ਮਾਂ ਮੈਨੂੰ ਮਾਫ ਕਰਨਾ… ਵਿਆਹ ਤੋਂ ਪਹਿਲਾਂ ਲੜਕੀ ਨੇ ਜਿੰਦਗੀ ਨੂੰ ਆਖੀ ਅਲ-ਵਿਦਾ, ਕਮਰੇ ਵਿਚੋਂ ਮਿਲਿਆ ਇਕ ਨੋਟ, ਲਿਖੀਆਂ ਇਹ ਗੱਲਾਂ

Punjab

ਬੁੜੈਲ ਵਿਚ ਸਥਿਤ ਇਕ ਘਰ ਵਿਚ ਪਰਿਵਾਰ ਸਮੇਤ ਰਹਿਣ ਵਾਲੀ ਇਕ ਲੜਕੀ ਵਲੋਂ ਦੁਖ-ਦਾਇਕ ਕ-ਦ-ਮ ਚੁੱਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘ-ਟ-ਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਉਸ ਦਾ ਵੱਡਾ ਭਰਾ ਰਾਤ ਨੂੰ ਹਸਪਤਾਲ ਤੋਂ ਆਪਣੀ ਡਿਊਟੀ ਪੂਰੀ ਕਰਕੇ ਘਰ ਵਾਪਸ ਆਇਆ। ਜਦੋਂ ਉਸ ਦੇ ਦਰਵਾਜ਼ਾ ਖੜਕਾਉਣ ਤੇ ਵੀ ਗੇਟ ਨਾ ਖੁੱਲ੍ਹਿਆ ਤਾਂ ਉਸ ਨੇ ਖਿੜਕੀ ਵਿਚੋਂ ਦੇਖਿਆ ਤਾਂ ਉਸ ਦੀ ਭੈਣ ਫਾ-ਹੇ ਨਾਲ ਲ-ਟ-ਕ ਰਹੀ ਸੀ। ਇਸ ਤੋਂ ਬਾਅਦ ਗੁਆਂਢ ਵਿਚ ਰਹਿੰਦੇ ਲੋਕਾਂ ਦੀ ਮਦਦ ਨਾਲ ਉਹ ਖਿੜਕੀ ਦਾ ਸ਼ੀਸ਼ਾ ਖੋਲ੍ਹ ਕੇ ਘਰ ਅੰਦਰ ਗਿਆ। ਉੱਥੇ ਮੌਜੂਦ ਲੋਕਾਂ ਨੇ ਲੜਕੀ ਨੂੰ ਫਾ-ਹੇ, ਤੋਂ ਹੇ-ਠਾਂ ਉਤਾਰ ਕੇ ਹਸਪਤਾਲ ਪਹੁੰਚਦੀ ਕੀਤਾ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਲੜਕੀ ਦੀ ਪਹਿਚਾਣ ਪ੍ਰਿਆ ਉਮਰ 26 ਸਾਲ ਵਾਸੀ ਬੁੜੈਲ ਦੇ ਰੂਪ ਵਜੋਂ ਹੋਈ ਹੈ।

ਭਰਾ ਵਲੋਂ ਇਸ ਘ-ਟ-ਨਾ ਦੀ ਸੂਚਨਾ ਮਾਂ ਅਤੇ ਪੁਲਿਸ ਨੂੰ ਦਿੱਤੀ ਗਈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ। ਪੁਲਿਸ ਨੂੰ ਲੜਕੀ ਦੇ ਕਮਰੇ ਵਿਚੋਂ ਇਕ ਸੁ-ਸਾ-ਈ-ਡ ਨੋਟ ਮਿਲਿਆ ਹੈ। ਪੁਲਿਸ ਨੇ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਵੱਲੋਂ ਲਿਖੇ ਸੁ-ਸਾ-ਈ-ਡ ਨੋਟ ਵਿੱਚ ਉਸ ਨੇ ਆਪਣੀ ਮੌ-ਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਪੁਲਿਸ ਵਲੋਂ ਖੁ-ਦ-ਕੁ-ਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਪ੍ਰਿਆ ਬੁੜੈਲ ਵਿਚ ਆਪਣੀ ਮਾਂ, ਭਰਾ ਅਤੇ ਮਤਰੇਏ ਪਿਤਾ ਨਾਲ ਰਹਿ ਰਹੀ ਸੀ। ਉਸ ਦੀ ਮਾਂ ਘਰ ਵਿੱਚ ਕੰਮ ਕਰਦੀ ਹੈ ਅਤੇ ਉਸ ਦਾ ਵੱਡਾ ਭਰਾ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਉਸ ਨੇ ਅਜਿਹਾ ਕ-ਦ-ਮ ਕਿਉਂ ਚੁੱਕਿਆ ਹੈ। ਪ੍ਰਿਆ ਦਾ ਜਲਦੀ ਹੀ ਵਿਆਹ ਹੋਣ ਵਾਲਾ ਸੀ ਅਤੇ ਉਸ ਨੂੰ ਲੜਕਾ ਪਸੰਦ ਵੀ ਸੀ।

ਦੱਸਿਆ ਜਾ ਰਿਹਾ ਹੈ ਕਿ ਪ੍ਰਿਆ ਦੀ ਮਾਂ ਇਕ ਦਿਨ ਪਹਿਲਾਂ 26 ਜੁਲਾਈ ਨੂੰ ਆਪਣੇ ਛੋਟੇ ਪੁੱਤਰ ਦੇ ਨਾਲ ਆਪਣੇ ਪੇਕੇ ਘਰ ਗਈ ਸੀ। ਉਸ ਦੀ ਮਾਂ ਨੇ ਪ੍ਰਿਆ ਨੂੰ ਵੀ ਆਪਣੇ ਨਾਲ ਜਾਣ ਲਈ ਕਿਹਾ ਸੀ, ਪਰ ਉਹ ਇਹ ਕਹਿ ਕੇ ਨਾਲ ਨਹੀਂ ਗਈ ਕਿ ਉਸ ਦਾ ਮੂਡ ਠੀਕ ਨਹੀਂ ਹੈ ਅਤੇ ਉਸ ਤਬੀਅਤ ਖਰਾਬ ਹੈ। ਇਸ ਘ-ਟ-ਨਾ ਸਮੇਂ ਛੋਟਾ ਭਰਾ ਆਪਣੀ ਮਾਂ ਨਾਲ ਆਪਣੇ ਨਾਨਕੇ ਘਰ ਗਿਆ ਹੋਇਆ ਸੀ ਅਤੇ ਵੱਡਾ ਭਰਾ ਆਪਣੀ ਡਿਊਟੀ ਉਤੇ ਸੀ।

ਮ੍ਰਿਤਕਾ ਨੇ ਦੋ ਦਿਨ ਪਹਿਲਾਂ ਲਿਖਿਆ ਸੁ-ਸਾ-ਈ-ਡ ਨੋਟ

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਜਾਂਚ ਦੌਰਾਨ ਮ੍ਰਿਤਕ ਲੜਕੀ ਦੇ ਘਰੋਂ ਇੱਕ ਸੁ-ਸਾ-ਈ-ਡ ਨੋਟ ਮਿਲਿਆ ਹੈ। ਜਿਸ ਨੂੰ ਲੜਕੀ ਨੇ ਦੋ ਦਿਨ ਪਹਿਲਾਂ ਲਿਖਿਆ ਸੀ। ਸਭ ਤੋਂ ਪਹਿਲਾਂ 25 ਜੁਲਾਈ ਨੂੰ ਲਿਖੇ ਸੁ-ਸਾ-ਈ-ਡ ਨੋਟ ਵਿਚ ਉਸ ਨੇ ਕਿਹਾ ਕਿ ਮਾਂ ਮੈਨੂੰ ਮਾਫ ਕਰ ਦਿਓ, ਮੈਂ ਮ-ਰ-ਨਾ ਨਹੀਂ ਚਾਹੁੰਦੀ, ਪਰ ਮੈਂ ਕੀ ਕਰਾਂ, ਮੇਰੀ ਜ਼ਿੰਦਗੀ ਦੇ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਹਨ, ਮੈਂ ਕੀ ਕਰਾਂ? ਇਸ ਤੋਂ ਬਾਅਦ 26 ਜੁਲਾਈ ਨੂੰ ਉਸ ਨੇ ਸੁ-ਸਾ-ਈ-ਡ ਨੋਟ ਵਿਚ ਅੱਗੇ ਲਿਖਿਆ ਕਿ ਮੇਰੇ ਕੋਲ ਅਜਿਹਾ ਕੋਈ ਨਹੀਂ ਸੀ ਜਿਸ ਨਾਲ ਮੈਂ ਆਪਣੀਆਂ ਭਾਵਨਾਵਾਂ ਨੂੰ ਸਾਂਝੀਆਂ ਕਰ ਸਕਦੀ। ਮੈਂ ਤਾਂ ਖੁਸ਼ ਹੋਣ ਦਾ ਦਿਖਾਵਾ ਕਰ ਰਹੀ ਸੀ, ਮੈਨੂੰ ਮਾਫ ਕਰ ਦਿਓ। ਇਸ ਨੋਟ ਨੂੰ ਪੜ੍ਹ ਕੇ ਪੂਰਾ ਪਰਿਵਾਰ ਹੈਰਾਨ ਰਹਿ ਗਿਆ। ਇਸ ਮੌਕੇ ਪਰਿਵਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਦੀ ਧੀ ਨੇ ਇੰਨਾ ਵੱਡਾ ਕ-ਦ-ਮ ਕਿਉਂ ਚੁੱਕਿਆ ਹੈ।

Leave a Reply

Your email address will not be published. Required fields are marked *