ਹਰਿਆਣਾ ਸੂਬੇ ਵਿਚ ਹਿਸਾਰ ਦੇ ਉਕਲਾਨਾ ਇਲਾਕੇ ਦੇ ਪਿੰਡ ਮਦਨਪੁਰਾ ਤੋਂ ਇਕ ਔਰਤ ਵਲੋਂ ਖੁ-ਦ-ਕੁ-ਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਔਰਤ ਨੇ ਕੋਈ ਜ਼-ਹਿ-ਰੀ ਚੀਜ ਲੈ ਕੇ ਆਪਣੀ ਜਿੰਦਗੀ ਸਮਾ*ਪਤ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਖੁ-ਦ-ਕੁ-ਸ਼ੀ ਕਰਨ ਵਾਲੀ ਔਰਤ ਪਿੰਡ ਨਗਲਾ ਦੇ ਸਰਕਾਰੀ ਸਕੂਲ ਦੇ ਸਰਕਾਰੀ ਅਧਿਆਪਕ ਦੀ ਤੀਜੀ ਪਤਨੀ ਸੀ। ਇਸ ਤੋਂ ਪਹਿਲਾਂ ਉਕਤ ਅਧਿਆਪਕ ਦੀਆਂ ਦੋ ਪਤਨੀਆਂ ਉਸ ਨੂੰ ਛੱਡ ਕੇ ਚਲੀਆਂ ਗਈਆਂ ਸਨ।
ਮ੍ਰਿਤਕ ਔਰਤ ਦੀ ਪਹਿਚਾਣ ਦਰਸ਼ਨਾ ਦੇਵੀ ਉਮਰ 35 ਸਾਲ ਪਤਨੀ ਵਿਨੋਦ ਕੁਮਾਰ ਉਮਰ 40 ਸਾਲ ਵਾਸੀ ਮਦਨਪੁਰਾ ਉਕਲਾਨਾ ਹਿਸਾਰ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਵਿਚ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਪਤੀ ਉਨ੍ਹਾਂ ਦੀ ਧੀ ਨੂੰ ਜਾ-ਨੋਂ ਮਾ*ਰ*ਨ ਦੀਆਂ ਧਮ*ਕੀਆਂ ਦੇ ਰਿਹਾ ਸੀ। ਇਸ ਲਈ ਉਸ ਨੇ ਇਹ ਦੁ-ਖ-ਦ ਕਦਮ ਚੁੱਕਿਆ ਹੈ।
ਪਿੱਛਲੇ ਸਾਲ ਹੋਇਆ ਸੀ ਤੀਜਾ ਵਿਆਹ
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਪਤੀ ਦਾ ਨਾਮ ਵਿਨੋਦ ਹੈ, ਉਹ 2 ਸਾਲਾਂ ਤੋਂ ਸਰਕਾਰੀ ਸਕੂਲ ਵਿਚ ਪੜ੍ਹਾ ਰਿਹਾ ਹੈ। ਵਿਨੋਦ ਦਾ ਪਹਿਲਾ ਵਿਆਹ ਸਾਲ 2014 ਵਿੱਚ ਹੋਇਆ ਸੀ। ਉਸ ਦੀ ਪਤਨੀ ਉਸ ਨੂੰ ਸਿਰਫ਼ 2 ਸਾਲ ਬਾਅਦ ਹੀ ਛੱਡ ਕੇ ਚਲੀ ਗਈ ਸੀ। ਇਸ ਤੋਂ ਬਾਅਦ ਵਿਨੋਦ ਨੇ ਸਾਲ 2017 ਵਿਚ ਦੂਜਾ ਵਿਆਹ ਕਰਵਾ ਲਿਆ। ਕਰੀਬ ਡੇਢ ਸਾਲ ਬਾਅਦ ਹੀ ਉਸ ਦੀ ਦੂਜੀ ਪਤਨੀ ਵੀ ਉਸ ਨੂੰ ਛੱਡ ਕੇ ਚਲੀ ਗਈ। ਇਸ ਤੋਂ ਬਾਅਦ ਅਪ੍ਰੈਲ 2023 ਵਿਚ ਵਿਨੋਦ ਨੇ ਦਰਸ਼ਨਾ ਨਾਲ ਤੀਜਾ ਵਿਆਹ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਦਰਸ਼ਨਾ ਨੇ ਵੀ ਵਿਨੋਦ ਨਾਲ ਦੂਜਾ ਵਿਆਹ ਕਰਵਾਇਆ ਸੀ। ਉਸ ਦੇ ਪਹਿਲੇ ਵਿਆਹ ਤੋਂ ਉਸ ਦਾ ਇੱਕ 14 ਸਾਲ ਦਾ ਪੁੱਤਰ ਹੈ। ਪੁਲਿਸ ਨੇ ਦਰਸ਼ਨਾ ਦੀ ਮੌ-ਤ ਤੋਂ ਬਾਅਦ ਦਰਸ਼ਨਾ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਮ੍ਰਿਤਕਾ ਦੇ ਪਤੀ ਤੋਂ ਵੀ ਪੁੱਛ ਗਿਛ ਕੀਤੀ ਜਾ ਰਹੀ ਹੈ।
ਪਤਨੀ ਨੂੰ ਦਿੱਤੀ ਜਾ*ਨ ਤੋਂ ਮਾ*ਰ*ਨ ਦੀ ਧ-ਮ-ਕੀ
ਇਸ ਮੌਕੇ ਜਾਣਕਾਰੀ ਦਿੰਦਿਆਂ ਦਰਸ਼ਨਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਨੋਦ ਨੇ ਤਿੰਨ ਦਿਨ ਪਹਿਲਾਂ ਦਰਸ਼ਨਾ ਨਾਲ ਫੋਨ ਉਤੇ ਗੱਲ ਕੀਤੀ ਸੀ। ਇਸ ਦੌਰਾਨ ਦੋਵਾਂ ਵਿਚਾਲੇ ਕੁਝ ਝ-ਗ-ੜਾ ਵੀ ਹੋਇਆ। ਇਸ ਵਿੱਚ ਵਿਨੋਦ ਨੇ ਦਰਸ਼ਨਾ ਨੂੰ ਜਾ*ਨੋਂ ਮਾ-ਰ-ਨ ਦੀ ਧ*ਮ*ਕੀ ਦਿੱਤੀ। ਇਸ ਤੋਂ ਪ੍ਰੇ-ਸ਼ਾ-ਨ ਹੋ ਕੇ ਦਰਸ਼ਨਾ ਨੇ ਕੋਈ ਜ਼-ਹਿ-ਰ, ਨਿ*ਗ*ਲ ਲਿਆ। ਇਸ ਤੋਂ ਬਾਅਦ ਉਸ ਦਾ ਹਾਲ ਵਿਗੜ ਗਿਆ। ਉਸ ਨੂੰ ਉਕਲਾਨਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਜਿਸ ਤੋਂ ਬਾਅਦ ਮ੍ਰਿਤਕਾ ਦਾ ਉਕਲਾਨਾ ਤਹਿਸੀਲ ਵਿੱਚ ਸਥਿਤ ਹਸਪਤਾਲ ਵਿੱਚ ਪੋਸਟ ਮਾਰਟਮ ਕਰਵਾਇਆ ਗਿਆ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਮੁੱਚੀ ਪੰਚਾਇਤ ਸਮੇਤ ਰਿਸ਼ਤੇਦਾਰ ਵੀ ਹਸਪਤਾਲ ਪਹੰਚੇ। ਇਸ ਦੌਰਾਨ ਉਨ੍ਹਾਂ ਵਲੋਂ ਦੋਸ਼ੀ ਅਧਿਆਪਕ ਖਿਲਾਫ ਪੁਲਿਸ ਕਾਰਵਾਈ ਦੀ ਮੰਗ ਕੀਤੀ ਗਈ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌ-ਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ।