ਵਿਦੇਸ਼ ਵਿਚ 5 ਮਹੀਨੇ ਤੋਂ, ਲਾਪਤਾ ਨੌਜਵਾਨ ਨੇ ਤਿਆਗੇ ਪ੍ਰਾ-ਣ, ਪਰਿਵਾਰ ਨੇ ਇਸ ਗੰ-ਭੀ-ਰ ਮਸਲੇ ਵਿੱਚ, PM ਨਰਿੰਦਰ ਮੋਦੀ ਨੂੰ ਕੀਤੀ, ਮਦਦ ਦੀ ਅਪੀਲ

Punjab

ਕਰੀਬ 5 ਮਹੀਨਿਆਂ ਬਾਅਦ ਜਦੋਂ ਪਰਿਵਾਰ ਨੂੰ ਉਨ੍ਹਾਂ ਦੇ ਪੁੱਤਰ ਰਵੀ ਮੌਨ ਉਮਰ 22 ਸਾਲ ਦੀ ਮੌ-ਤ ਦੀ ਸੂਚਨਾ ਮਿਲੀ ਤਾਂ ਪਰਿਵਾਰ ਉਤੇ ਸੋਗ ਅਤੇ ਦੁੱਖਾਂ ਦਾ ਪਹਾੜ ਟੁੱ-ਟ ਗਿਆ। ਉਹ ਰੂ-ਸ ਅਤੇ ਯੂਕ-ਰੇਨ, ਲ-ੜਾ-ਈ ਦੌਰਾਨ ਲਾਪਤਾ ਚੱਲ ਰਿਹਾ ਸੀ। ਹੁਣ ਦੂਤਾਵਾਸ ਨੇ ਦੇਹ ਪਰਿਵਾਰ ਨੂੰ ਸੌਂਪਣ ਦੇ ਲਈ ਪਹਿਚਾਣ ਦੇ ਸਬੂਤ ਵਜੋਂ ਨੌਜਵਾਨ ਦੀ ਮਾਂ ਦੀ ਡੀ. ਐਨ. ਏ. ਦੀ ਰਿਪੋਰਟ ਮੰਗੀ ਹੈ। ਜਦੋਂ ਕਿ ਉਹ ਦੁਨੀਆਂ ਵਿੱਚ ਨਹੀਂ ਹਨ। ਪਿਤਾ ਦੇ ਬਹੁਤ ਬੀਮਾਰ ਹੋਣ ਦੀ ਸਥਿਤੀ ਵਿਚ ਵੱਡਾ ਭਰਾ ਅਜੇ ਮੌਨ ਡੀ. ਐੱਨ. ਏ. ਲਈ ਅੱਗੇ ਆਇਆ ਹੈ।

ਇਸ ਮਾਮਲੇ ਦੇ ਸਬੰਧ ਵਿਚ ਉਨ੍ਹਾਂ ਨੇ ਸ਼ਨੀਵਾਰ ਨੂੰ ਭਾਰਤੀ ਦੂਤਾਵਾਸ ਮਾਸਕੋ ਰੂ-ਸ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਦਾ ਜਵਾਬ ਮਿਲਣ ਤੋਂ ਬਾਅਦ ਹੀ ਦੇਹ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਇਸ ਸੰਕਟ ਦੇ ਦੌਰ ਵਿਚ ਘਿਰੇ ਅਜੇ ਮੌਨ ਨੇ ਦੱਸਿਆ ਕਿ 13 ਜਨਵਰੀ 2024 ਨੂੰ ਉਸ ਦਾ ਭਰਾ ਰਵੀ ਪਿੰਡ ਦੇ 6 ਹੋਰ ਨੌਜਵਾਨਾਂ ਨਾਲ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ ਗਿਆ ਸੀ। ਉੱਥੇ ਏਜੰਟ ਨੇ ਉਸ ਨੂੰ ਡਰਾਈਵਰ ਵਜੋਂ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ਸੀ।

ਪਰ ਉਸ ਦੇ ਭਰਾ ਨੂੰ ਰੂ-ਸ ਅਤੇ ਯੂਕ*ਰੇਨ ਦੇ ਯੁੱ*ਧ ਵਿੱਚ ਝੋਕ ਦਿੱਤਾ ਗਿਆ। ਉਸ ਦਾ ਆਖਰੀ ਵਾਰ 12 ਮਾਰਚ ਨੂੰ ਆਪਣੇ ਭਰਾ ਨਾਲ ਸੰਪਰਕ ਹੋਇਆ ਸੀ। ਉਸ ਦੌਰਾਨ ਉਸ ਨੇ ਦੱਸਿਆ ਸੀ ਕਿ ਉਸ ਨੂੰ 6 ਮਾਰਚ ਤੋਂ ਲ*ੜਾ*ਈ ਲਈ ਮੈਦਾਨ ਵਿਚ ਉਤਾਰਿਆ ਗਿਆ ਸੀ। ਹੁਣ ਫਿਰ ਉਨ੍ਹਾਂ ਨੂੰ ਇਸ ਮੈਦਾਨ ਵਿੱਚ ਜਾਣਾ ਪਵੇਗਾ। ਉਦੋਂ ਤੋਂ ਉਸ ਦਾ ਭਰਾ ਲਗਾਤਾਰ ਲਾ-ਪ-ਤਾ ਚੱਲ ਰਿਹਾ ਸੀ। ਇਸ ਮਾਮਲੇ ਸਬੰਧੀ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਅਤੇ ਕੇਂਦਰੀ ਵਿਦੇਸ਼ ਮੰਤਰੀ ਨਾਲ ਸੰਪਰਕ ਕੀਤਾ। ਆਖਰਕਾਰ ਹੁਣ ਦੂਤਾਵਾਸ ਨੇ ਰਵੀ ਦੀ ਮੌ-ਤ ਬਾਰੇ ਉਸ ਦੇ ਪਾਸਪੋਰਟ ਦੇ ਨੰਬਰ ਦਾ ਸਬੂਤ ਪੇਸ਼ ਕਰਦੇ ਹੋਏ ਦੱਸਿਆ ਹੈ।

ਇਸ ਮਾਮਲੇ ਸਬੰਧੀ ਪਰਿਵਾਰਕ ਮੈਂਬਰਾਂ ਦੀ ਬੇਨਤੀ ਉਤੇ ਦੂਤਘਰ ਨੇ ਰਵੀ ਦੇ ਸਬੰਧ ਵਿਚ ਸਬੰਧਤ ਰੂ-ਸੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਮਹੱਤਵਪੂਰਨ ਜਾਣਕਾਰੀ ਲਈ ਹੈ। ਇਸ ਵਿੱਚ ਰੂ-ਸੀ ਪੱਖ ਨੇ ਰਵੀ ਦੀ ਮੌ-ਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੂੰ ਦੇਹ ਦੀ ਪਹਿਚਾਣ ਲਈ ਉਸ ਦੇ ਕਰੀਬੀ ਰਿਸ਼ਤੇਦਾਰਾਂ ਦੇ ਡੀ. ਐਨ. ਏ. ਟੈਸਟ ਦੀ ਲੋੜ ਹੈ। ਖਾਸ ਕਰਕੇ ਉਸ ਦੀ ਮਾਂ ਦੇ ਡੀ. ਐਨ. ਏ. ਟੈਸਟ ਦੀ। ਇਸ ਲਈ ਮਾਂ ਦਾ ਡੀ. ਐਨ. ਏ. ਟੈਸਟ ਭਾਰਤ ਦੇ ਕਿਸੇ ਰਜਿਸਟਰਡ ਹਸਪਤਾਲ/ਸਰਕਾਰੀ ਹਸਪਤਾਲ ਤੋਂ ਕਰਵਾਇਆ ਜਾਵੇ ਅਤੇ ਰਿਪੋਰਟ ਮਾਸਕੋ ਵਿਚ ਭਾਰਤੀ ਦੂਤਾਵਾਸ ਨਾਲ ਸਾਂਝੀ ਕੀਤੀ ਜਾਵੇ।

ਇਸ ਤੋਂ ਬਾਅਦ ਦੇਹ ਦੀ ਪਹਿਚਾਣ ਲਈ ਰਿਪੋਰਟ ਸਬੰਧਤ ਰੂ-ਸੀ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾਵੇਗੀ। ਮ੍ਰਿਤਕ ਰਵੀ ਦੇ ਵੱਡੇ ਭਰਾ ਅਜੈ ਮੌਨ ਨੇ ਦੱਸਿਆ ਕਿ ਉਸ ਕੋਲ ਆਪਣੇ ਭਰਾ ਦੀ ਦੇਹ ਵਾਪਸ ਲਿਆਉਣ ਲਈ ਕੋਈ ਸੰਸਾਧਨ ਨਹੀਂ ਹੈ। ਉਨ੍ਹਾਂ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਦੀ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *