ਪੰਜਾਬ ਸੂਬੇ ਦੇ ਜਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਦੁ-ਖ-ਦ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਦਾਸਪੁਰ ਤੋਂ ਆਪਣਾ ਘਰ-ਵਾਰ ਅਤੇ ਜ਼ਮੀਨ ਵੇਚਣ ਤੋਂ ਬਾਅਦ ਕਰੀਬ ਢਾਈ ਸਾਲ ਪਹਿਲਾਂ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਇਕ ਸੜਕ ਹਾਦਸੇ ਵਿਚ ਮੌ-ਤ ਹੋ ਗਈ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ ਅਤੇ ਪਰਿਵਾਰ ਉਤੇ ਦੁੱਖ ਦਾ ਪਹਾੜ ਡਿੱ-ਗ ਪਿਆ। ਪਰਿਵਾਰਕ ਮੈਂਬਰ ਗਹਿਰੇ ਸਦਮੇ ਵਿਚ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਪਤਨੀ ਅਤੇ ਦੋ ਜੁਆਕਾਂ ਨੂੰ ਛੱਡ ਗਿਆ ਹੈ।
ਨੌਜਵਾਨ ਗੱਡੀ ਚਲਾਉਣ ਦਾ ਕਰਦਾ ਸੀ ਕੰਮ
ਮ੍ਰਿਤਕ ਨੌਜਵਾਨ ਅਮਰੀਕਾ ਵਿਚ ਇਕ ਡਰਾਈਵਰ ਦੇ ਵਜੋਂ ਕੰਮ ਕਰਦਾ ਸੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਨੌਜਵਾਨ ਮਲਕੀਤ ਸਿੰਘ ਉਮਰ 31 ਸਾਲ ਵਾਸੀ ਹਰਗੋਬਿੰਦਪੁਰ ਸਾਹਿਬ ਜਿਲ੍ਹਾ ਗੁਰਦਾਸਪੁਰ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮਲਕੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਸ੍ਰੀ ਹਰਗੋਬਿੰਦਪੁਰ ਸਾਹਿਬ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਘਰ-ਵਾਰ ਵੇਚ ਕੇ ਰੋਜ਼ੀ ਕਮਾਉਣ ਲਈ ਬਹੁਤ ਮੁਸ਼ਕਿਲ ਨਾਲ ਅਮਰੀਕਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਕੁਝ ਦਿਨ ਪਹਿਲਾਂ ਹੀ ਗੱਡੀ ਚਲਾਉਣ ਦਾ ਕੰਮ ਮਿਲਿਆ ਸੀ। ਪਰ ਦੁਖ-ਦਾਈ ਸੜਕ ਹਾਦਸੇ ਵਿੱਚ ਉਸ ਦੀ ਮੌ-ਤ ਹੋ ਗਈ। ਜਦੋਂ ਕਿ ਪਰਿਵਾਰ ਚੰਗੇ ਦਿਨਾਂ ਦੀ ਉਡੀਕ ਕਰ ਰਿਹਾ ਸੀ। ਮਲਕੀਤ ਸਿੰਘ ਆਪਣੇ ਪਿੱਛੇ ਦੋ ਛੋਟੇ ਜੁਆਕਾਂ ਨੂੰ ਛੱਡ ਗਿਆ ਹੈ। ਮ੍ਰਿਤਕ ਮਲਕੀਤ ਸਿੰਘ ਪੂਰੇ ਪਰਿਵਾਰ ਦਾ ਇੱਕੋ ਇੱਕ ਸਹਾਰਾ ਸੀ। ਬਜੁਰਗ ਮਾਤਾ-ਪਿਤਾ ਨੇ ਐਨ. ਆਰ. ਆਈ. (NRI) ਭਰਾਵਾਂ ਅਤੇ N. G. O. ਨੂੰ ਮਦਦ ਦੀ ਅਪੀਲ ਕੀਤੀ ਹੈ।