ਜਿਲ੍ਹਾ ਲੁਧਿਆਣਾ (ਪੰਜਾਬ) ਦੇ ਰਾਏਕੋਟ ਵਿਚ ਜ਼ਮੀਨ ਦਾ ਸੌਦਾ ਨਾ ਕਰਨ ਉਤੇ ਇਕ ਕਿਸਾਨ ਦਾ ਉਸ ਦੇ ਪੁੱਤਰ ਦੇ ਸਾਹਮਣੇ ਹੀ ਕ-ਤ-ਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਉਸ ਦੇ ਕੰਨਾਂ, ਸਿਰ ਅਤੇ ਬਾਹਾਂ ਉਤੇ ਤਿੱਖੀਆਂ ਚੀਜ਼ਾਂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਰਾਏਕੋਟ ਵਿਚ ਦੋ ਵਿਅਕਤੀਆਂ ਨੇ ਤਿੱਖੀਆਂ ਚੀਜ਼ਾਂ ਨਾਲ ਹ-ਮ-ਲਾ ਕਰਕੇ ਇਕ ਕਿਸਾਨ ਦਾ ਕ-ਤ-ਲ ਕਰ ਦਿੱਤਾ। ਦੋਵੇਂ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਕ-ਤ-ਲ ਦਾ ਕਾਰਨ ਜ਼ਮੀਨ ਦਾ ਸੌਦਾ ਦੱਸਿਆ ਜਾ ਰਿਹਾ ਹੈ। ਰਾਏਕੋਟ ਦੇ ਪਿੰਡ ਬਸਰਾਵਾਂ ਵਿੱਚ ਬੁੱਧਵਾਰ ਰਾਤ ਨੂੰ ਕਿਸਾਨ ਕਮਲਜੀਤ ਸਿੰਘ ਬਿੱਲੂ ਉਮਰ 55 ਸਾਲ ਦਾ ਉਸ ਦੇ ਪੁੱਤਰ ਅਤੇ ਭਤੀਜੇ ਦੇ ਸਾਹਮਣੇ ਕ-ਤ-ਲ ਕਰ ਦਿੱਤਾ ਗਿਆ। ਥਾਣਾ ਸਦਰ ਰਾਏਕੋਟ ਦੀ ਪੁਲਿਸ ਨੇ ਬੀਤੀ ਰਾਤ ਕਰੀਬ 11 ਵਜੇ ਬਿੱਲੂ ਦੀ ਦੇਹ ਬਲੱਡ ਨਾਲ ਭਿੱਜੇ ਹਾਲ ਵਿਚ ਦੋਸ਼ੀ ਕਿਸਾਨ ਹਰਜੀਤ ਸਿੰਘ ਸੇਖੋਂ ਦੇ ਖੇਤਾਂ ਵਿਚ ਬਣੀ ਮੋਟਰ ਵਾਲੀ ਕੋਠੀ ਨੇੜਿਓਂ ਬਰਾ-ਮਦ ਕੀਤੀ ਹੈ। ਬਿੱਲੂ ਦਾ ਕ-ਤ-ਲ ਕਰਨ ਤੋਂ ਬਾਅਦ ਦੋਸ਼ੀ ਹਰਜੀਤ ਸਿੰਘ ਸੇਖੋਂ ਅਤੇ ਉਸ ਦਾ ਨੌਕਰ (ਪ੍ਰਵਾਸੀ ਸੀਰੀ) ਫ਼ਰਾਰ ਹੋ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਹਰਜੀਤ ਸਿੰਘ ਸੋਖੋਂ ਬਿੱਲੂ ਤੋਂ ਆਪਣੀ ਜ਼ਮੀਨ ਦੇ ਨਾਲ ਲੱਗਦੀ ਕਰੀਬ ਚਾਰ ਏਕੜ ਜ਼ਮੀਨ ਖ੍ਰੀਦਣਾ ਚਾਹੁੰਦਾ ਸੀ, ਪਰ ਬਿੱਲੂ ਉਸ ਨੂੰ ਜ਼ਮੀਨ ਦੇਣ ਲਈ ਤਿਆਰ ਨਹੀਂ ਸੀ। ਇਸ ਗੱਲ ਤੋਂ ਗੁੱ-ਸੇ ਵਿਚ ਆ ਕੇ ਕਿਸਾਨ ਹਰਜੀਤ ਸਿੰਘ ਸੇਖੋਂ ਨੇ ਆਪਣੇ ਨੌਕਰ ਵਿਕਾਸ ਲਾਲ ਯਾਦਵ ਨਾਲ ਮਿਲ ਕੇ ਬਿੱਲੂ ਦਾ ਕ-ਤ-ਲ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਬਿੱਲੂ ਦੇ ਲੜਕੇ ਜਸਪ੍ਰੀਤ ਸਿੰਘ ਅਤੇ ਭਤੀਜੇ ਇੰਦਰਜੀਤ ਸਿੰਘ ਦੇ ਸਾਹਮਣੇ ਤਿੱਖੀ ਚੀਜ ਨਾਲ ਉਸ ਦੇ ਸਿਰ, ਕੰਨਾਂ ਅਤੇ ਬਾਹਾਂ ਉਤੇ ਕਈ ਵਾ-ਰ ਕੀਤੇ। ਪੁਲਿਸ ਨੇ ਮ੍ਰਿਤਕ ਦੇ ਪੁੱਤਰ ਜਸਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਹਰਜੀਤ ਸਿੰਘ ਸੇਖੋਂ ਪਿੰਡ ਫੁੱਲਾਂਵਾਲ (ਲੁਧਿਆਣਾ) ਅਤੇ ਨੌਕਰ ਵਿਕਾਸ ਲਾਲ ਯਾਦਵ ਵਾਸੀ ਮੁਜ਼ੱਫਰਨਗਰ ਬਿਹਾਰ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਵਿਚ ਜਸਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਹਰਜੀਤ ਸਿੰਘ ਸੇਖੋਂ ਉਨ੍ਹਾਂ ਦੀ ਜ਼ਮੀਨ ਖ੍ਰੀਦਣ ਲਈ ਲਗਾਤਾਰ ਦਬਾਅ ਪਾ ਰਿਹਾ ਸੀ ਪਰ ਉਹ ਜ਼ਮੀਨ ਵੇਚਣਾ ਨਹੀਂ ਚਾਹੁੰਦੇ ਸਨ। ਕਮਲਜੀਤ ਸਿੰਘ ਬਿੱਲੂ ਬੁੱਧਵਾਰ ਰਾਤ ਨੂੰ ਮੋਟਰਸਾਈਕਲ ਉਤੇ ਖੇਤ ਗਿਆ ਸੀ। ਜਦੋਂ ਉਹ ਰਾਤ 10 ਵਜੇ ਤੱਕ ਵਾਪਸ ਨਹੀਂ ਆਇਆ ਤਾਂ ਜਸਪ੍ਰੀਤ ਸਿੰਘ ਆਪਣੇ ਤਾਏ ਦੇ ਲੜਕੇ ਇੰਦਰਜੀਤ ਸਿੰਘ ਸਮੇਤ ਉਥੇ ਪਹੁੰਚ ਗਿਆ। ਉਥੇ ਹਰਜੀਤ ਸਿੰਘ ਸੇਖੋਂ ਨੇ ਕਮਲਜੀਤ ਸਿੰਘ ਬਿੱਲੂ ਨੂੰ ਫੜਿਆ ਹੋਇਆ ਸੀ ਅਤੇ ਉਸ ਦਾ ਨੌਕਰ ਵਿਕਾਸ ਯਾਦਵ ਉਸ ਉਤੇ ਹ-ਥਿ-ਆ-ਰ ਨਾਲ ਵਾਰ ਕਰ ਰਿਹਾ ਸੀ। ਇਸ ਦੌਰਾਨ ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤਾਂ ਦੋਸ਼ੀ ਉਥੋਂ ਫਰਾਰ ਹੋ ਗਏ।