ਪੰਜਾਬ ਸੂਬੇ ਦੇ ਜਿਲ੍ਹਾ ਫਿਰੋਜ਼ਪੁਰ ਤੋਂ ਬਹੁਤ ਹੀ ਦੁੱਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਫਿਰੋਜ਼ਪੁਰ ਦੇ ਗੁਰੂਹਰਸਹਾਏ ਤੋਂ ਚੰਡੀਗੜ੍ਹ ਸਰਕਾਰੀ ਅਧਿਆਪਕ ਦੀ ਪ੍ਰੀਖਿਆ ਦੇਣ ਦੇ ਲਈ ਜਾ ਰਹੀ ਇਕ ਲੜਕੀ ਨਾਲ ਦਰਦ-ਨਾਕ ਹਾਦਸਾ ਵਾਪਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਪੈਰ ਤਿਲਕ ਜਾਣ ਕਰਕੇ ਉਹ ਟ੍ਰੇਨ ਦੀ ਲ-ਪੇ-ਟ ਵਿਚ ਆ ਗਈ। ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਮ੍ਰਿਤਕ ਲੜਕੀ ਦੀ ਪਹਿਚਾਣ ਰਿਵਿਕਾ ਦੇ ਰੂਪ ਵਜੋਂ ਹੋਈ ਹੈ। ਰਿਵਿਕਾ ਦੀ ਮੌ-ਤ ਦੀ ਸੂਚਨਾ ਜਿਵੇਂ ਹੀ ਪਿੰਡ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪਰਿਵਾਰ ਫਿਰੋਜ਼ਪੁਰ ਪਹੁੰਚ ਗਿਆ। ਹਸਪਤਾਲ ਪਹੁੰਚਣ ਤੋਂ ਬਾਅਦ ਹੀ ਪਰਿਵਾਰ ਨੂੰ ਆਪਣੀ ਧੀ ਦੀ ਮੌ-ਤ ਹੋਣ ਬਾਰੇ ਪਤਾ ਲੱਗਿਆ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਮਹਿਲਾ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਗੁਰੂਹਰਸਹਾਏ ਦੀ ਰਹਿਣ ਵਾਲੀ ਰਿਵਿਕਾ ਜਦੋਂ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ਉਤੇ ਰੇਲ ਗੱਡੀ ਉਤੇ ਚੜ੍ਹਨ ਲੱਗੀ ਤਾਂ ਅਚਾ-ਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਰੇਲ-ਗੱਡੀ ਦੇ ਹੇ-ਠਾਂ ਆ ਗਈ। ਇਸ ਕਾਰਨ ਉਸ ਦੀ ਮੌ-ਤ ਹੋ ਗਈ।
ਦੱਸਿਆ ਜਾ ਰਿਹਾ ਹੈ ਮ੍ਰਿਤਕ ਲੜਕੀ ਰਿਵਿਕਾ ਆਪਣੇ ਮਾਪਿਆਂ ਦੀ ਇਕ-ਲੌਤੀ ਧੀ ਸੀ। ਉਸ ਨੂੰ ਮਾਪਿਆਂ ਨੇ ਬੜੀ ਮੁਸ਼ਕਲ ਦੇ ਨਾਲ ਪੜ੍ਹਾਇਆ ਸੀ। ਪੁਲਿਸ ਨੇ ਕਾਗਜੀ ਕਾਰਵਾਈ ਕਰਕੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲੜਕੀ ਦੀ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਆਪਣੀ ਧੀ ਦੀ ਮੌ-ਤ ਕਾਰਨ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ ਹਨ।