ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਵਿਚ ਬੀ. ਏ. ਐਲ. ਐਲ. ਬੀ. ਕਰਨ ਵਾਲੀ ਕੁੜੀ ਦੀ ਸੋਸ਼ਲ ਮੀਡੀਆ ਉਤੇ ਇੱਕ ਲੜਕੇ ਨਾਲ ਦੋਸਤੀ ਹੋ ਗਈ। ਜਿਸ ਤੋਂ ਬਾਅਦ ਉਸ ਨੇ ਹੈਰਾਨ ਕਰਨ ਵਾਲਾ ਕਦਮ ਚੁੱਕ ਲਿਆ। ਇੱਥੋਂ ਦੇ ਪਿੰਡ ਸਲੇਮਪੁਰ ਦੀ ਰਹਿਣ ਵਾਲੀ ਇੱਕ ਲੜਕੀ ਨੇ ਆਪਣੇ ਪ੍ਰੇ-ਮੀ ਤੋਂ ਤੰ-ਗ ਆ ਕੇ ਦੁਖ-ਦਾਈ ਕਦਮ ਚੁੱਕ ਲਿਆ। ਇਸ ਮਾਮਲੇ ਬਾਰੇ ਜਾਣਕਾਰੀ ਅਨੁਸਾਰ ਮ੍ਰਿਤਕਾ ਲੜਕੀ ਨੇ ਕੋਈ ਜ਼-ਹਿ-ਰ ਲੈ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਹੁਸ਼ਿਆਰਪੁਰ ਦੇ ਇੱਕ ਪ੍ਰਾਈਵੇਟ ਕਾਲਜ ਵਿੱਚ ਬੀ. ਏ. ਐਲ. ਐਲ. ਬੀ. ਦੀ ਪੜ੍ਹਾਈ ਕਰ ਰਹੀ ਸੀ। ਜ਼-ਹਿ-ਰ ਲੈਣ ਤੋਂ ਬਾਅਦ ਉਸ ਨੂੰ ਇਲਾਜ ਲਈ ਹੁਸ਼ਿਆਰਪੁਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਇਸ ਮਾਮਲੇ ਵਿਚ ਥਾਣਾ ਮੇਹਟੀਆਣਾ ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਉੱਤੇ ਦੋਸ਼ੀ ਖ਼ਿਲਾਫ਼ ਧਾਰਾ 108 ਬੀ.ਐਨ.ਐਸ. ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਦੋਸਤੀ ਸੋਸ਼ਲ ਮੀਡੀਆ ਉਤੇ ਹੋਈ, ਜੋ ਬਾਅਦ ਵਿਚ ਪਿਆਰ ਵਿਚ ਬਦਲ ਗਈ।
ਇਸ ਮਾਮਲੇ ਸਬੰਧੀ ਪਿੰਡ ਸਲੇਮਪੁਰ ਦੇ ਰਹਿਣ ਵਾਲੇ ਖੁਸ਼ਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸ ਦੀ ਭੈਣ ਮੁਨੀਸ਼ਾ ਉਮਰ 21 ਸਾਲ ਬੀ. ਏ. ਐੱਲ. ਐੱਲ. ਬੀ. ਦੀ ਪੜ੍ਹਾਈ ਕਰ ਰਹੀ ਸੀ। ਇਸ ਦੌਰਾਨ ਉਸ ਦੀ ਸੋਸ਼ਲ ਮੀਡੀਆ ਉਤੇ ਅਮਨ ਕੁਮਾਰ ਵਾਸੀ ਗਡੋਲੀ ਜ਼ਿਲ੍ਹਾ ਯਮੁਨਾਨਗਰ (ਹਰਿਆਣਾ) ਨਾਲ ਦੋਸਤੀ ਹੋ ਗਈ। ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰਦੇ ਸਨ। ਇਸ ਬਾਰੇ ਉਸ ਨੂੰ ਅਪ੍ਰੈਲ 2024 ਵਿਚ ਪਤਾ ਲੱਗਿਆ। ਮੁਨੀਸ਼ਾ ਅਮਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਜਦੋਂ ਉਸ ਨੇ ਵਿਆਹ ਬਾਰੇ ਗੱਲ ਕੀਤੀ ਤਾਂ ਲੜਕੇ ਨੇ ਕਿਹਾ ਕਿ ਉਸ ਦੀ ਅਤੇ ਤੁਹਾਡੀ ਜਾ*ਤ ਮੇਲ ਨਹੀਂ ਖਾਂਦੀ।
ਵਿਆਹ ਤੋਂ ਇਨਕਾਰ ਕਰਨ ਉਤੇ ਭੈਣ ਮਾਨ*ਸਿਕ ਤੌਰ ਉਤੇ ਪ੍ਰੇ-ਸ਼ਾ-ਨ ਰਹਿਣ ਲੱਗ ਪਈ। ਮੰਗਲਵਾਰ ਦੁਪਹਿਰ ਕਰੀਬ 1.30 ਵਜੇ ਜਦੋਂ ਭੈਣ ਕਾਲਜ ਤੋਂ ਵਾਪਸ ਆਈ ਤਾਂ ਉਸ ਨੂੰ ਉਲਟੀ ਆਉਣ ਲੱਗੀ। ਪੁੱਛਣ ਤੇ ਉਸ ਨੇ ਦੱਸਿਆ ਕਿ ਅਮਨ ਤੋਂ ਦੁਖੀ ਹੋਣ ਕਾਰਨ ਉਸ ਨੇ ਜ਼-ਹਿ-ਰ, ਨਿ-ਗ-ਲ, ਲਿਆ ਹੈ। ਉਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਪਰ ਦੇਰ ਰਾਤ ਨੂੰ ਉਸ ਦੀ ਮੌ-ਤ ਹੋ ਗਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਸੰਜੀਵ ਕੁਮਾਰ ਨੇ ਦੱਸਿਆ ਕਿ ਖੁਸ਼ਵਿੰਦਰ ਸਿੰਘ ਦੇ ਬਿਆਨਾਂ ਉਤੇ ਦੋਸ਼ੀ ਅਮਨ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ।