ਪੰਜਾਬ ਸੂਬੇ ਤੋਂ ਬਹੁਤ ਸਾਰੇ ਨੌਜਵਾਨ ਆਪਣੇ ਘਰਾਂ ਦੀਆਂ ਮਜਬੂਰੀਆਂ ਨੂੰ ਵੇਖਦੇ ਹੋਏ ਆਪਣੇ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਲਈ ਵਿਦੇਸ਼ ਵੱਲ ਨੂੰ ਰੁਖ ਕਰ ਰਹੇ ਹਨ। ਵਿਦੇਸ਼ੀ ਧਰਤੀ ਤੇ ਜਾ ਕੇ ਪੰਜਾਬੀਆਂ ਵਲੋਂ ਦਿਨ ਰਾਤ ਸਖਤ ਮਿਹਨਤਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਆਪਣੀ ਇਸ ਮਿਹਨਤ ਮਜ਼ਦੂਰੀ ਦੇ ਨਾਲ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕਰ ਸਕਣ। ਪਰ ਕਈ ਵਾਰ ਵਿਦੇਸ਼ੀ ਧਰਤੀ ਤੇ ਨੌਜਵਾਨਾਂ ਦੇ ਨਾਲ ਕੰਮਕਾਰ ਕਰਦੇ ਹੋਏ ਜਾਂ ਸ਼ਫਰ ਦੌਰਾਨ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ ਜੋ ਪਿੱਛੇ ਰਹਿੰਦੇ ਪਰਿਵਾਰ ਨੂੰ ਝਿੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਵਿਦੇਸ਼ ਦੀ ਧਰਤੀ ਕੈਨੇਡਾ ਤੋਂ ਇਕ ਬਹੁਤ ਹੀ ਦੁੱਖ-ਦਾਈ ਘ-ਟ-ਨਾ ਸਾਹਮਣੇ ਆਈ ਹੈ। ਕੈਨੇਡਾ ਦੇ ਸ਼ਹਿਰ ਮੌਂਕਟਨ ਦੇ ਰਹਿਣ ਵਾਲੇ 3 ਪੰਜਾਬੀਆਂ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਹਰਮਨ ਸੋਮਲ ਉਮਰ 23 ਸਾਲ ਤੇ ਉਸ ਦਾ ਭਰਾ ਨਵਜੋਤ ਸੋਮਲ ਉਮਰ 19 ਸਾਲ ਅਤੇ ਰੇਸ਼ਮ ਸਮਾਣਾ ਉਮਰ 23 ਸਾਲ ਦੇ ਰੂਪ ਵਜੋਂ ਵਜੋਂ ਹੋਈ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਦੇ ਸੂਬੇ ਨਿਊ ਬਰੰਸਵਿਕ ਦੇ ਸ਼ਹਿਰ ਮੌਂਕਟਨ ਦੇ ਰਹਿਣ ਵਾਲੇ ਨੌਜਵਾਨਾਂ ਦੀ ਇੱਕ ਗੱਡੀ ਲਗਭਗ ਇੱਕ ਘੰਟੇ ਦੀ ਦੂਰੀ ਉਤੇ ਮੌਜੂਦ ਸ਼ਹਿਰ ਮਿਲ ਕੋਵ ਕੋਲ ਸ਼ਨੀਵਾਰ ਰਾਤ ਨੂੰ ਹਾਦਸਾ-ਗ੍ਰਸਤ ਹੋ ਗਈ ਹੈ। ਇਸ ਹਾਦਸੇ ਵਿੱਚ ਤਿੰਨ ਜਣਿਆਂ ਦੀ ਮੌ-ਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ-ਰ-ਨ ਵਾਲਿਆਂ ਵਿਚ ਮਲੌਦ ਨੇੜਲੇ ਪਿੰਡ ਬੁਰਕੜਾ ਨਾਲ ਸਬੰਧਤ ਭੈਣ-ਭਰਾ, ਜਿਨ੍ਹਾਂ ਦੀ ਉਮਰ 19 ਤੇ 23 ਸਾਲ ਦੇ ਕਰੀਬ ਅਤੇ ਸਮਾਣੇ ਦੀ ਇੱਕ ਲੜਕੀ, ਜਿਸ ਦੀ ਉਮਰ 23 ਸਾਲ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਹਾਈਵੇਅ ਉਤੇ ਅਚਾ-ਨਕ ਟਾਇਰ ਫਟ ਜਾਣ ਦੇ ਕਾਰਨ ਗੱਡੀ ਬੇਕਾਬੂ ਹੋ ਗਈ ਅਤੇ ਇਹ ਦੁਖ-ਦਾਈ ਹਾਦਸਾ ਵਾਪਰ ਗਿਆ।
ਇਸ ਹਾਦਸੇ ਵਿੱਚ ਕੋਈ ਹੋਰ ਗੱਡੀ ਸ਼ਾਮਲ ਨਹੀਂ ਹੈ। ਹਾਦਸਾ-ਗ੍ਰਸਤ ਗੱਡੀ ਦਾ ਡਰਾਇਵਰ ਜ਼ਖਮੀ ਦੱਸਿਆ ਜਾ ਰਿਹਾ ਹੈ, ਪਰ ਉਸ ਦੀ ਜਾ-ਨ ਬਚ ਗਈ ਹੈ। ਪੁਲਿਸ ਦੇ ਦੱਸਣ ਮੁਤਾਬਕ ਇਸ ਹਾਦਸੇ ਦੌਰਾਨ ਤਿੰਨੇਂ ਮੁਸਾਫ਼ਰ ਗੱਡੀ ਵਿੱਚੋਂ ਬਾਹਰ ਨਿਕਲ ਕੇ ਡਿ-ਗ ਪਏ ਸਨ ਅਤੇ ਉਨ੍ਹਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਕੈਨੇਡਾ ਅੰਦਰ ਘੱਟੋ-ਘੱਟ ਅਜਿਹੇ ਤਿੰਨ ਹਾਦਸੇ ਉਪਰੋਥਲੀ ਵਾਪਰ ਚੁੱਕੇ ਹਨ, ਜਿਨ੍ਹਾਂ ਵਿੱਚ ਡਰਾਈਵਰ ਬਚ ਗਿਆ, ਪਰ ਮੁਸਾਫ਼ਰ ਦੀ ਹਾਦਸੇ ਮੌਕੇ ਗੱਡੀ ਵਿਚੋਂ ਬਾਹਰ ਨਿਕਲ ਕੇ ਡਿ-ਗ ਪੈਣ ਕਾਰਨ ਮੌ-ਤ ਹੋ ਗਈ ਅਤੇ ਮ੍ਰਿਤਕ ਪੰਜਾਬ ਤੋਂ ਨਵੇਂ ਆਏ ਨੌਜਵਾਨ ਲੜਕੇ ਅਤੇ ਲੜਕੀਆਂ ਸਨ।