HIGHLIGHTS
- 10 ਸਾਲ ਪਹਿਲਾਂ ਹੋਇਆ ਸੀ ਵਿਆਹ
- ਪਤੀ ਦੁਬਈ ਵਿੱਚ ਕਰਦਾ ਹੈ ਕੰਮ
- ਅਮਨਦੀਪ ਕੌਰ ਤਿੰਨ ਜੁਆਕਾਂ ਦੀ ਸੀ ਮਾਂ
- ਤਲਾਕ-ਸ਼ੁਦਾ ਨਣਦ ਤੋਂ ਰਹਿੰਦੀ ਸੀ ਪ੍ਰੇ-ਸ਼ਾ-ਨ
ਜਲੰਧਰ ਦਿਹਾਤੀ (ਪੰਜਾਬ) ਦੇ ਫਿਲੌਰ ਕਸਬੇ ਵਿੱਚ ਅਮਨਦੀਪ ਕੌਰ ਉਮਰ 30 ਸਾਲ ਦੀ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਸ ਦੇ ਗ-ਲੇ ਉਤੇ ਰੱਸੀ ਦੇ ਨਿਸ਼ਾਨ ਮਿਲੇ ਹਨ। ਅੰਤਿਮ ਸੰਸਕਾਰ ਤੋਂ ਪਹਿਲਾਂ ਜਦੋਂ ਉਸ ਦੇ ਸਹੁਰੇ ਅਤੇ ਹੋਰ ਰਿਸ਼ਤੇਦਾਰ ਉਸ ਨੂੰ ਅੰਤਿਮ ਇਸ਼ਨਾਨ ਕਰਵਾ ਦੇ ਰਹੇ ਸਨ ਤਾਂ ਉਸ ਦੇ ਪੱਟ ਉਤੇ ਕਾਲੇ ਪੈਨ ਨਾਲ ਉਸ ਨੂੰ ਮਾ-ਰ-ਨ ਵਾਲਿਆਂ ਦੇ ਨਾਮ ਵਾਲਾ ਸੁ-ਸਾ-ਈ-ਡ ਨੋਟ ਲਿਖਿਆ ਹੋਇਆ ਸੀ। ਕਾਹਲੀ ਵਿੱਚ ਸਹੁਰੇ ਪਰਿਵਾਰ ਵਾਲਿਆਂ ਨੇ ਨਾਮ ਮਿਟਾ ਦਿੱਤੇ। ਪੁਲਿਸ ਨੂੰ ਜਿਵੇਂ ਹੀ ਇਸ ਮਾਮਲੇ ਦੀ ਭਿਣਕ ਮਿਲੀ ਤਾਂ ਪੁਲਿਸ ਵਲੋਂ ਔਰਤ ਦੀ ਦੇਹ ਨੂੰ ਚਿਖਾ ਵਿਚੋਂ ਚੁੱਕ ਕੇ ਕਬਜ਼ੇ ਵਿਚ ਲੈ ਲਿਆ ਗਿਆ ਹੈ।
ਸੂਤਰਾਂ ਦੇ ਦੱਸਣ ਅਨੁਸਾਰ ਔਰਤਾਂ ਜਦੋਂ ਮ੍ਰਿਤਕ ਅਮਨਦੀਪ ਕੌਰ ਦਾ ਅੰਤਿਮ ਇਸ਼ਨਾਨ ਕਰ ਰਹੀਆਂ ਸਨ ਤਾਂ ਉਸ ਦੇ ਪੱਟ ਉੱਤੇ ਲਿਖਿਆ ਸੀ, ਜੇ ਅੱਜ ਮੈਨੂੰ ਕੁਝ ਹੋਇਆ ਤਾਂ ਇਹ ਲੋਕ ਇਸ ਦੇ ਜ਼ਿੰਮੇਵਾਰ ਹੋਣਗੇ…. । ਹੁਣ ਔਰਤ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ। ਉਸ ਦੀ ਰਿਪੋਰਟ ਤੋਂ ਬਾਅਦ ਹੀ ਪੁਲਿਸ ਇਸ ਮਾਮਲੇ ਵਿਚ ਅੱਗੇ ਦੀ ਕਾਰਵਾਈ ਕਰੇਗੀ।
10 ਸਾਲ ਪਹਿਲਾਂ ਹੋਇਆ ਸੀ ਵਿਆਹ
ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਕੌਰ ਦਾ ਵਿਆਹ 10 ਸਾਲ ਪਹਿਲਾਂ ਗੋਲੂ ਦੇ ਨਾਲ ਹੋਇਆ ਸੀ। ਉਸ ਦਾ ਪਤੀ ਦੋ ਸਾਲਾਂ ਤੋਂ ਦੁਬੱਈ ਵਿਚ ਕੰਮ ਕਰ ਰਿਹਾ ਹੈ। ਉਨ੍ਹਾਂ ਦੇ 2 ਲੜਕੇ ਅਤੇ ਇੱਕ ਲੜਕੀ ਹੈ। ਅਮਨਦੀਪ ਕੌਰ ਦੀ ਸੋਮਵਾਰ ਸਵੇਰੇ ਅਚਾ-ਨਕ ਮੌ-ਤ ਹੋ ਗਈ। ਸਹੁਰੇ ਪਰਿਵਾਰ ਨੇ ਮਾਪਿਆਂ ਨੂੰ ਦੱਸਿਆ ਕਿ ਅਮਨਦੀਪ ਕੌਰ ਦੀ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋ ਗਈ ਹੈ। ਸਭ ਕੁਝ ਸਹੁਰਿਆਂ ਮੁਤਾਬਕ ਚੱਲ ਰਿਹਾ ਸੀ। ਅੰਤਿਮ ਇਸ਼ਨਾਨ ਦੌਰਾਨ ਰਿਸ਼ਤੇਦਾਰ ਮਨਪ੍ਰੀਤ ਕੌਰ ਨੇ ਦੇਖਿਆ ਕਿ ਅਮਨਦੀਪ ਕੌਰ ਦੇ ਪੱਟ ਉਤੇ ਪੈੱਨ ਨਾਲ ਕੁਝ ਲਿਖਿਆ ਹੋਇਆ ਸੀ। ਉਸ ਨੇ ਧਿਆਨ ਨਾਲ ਪੜ੍ਹਿਆ ਤਾਂ ਲਿਖਿਆ ਸੀ- ਜੇਕਰ ਮੈਨੂੰ ਕੁਝ ਹੋਇਆ ਤਾਂ ਇਹ ਲੋਕ ਜ਼ਿੰਮੇਵਾਰ ਹੋਣਗੇ। ਇਸ ਤੋਂ ਪਹਿਲਾਂ ਕਿ ਮਨਪ੍ਰੀਤ ਚੰਗੀ ਤਰ੍ਹਾਂ ਪੜ੍ਹਦੀ, ਅਮਨਦੀਪ ਕੌਰ ਦੀ ਨਣਦ ਪਰਵੀਨ ਅਤੇ ਹੋਰ ਔਰਤਾਂ ਨੇ ਫਟਾ-ਫਟ ਪਾਣੀ ਪਾਇਆ ਅਤੇ ਖੁ-ਦ-ਕੁ-ਸ਼ੀ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਨਾਮ ਧੋ ਦਿੱਤੇ।
ਦੱਸਿਆ ਜਾ ਰਿਹਾ ਹੈ ਕਿ ਨਣਦ ਨੇ ਮਨਪ੍ਰੀਤ ਕੌਰ ਅੱਗੇ ਹੱਥ-ਪੈਰ ਬੰਨ੍ਹਣੇ ਸ਼ੁਰੂ ਕਰ ਦਿੱਤੇ ਕਿ ਉਹ ਇਸ ਬਾਰੇ ਕਿਸੇ ਨਾਲ ਗੱਲ ਨਾ ਕਰੇ। ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਪਹੁੰਚੀ ਤਾਂ ਅਧਿਕਾਰੀਆਂ ਨੇ ਅੰਤਿਮ ਸਸਕਾਰ ਕਰਨ ਤੋਂ ਰੋਕ ਦਿੱਤਾ। ਅਮਨਦੀਪ ਕੌਰ ਦੀ ਭੈਣ ਚਰਨਜੀਤ ਕੌਰ ਦਾ ਕਹਿਣਾ ਹੈ ਕਿ ਜਦੋਂ ਵੀ ਮੈਂ ਆਪਣੀ ਭੈਣ ਅਮਨਦੀਪ ਕੌਰ ਨਾਲ ਗੱਲ ਕਰਦੀ ਸੀ ਤਾਂ ਹਰ ਵਾਰ ਉਹ ਕਹਿੰਦੀ ਸੀ ਕਿ ਉਸ ਦੀ ਤਲਾਕ-ਸ਼ੁਦਾ ਨਣਦ ਪਰਵੀਨ ਨੇ ਉਸ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ। ਨਣਦ ਨੇ ਉਸ ਉਤੇ ਹੱਥ ਤੱਕ ਚੁੱਕਣਾ ਵੀ ਸ਼ੁਰੂ ਕਰ ਦਿੱਤਾ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਲੜਕੀ ਦੇ ਪੇਕੇ ਪਰਿਵਾਰ ਦੀ ਸ਼ਿਕਾਇਤ ਉਤੇ ਪੁਲਿਸ ਵਲੋਂ ਮ੍ਰਿਤਕਾ ਦੇ ਸਹੁਰੇ ਪਰਿਵਾਰ ਦੀਆਂ ਦੋ ਔਰਤਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮੌ-ਤ ਦੇ ਅਸਲ ਕਾਰਨਾਂ ਦਾ ਪਤਾ ਜਾਂਂਚ ਕਰਨ ਅਤੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।