ਜਿਲ੍ਹਾ ਸਲੰਬਰ (ਰਾਜਸਥਾਨ) ਵਿਚ ਵੀਰਵਾਰ ਰਾਤ ਨੂੰ 40 ਸਾਲ ਉਮਰ ਦੇ ਅਧਿਆਪਕ ਦਾ ਤ-ਲ-ਵਾ-ਰ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ ਹੈ। ਪੁਲਿਸ ਵਲੋਂ ਸ਼ੁੱਕਰਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਅਧਿਆਪਕ ਨੂੰ ਛੁਡਾਉਣ ਆਏ ਉਸ ਦੇ ਪਿਤਾ ਨੂੰ ਵੀ ਜ਼ਖਮੀ ਕਰ ਦਿੱਤਾ। ਪੁਲਿਸ ਅਨੁਸਾਰ ਦੋਸ਼ੀ ਫਤਿਹ ਸਿੰਘ ਜੋ ਕਿ ਸਿਗ-ਰਟ ਖ੍ਰੀਦਣ ਦੇ ਬਹਾਨੇ ਪਿੰਡ ਅਦਵਾਸ ਦੀ ਮੇਘਵਾਲ ਕਲੋਨੀ ਵਿੱਚ ਦੁਕਾਨ ਉਤੇ ਆਇਆ ਸੀ, ਨੇ ਦੁਕਾਨ ਕੋਲ ਖੜ੍ਹੇ ਅਧਿਆਪਕ ਸ਼ੰਕਰਲਾਲ ਮੇਘਵਾਲ ਉਤੇ ਅਚਾ-ਨਕ ਤਲ*ਵਾਰ ਨਾਲ ਅਧਿਆਪਕ ਦੀ ਗਰ-ਦਨ ਉਤੇ ਵਾਰ ਕਰ ਦਿੱਤਾ। ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਪੁਲਿਸ ਅਨੁਸਾਰ ਜਦੋਂ ਸ਼ੰਕਰਲਾਲ ਦਾ ਪਿਤਾ ਡਾਲ ਚੰਦ ਉਮਰ 60 ਸਾਲ ਉਸ ਨੂੰ ਬਚਾਉਣ ਲਈ ਆਇਆ ਤਾਂ ਦੋਸ਼ੀ ਨੇ ਉਸ ਉਤੇ ਵੀ ਵਾਰ ਕਰ ਕੇ ਜ਼ਖ਼ਮੀ ਕਰ ਦਿੱਤਾ। ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਲੰਬਰ ਦੇ ਪੁਲਿਸ ਸੁਪਰਡੈਂਟ ਅਰਸ਼ਦ ਅਲੀ ਨੇ ਦੱਸਿਆ ਕਿ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਸੀ ਅਤੇ ਉਸ ਨੂੰ ਸ਼ੱ-ਕ ਸੀ ਕਿ ਕੋਵਿਡ ਮਹਾਮਾਰੀ ਦੌਰਾਨ ਅਧਿਆਪਕ ਨੇ ਉਸ ਨੂੰ ਫੁੱਲਾਂ ਦਾ ਤੋਹਫਾ ਦਿੱਤਾ ਸੀ, ਉਸ ਤੋਂ ਬਾਅਦ ਉਸ ਦਾ ਕਾਰੋਬਾਰ ਨਹੀਂ ਚੱਲ ਰਿਹਾ ਸੀ। ਦੋਸ਼ੀ ਅਹਿਮਦਾਬਾਦ ਵਿੱਚ ਫੋਟੋਕਾਪੀ ਦੀ ਦੁਕਾਨ ਚਲਾਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਅਧਿਆਪਕ ਦੇ ਰਿਸ਼ਤੇਦਾਰਾਂ ਅਤੇ ਸਥਾਨਕ ਪਿੰਡ ਵਾਸੀਆਂ ਵੱਲੋਂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅਜੇ ਤੱਕ ਦੇਹ ਦਾ ਪੋਸਟ ਮਾਰਟਮ ਨਹੀਂ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਚਾਰ-ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਵਿੱਚ ਉਹ ਵੀ ਸ਼ਾਮਲ ਹੈ, ਜਿਸ ਨੇ ਦੋਸ਼ੀ ਨੂੰ ਤਲ*ਵਾਰ ਦਿੱਤੀ ਸੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਅਧਿਆਪਕ ਦੀ ਪਤਨੀ ਲਲਿਤਾ ਨੇ ਦੱਸਿਆ ਕਿ ਮੇਰੇ ਪਤੀ ਦੀ ਗਰ-ਦਨ ਉਤੇ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਜਦੋਂ ਤੱਕ ਮੈਂ ਪਹੁੰਚੀ, ਉਦੋਂ ਉਹ ਜ਼ਮੀਨ ਉਤੇ ਡਿੱਗੇ ਪਏ ਸਨ। ਮੇਰੇ ਸਹੁਰੇ ਉਤੇ ਵੀ ਵਾਰ ਕੀਤਾ ਗਿਆ ਹੈ। ਹੁਣ ਮੈਂ ਕੀ ਕਰਾਂ?” ਸ਼ੰਕਰਲਾਲ ਦੇ ਛੋਟੇ ਭਰਾ ਪ੍ਰਕਾਸ਼ ਨੇ ਦੱਸਿਆ ਕਿ ਮੇਰੇ ਪਿਤਾ ਦੁਕਾਨ ਉਤੇ ਸਨ। ਉਦੋਂ ਇੱਕ ਵਿਅਕਤੀ ਸਿਗ-ਰਟ ਖ੍ਰੀਦਣ ਦੇ ਬਹਾਨੇ ਆਇਆ। ਸਿਗ-ਰਟ ਲਾਉਣ ਤੋਂ ਤੁਰੰਤ ਬਾਅਦ ਉਸ ਨੇ ਮੇਰੇ ਭਰਾ ਉਤੇ ਪਿੱਛਲੇ ਪਾਸੇ ਤੋਂ ਵਾਰ ਕਰ ਦਿੱਤਾ। ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਉਸ ਨੇ ਛੁਡਾਉਣ ਆਏ ਮੇਰੇ ਪਿਤਾ ਉਤੇ ਵੀ ਵਾਰ ਕਰ ਦਿੱਤਾ। ਉਸ ਦਾ ਹੱਥ ਕੱ-ਟਿ-ਆ ਗਿਆ ਅਤੇ ਉਸ ਦੇ ਸਰੀਰ ਉਤੇ ਕਈ ਸੱ-ਟਾਂ ਲੱਗੀਆਂ ਹਨ।
ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਦੋਸ਼ੀ ਰਾਤ ਨੂੰ ਪਿੰਡ ਦੇ ਨੇੜੇ ਜੰਗਲ ਵਿਚ ਫਰਾਰ ਹੋ ਗਿਆ। ਪੁਲਿਸ ਟੀਮ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋਈ। ਪੁਲਿਸ ਮੁਤਾਬਕ ਦੋਸ਼ੀ ਦੀ ਭਾਲ ਲਈ ਪੁਲਿਸ ਦੀ ਇਕ ਟੀਮ ਅਹਿਮਦਾਬਾਦ ਭੇਜੀ ਗਈ ਹੈ। ਇਸ ਦੌਰਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਟਿਕਰਾਮ ਜੂਲੀ ਨੇ ਵੀ ਸਦਨ ਵਿੱਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਇਆ ਅਤੇ ਉਨ੍ਹਾਂ ਨੇ ਸੂਬਾ ਸਰਕਾਰ ਤੋਂ ਜਵਾਬ ਮੰਗਿਆ।