ਜਿਲ੍ਹਾ ਬਰਨਾਲਾ (ਪੰਜਾਬ) ਦੇ ਫੌਜੀ ਜਵਾਨ ਸਿਮਰਨਦੀਪ ਸਿੰਘ ਦੀ ਸੱਪ ਦੇ ਡੰ-ਗ-ਣ ਕਾਰਨ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਿਮਰਨਦੀਪ ਸਿੰਘ ਕੋਰਸ ਕਰਨ ਲਈ ਅੰਬਾਲਾ ਆਇਆ ਹੋਇਆ ਸੀ। ਰਾਤ ਨੂੰ ਸੌਣ ਸਮੇਂ ਉਸ ਨੂੰ ਸੱਪ ਨੇ ਡੰ-ਗ ਦਿੱਤਾ। ਮ੍ਰਿਤਕ ਫੌਜੀ ਸਿਮਰਨਦੀਪ ਸਿੰਘ ਜਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਸੀ। ਸਿਮਰਨਦੀਪ ਸਿੰਘ ਦੀ ਸੋਮਵਾਰ ਰਾਤ ਨੂੰ ਸੱਪ ਦੇ ਡੰ-ਗ-ਣ ਨਾਲ ਮੌ-ਤ ਹੋ ਗਈ। ਇਸ ਮਾਮਲੇ ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਗਹਿਰੇ ਸਦਮੇ ਵਿਚ ਹਨ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਫੌਜੀ ਜਵਾਨ ਦੇ ਪਿਤਾ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਾਲ 2018 ਦੇ ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਇਸ ਸਮੇਂ ਉਹ ਰਾਜੌਰੀ ਸੈਕਟਰ ਵਿੱਚ ਡਿਊਟੀ ਉਤੇ ਸੀ। ਸਿਮਰਨਦੀਪ ਸਿੰਘ ਕਿਸੇ ਕੋਰਸ ਦੇ ਸਿਲਸਿਲੇ ਵਿਚ ਅੰਬਾਲਾ ਆਇਆ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਪੜ੍ਹਾਈ ਕਰਕੇ ਸੌਂ ਰਿਹਾ ਸੀ ਤਾਂ ਉਸ ਦੇ ਬੈੱਡ ਉਤੇ ਇਕ ਜ਼ਹਿ-ਰੀਲਾ ਸੱਪ ਚੜ੍ਹ ਗਿਆ ਜਿਸ ਨੇ ਉਸ ਦੇ ਡੰ-ਗ, ਮਾਰ ਦਿੱਤਾ। ਇਸ ਤੋਂ ਬਾਅਦ ਵੀ ਸਿਮਰਨਦੀਪ ਸਿੰਘ ਨੂੰ ਕੁਝ ਪਤਾ ਨਹੀਂ ਲੱਗਿਆ। ਜਦੋਂ ਉਹ ਸਵੇਰੇ ਚਾਰ ਵਜੇ ਉੱਠਿਆ ਤਾਂ ਉਸ ਨੇ ਦੱਸਿਆ ਕਿ ਉਸ ਦੀ ਤਬੀਅਤ ਵਿਗੜ ਗਈ ਹੈ। ਜਦੋਂ ਉਸ ਦੇ ਸਾਥੀਆਂ ਨੇ ਦੇਖਿਆ ਤਾਂ ਉਸ ਦੀ ਪਿੱਠ ਉਤੇ ਸੱਪ ਦੇ ਡੰ-ਗ-ਣ ਦਾ ਨਿਸ਼ਾਨ ਸੀ।
ਹਸਪਤਾਲ ਵਿਚ ਇਲਾਜ ਦੌਰਾਨ ਤੋੜਿਆ ਦ-ਮ
ਇਸ ਤੋਂ ਬਾਅਦ ਫੌਜ ਦੀ ਗੱਡੀ ਬੁਲਾਈ ਗਈ ਅਤੇ ਉਸ ਨੂੰ ਤੁਰੰਤ ਫੌਜੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਬੇਟੇ ਦੀ ਡਿਊਟੀ ਦੌਰਾਨ ਮੌ-ਤ ਹੋ ਗਈ, ਜਿਸ ਕਾਰਨ ਉਸ ਨੂੰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਹੈ। ਸਾਬਕਾ ਫੌਜੀ ਨਸ਼ਤਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਅਗਨੀਵੀਰਾਂ ਸਹਿਤ ਹਰ ਸ਼ਹੀਦ ਫੌਜੀ ਦੇ ਘਰ ਜਾ ਰਹੀ ਹੈ ਅਤੇ ਪਰਿਵਾਰ ਨੂੰ 1 ਕਰੋੜ ਰੁਪਏ ਦੇ ਰਹੀ ਹੈ। ਉਨ੍ਹਾਂ ਦੀ ਮੰਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਕਤ ਪਰਿਵਾਰ ਨੂੰ ਮੁਆਵਜ਼ਾ ਦੇਵੇ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਸਿਮਰਨਦੀਪ ਸਿੰਘ ਅਜੇ ਅਣ-ਵਿਆਹਿਆ ਸੀ। ਉਸ ਦਾ ਇੱਕ ਛੋਟਾ ਭਰਾ ਅਤੇ ਇੱਕ ਭੈਣ ਹੈ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਣੀ ਚਾਹੀਦੀ ਹੈ।