ ਸਲ*ਫਾਸ ਨਿ-ਗ-ਲ ਲਈ, ਜਦੋਂ ਕਿ ਉਸ ਦਾ ਜੀਜਾ ਉਸ ਸਮੇਂ ਘਰ ਵਿਚ ਹੀ ਸੀ।
ਭਰਾ ਨੇ ਦੱਸਿਆ ਕਿ ਗੁਆਂਢ ਵਿਚ ਰਹਿੰਦੇ ਕੁਝ ਲੋਕਾਂ ਨੇ ਉਸ ਦੀ ਭੈਣ ਅਤੇ ਉਸ ਦੀ ਲੜਕੀ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਾਇਆ। ਇਲਾਜ ਦੌਰਾਨ ਪਹਿਲਾਂ ਉਸ ਦੀ ਭਾਣਜੀ ਦੀ ਮੌ-ਤ ਹੋ ਗਈ ਅਤੇ ਬਾਅਦ ਵਿੱਚ ਉਸ ਦੀ ਭੈਣ ਸੋਨੀਆ ਦੀ ਵੀ ਮੌ-ਤ ਹੋ ਗਈ। ਉਸ ਨੇ ਦੱਸਿਆ ਕਿ ਬਾਅਦ ਵਿਚ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਜੀਜਾ ਅਵਤਾਰ ਸਿੰਘ ਨੇ ਵੀ ਕੋਈ ਜ਼-ਹਿ-ਰੀ-ਲੀ ਚੀਜ਼ ਨਿ*ਗ*ਲ ਲਈ ਹੈ। ਜਿਸ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਨਵਾਂਸ਼ਹਿਰ ਦੇ ਤਫਤੀਸ਼ੀ ਅਫਸਰ ਏ. ਐੱਸ. ਆਈ. ਮਹਿੰਦਰ ਪਾਲ ਨੇ ਦੱਸਿਆ ਕਿ ਮਾਂ ਅਤੇ ਧੀ ਦੀਆਂ ਦੇਹਾਂ ਨੂੰ ਨਿੱਜੀ ਹਸਪਤਾਲ ਤੋਂ ਲਿਆ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵਲੋਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।