ਕਰਜ਼ੇ ਦੇ ਬੋਝ ਤੋਂ ਤੰ-ਗ ਆਏ, ਇਕ ਹੋਰ ਕਿਸਾਨ ਨੇ ਤਿਆਗੇ ਪ੍ਰਾ-ਣ, ਪਰਿਵਾਰ ਡੂੰਘੇ ਸੋਗ ਵਿਚ, ਕਿਸਾਨ ਆਗੂਆਂ ਨੇ ਕੀਤੀ ਇਹ ਮੰਗ

Punjab

ਪੰਜਾਬ ਸੂਬੇ ਵਿਚ ਭਵਾਨੀਗੜ੍ਹ ਦੇ ਨੇੜਲੇ ਪਿੰਡ ਫੁੰਮਣਵਾਲ ਵਿਚ ਕਰਜ਼ੇ ਦੇ ਬੋਝ ਕਾਰਨ ਮਾਨ-ਸਿਕ ਤੌਰ ਤੇ ਪ੍ਰੇ-ਸ਼ਾ-ਨ ਚੱਲ ਰਹੇ ਇਕ ਕਿਸਾਨ ਨੇ ਬੀਤੇ ਦਿਨੀਂ ਦੇਰ ਰਾਤ ਨੂੰ ਕੋਈ ਜ਼ਹਿ*ਰੀਲੀ ਦਵਾਈ ਲੈ ਕੇ ਆਪਣੀ ਜਿੰਦਗੀ ਸਮਾ*ਪਤ ਕਰ ਲਈ ਹੈ।

ਇਸ ਘ-ਟ-ਨਾ ਬਾਰੇ ਜਾਣਕਾਰੀ ਦਿੰਦੇ ਹੋਏ ਰਾਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਦੱਸਿਆ ਕਿ ਪਿੰਡ ਫੁੰਮਣਵਾਲ ਦੇ ਕਿਸਾਨ ਨਿਰਮਲ ਸਿੰਘ ਉਮਰ 46 ਸਾਲ ਪੁੱਤਰ ਗੁਰਮੀਤ ਸਿੰਘ ਕੋਲ ਸਿਰਫ਼ 4 ਤੋਂ 5 ਏਕੜ ਜ਼ਮੀਨ ਸੀ ਅਤੇ ਉਸ ਦੇ ਸਿਰ ਤੇ ਬੈਂਕ, ਸੁਸਾਇਟੀ ਅਤੇ ਆੜ੍ਹਤੀਏ ਦਾ ਕਰੀਬ 7 ਲੱ-ਖ ਰੁਪਏ ਦਾ ਕਰਜ਼ਾ ਹੈ। ਜਿਸ ਕਾਰਨ ਉਹ ਕਾਫੀ ਸਮੇਂ ਤੋਂ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਰਹਿੰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਕਰਜ਼ੇ ਦੇ ਇਸ ਬੋਝ ਤੋਂ ਤੰ-ਗ ਆ ਕੇ ਨਿਰਮਲ ਸਿੰਘ ਨੇ ਬੀਤੇ ਦਿਨੀਂ ਦੇਰ ਰਾਤ ਨੂੰ ਕੋਈ ਜ਼-ਹਿ-ਰੀ-ਲੀ ਦਵਾਈ ਲੈ ਲਈ ਅਤੇ ਦਵਾਈ ਪੀਣ ਤੋਂ ਬਾਅਦ ਜਦੋਂ ਨਿਰਮਲ ਸਿੰਘ ਦੀ ਸਿਹਤ ਵਿਗੜ ਗਈ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਇਲਾਜ ਲਈ ਪਟਿਆਲਾ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ। ਜਿੱਥੇ ਉਸ ਦੀ ਮੌ-ਤ ਹੋ ਗਈ।

ਬੀ. ਕੇ. ਯੂ. ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ ਅਤੇ ਬਲਾਕ ਪ੍ਰਧਾਨ ਚਮਕੌਰ ਸਿੰਘ ਸਮੇਤ ਹੋਰਨਾਂ ਕਿਸਾਨਾਂ ਨੇ ਨਿਰਮਲ ਸਿੰਘ ਦੀ ਮੌ-ਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਸਾਰੇ ਕਰਜ਼ੇ ਨੂੰ ਮੁਆਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਦੇ ਪਰਿਵਾਰ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਦਿੱਤੀ ਜਾਵੇ ਅਤੇ ਸਰਕਾਰ ਵਲੋਂ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।

ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਕਿਸਾਨ ਖੁ-ਦ-ਕੁ-ਸ਼ੀ-ਆਂ ਦੀਆਂ ਘਟ*ਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ ਅਤੇ ਕਿਸਾਨਾਂ ਸਿਰ ਲਗਾਤਾਰ ਵੱਧ ਰਹੇ ਕਰਜ਼ੇ ਦੇ ਬੋਝ ਕਾਰਨ ਕਿਸਾਨਾਂ ਵਿੱਚ ਖੁ-ਦ-ਕੁ-ਸ਼ੀ-ਆਂ ਕਰਨ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਖੁ-ਦ-ਕੁ-ਸ਼ੀਆਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕੋਈ ਸਖ਼ਤ ਕਦਮ ਨਹੀਂ ਚੁੱਕਿਆ ਗਿਆ। ਦੂਜੇ ਪਾਸੇ ਕੇਂਦਰ ਸਰਕਾਰ ਵੀ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ, ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਬਜਟ ਵਿੱਚ ਕਿਸਾਨਾਂ ਦੀ ਭਲਾਈ ਲਈ ਕੋਈ ਵਧੀਆ ਐਲਾਨ ਨਹੀਂ ਕੀਤਾ ਗਿਆ ਜੋ ਕਿ ਅਤਿ ਨਿੰਦਣ-ਯੋਗ ਹੈ।

Leave a Reply

Your email address will not be published. Required fields are marked *