ਦੱਸਿਆ ਜਾ ਰਿਹਾ ਹੈ ਕਿ ਸਾਹਿਲ ਉਮਰ 17 ਸਾਲ ਆਪਣੇ ਭਰਾ ਦੇ ਨਾਲ ਦੋਸਤ ਦੇ ਘਰ ਮਾਤਾ ਦੀ ਚੌਂਕੀ ਵਿਚ ਗਿਆ ਸੀ। ਦੋਸ਼ੀ ਗੁਰਧਿਆਨ ਸਿੰਘ ਨੇ ਉਸ ਦੇ ਮੂੰਹ ਉਤੇ ਸਿਗ-ਰਟ ਦਾ ਧੂੰਆਂ ਛੱਡ ਦਿੱਤਾ, ਜਿਸ ਦਾ ਉਸ ਨੇ ਵਿਰੋਧ ਕੀਤਾ। ਇਸ ਉਤੇ ਦੋਸ਼ੀ ਨੇ ਉਸ ਉਤੇ ਚਾ-ਕੂ ਨਾਲ ਵਾਰ ਕਰ ਦਿੱਤਾ। ਇਹ ਮਾਮਲਾ ਜਿਲ੍ਹਾ ਪਟਿਆਲੇ ਦੇ ਪਿੰਡ ਉਂਟਸਰ ਦਾ ਹੈ। ਦੋਸ਼ੀ ਨੇ ਲੜਕੇ ਦੇ ਖੱਬੇ ਪੱਟ ਅਤੇ ਛਾਤੀ ਦੇ ਸੱਜੇ ਪਾਸੇ ਚਾ*ਕੂ ਨਾਲ ਵਾਰ ਕੀਤੇ ਅਤੇ ਉਸ ਦਾ ਕ-ਤ-ਲ ਕਰ ਦਿੱਤਾ।
ਇਸ ਮਾਮਲੇ ਵਿਚ ਥਾਣਾ ਘਨੌਰ ਦੀ ਪੁਲਿਸ ਨੇ ਦੋਸ਼ੀ ਖ਼ਿਲਾਫ਼ ਵੱਖੋ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਘਨੌਰ ਦੇ ਡੀ. ਐਸ. ਪੀ. ਬੂਟਾ ਸਿੰਘ ਨੇ ਦੱਸਿਆ ਕਿ ਦੋਸ਼ੀ ਫਿਲਹਾਲ ਫਰਾਰ ਹੈ, ਜਿਸ ਦੀ ਭਾਲ ਲਈ ਟੀਮਾਂ ਬਣਾ ਕੇ ਛਾਪੇ ਮਾਰੀ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਦੋਸ਼ੀ ਦੀ ਪਹਿਚਾਣ ਗੁਰਧਿਆਨ ਸਿੰਘ ਵਾਸੀ ਪਿੰਡ ਉਂਟਸਰ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦਾ ਨਾਮ ਸਾਹਿਲ ਹੈ, ਜੋ ਕਿ ਪਿੰਡ ਕੰਮੀ ਖੁਰਦ ਦਾ ਰਹਿਣ ਵਾਲਾ ਸੀ।
ਮਾਤਾ ਦੀ ਚੌਂਕੀ ਵਿਚ ਆਇਆ ਸੀ ਨੌਜਵਾਨ ਸਾਹਿਲ
ਇਸ ਮਾਮਲੇ ਵਿਚ ਸਾਹਿਲ ਦੇ ਭਰਾ ਹਰਸ਼ ਕੁਮਾਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਹ ਅਤੇ ਉਸ ਦਾ ਛੋਟਾ ਭਰਾ ਸਾਹਿਲ ਆਪਣੇ ਗੁਆਂਢੀ ਸੁਖਵਿੰਦਰ ਸਿੰਘ ਦੇ ਨਾਲ ਉਨ੍ਹਾਂ ਦੇ ਦੋਸਤ ਹਰਸ਼ ਵਾਸੀ ਪਿੰਡ ਉਂਟਸਰ ਦੇ ਘਰ ਦੇਰ ਰਾਤ ਨੂੰ ਮਾਤਾ ਕੀ ਚੌਂਕੀ ਉਤੇ ਗਏ ਸਨ। ਰਾਤ 2 ਵਜੇ ਉਹ, ਸਾਹਿਲ ਅਤੇ ਸੁਖਵਿੰਦਰ ਸਿੰਘ ਤਿੰਨੋਂ ਹਰਸ਼ ਦੇ ਘਰ ਦੇ ਬਾਹਰ ਪਿ-ਸ਼ਾ-ਬ ਕਰਨ ਗਏ। ਉਥੇ ਦੋਸ਼ੀ ਗੁਰਧਿਆਨ ਸਿੰਘ ਸਿਗ-ਰਟ ਪੀ ਰਿਹਾ ਸੀ। ਦੋਸ਼ੀ ਨੇ ਸਾਹਿਲ ਦੇ ਮੂੰਹ ਉਤੇ ਸਿਗ-ਰਟ ਦਾ ਧੂੰਆਂ ਛੱਡਿਆ। ਜਦੋਂ ਸਾਹਿਲ ਨੇ ਇਸ ਉਤੇ ਇਤਰਾਜ਼ ਕੀਤਾ ਤਾਂ ਦੋਸ਼ੀ ਗਾਲੀ-ਗਲੋਚ ਕਰਨ ਲੱਗਿਆ।
ਦੋਵਾਂ ਨੂੰ ਆਪਸ ਵਿਚ ਉਲਝਦੇ ਦੇਖ ਕੇ ਹਰਸ਼ ਅਤੇ ਸੁਖਵਿੰਦਰ ਸਿੰਘ ਉਨ੍ਹਾਂ ਨੂੰ ਛੁਡਾਉਣਾ ਲੱਗੇ। ਪਰ ਇਸ ਦੌਰਾਨ ਗੁਰਧਿਆਣ ਸਿੰਘ ਨੇ ਆਪਣੀ ਜੇਬ ਵਿਚੋਂ ਚਾ-ਕੂ ਕੱਢ ਕੇ ਸਾਹਿਲ ਦੇ ਖੱਬੇ ਪੱਟ ਅਤੇ ਛਾਤੀ ਦੇ ਸੱਜੇ ਪਾਸੇ ਉਤੇ ਵਾਰ ਕਰ ਦਿੱਤਾ। ਸਾਹਿਲ ਬਲੱਡ ਨਾਲ ਭਿੱਜੇ ਹਾਲ ਵਿਚ ਜ਼ਮੀਨ ਉਤੇ ਡਿੱ-ਗ ਪਿਆ। ਜਿਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਸਾਹਿਲ ਨੂੰ ਉਸ ਦੇ ਦੋਸਤਾਂ ਨੇ ਮੋਟਰਸਾਈਕਲ ਉਤੇ ਬਿਠਾ ਕੇ ਨੇੜੇ ਦੇ ਹਸਪਤਾਲ ਪਹੁੰਚਦੇ ਕੀਤਾ। ਜਿੱਥੋਂ ਉਸ ਨੂੰ ਸੈਕਟਰ 32 ਹਸਪਤਾਲ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਉੱਥੇ ਇਲਾਜ ਦੌਰਾਨ ਸਾਹਿਲ ਦੀ ਮੌ-ਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਪੁਲਿਸ ਤੋਂ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।