ਜਿਲ੍ਹਾ ਫ਼ਿਰੋਜ਼ਪੁਰ (ਪੰਜਾਬ) ਵਿੱਚ ਦਿਨ ਦਿਹਾੜੇ ਗੋ-ਲੀ-ਆਂ ਚੱਲਣ ਨਾਲ ਸ਼ਹਿਰ ਵਿੱਚ ਡ-ਰ ਮਹੌਲ ਬਣ ਗਿਆ। ਇੱਥੇ ਕਿਸੇ ਪੁਰਾਣੀ ਰੰ-ਜਿ-ਸ਼ ਦੇ ਚੱਲਦੇ ਬਾਅਦ ਦੁਪਹਿਰ 3:30 ਵਜੇ ਕੁਝ ਦੋਸ਼ੀਆਂ ਨੇ ਇਕ ਗੱਡੀ ਉੱਤੇ ਗੋ-ਲੀ-ਆਂ ਚਲਾ ਦਿੱਤੀਆਂ। ਇਸ ਘ-ਟ-ਨਾ ਦੌਰਾਨ ਉਕਤ ਕਾਰ ਨੂੰ ਚਲਾ ਰਹੇ ਨੌਜਵਾਨ ਦੀ ਮੌ-ਤ ਹੋ ਗਈ ਹੈ। ਇਸ ਦੌਰਾਨ 2 ਲੋਕ ਗੰਭੀਰ ਰੂਪ ਵਿਚ ਜਖਮੀਂ ਵੀ ਹੋਏ ਹਨ। ਮ੍ਰਿਤਕ ਨੌਜਵਾਨ ਦੀ ਪਹਿਚਾਣ ਲਵਪ੍ਰੀਤ ਸਿੰਘ ਉਰਫ ਆਕਾਸ਼ ਦੇ ਰੂਪ ਵਜੋਂ ਹੋਈ ਹੈ। ਇਸ ਘ-ਟ-ਨਾ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿਚ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਤੋਂ ਫ਼ਾਜ਼ਿਲਕਾ ਹਾਈਵੇ ਉਤੇ ਸਥਿਤ ਪਿੰਡ ਲੇਲੀਵਾਲਾ ਨੇੜੇ ਬੁੱਧਵਾਰ ਦੁਪਹਿਰ ਨੂੰ ਪੁਰਾਣੀ ਰੰ-ਜਿ-ਸ਼ ਕਾਰਨ ਦੋਸ਼ੀਆਂ ਨੇ ਚੱਲਦੀ ਕਾਰ ਉਤੇ ਫਾ-ਇ-ਰਿੰ-ਗ ਕਰ ਦਿੱਤੀ। ਇਸ ਘਟਨਾ ਵਿਚ ਤਿੰਨ ਗੋ-ਲੀ-ਆਂ ਲੱਗਣ ਨਾਲ ਭਤੀਜੇ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਚਾਚਾ ਤੇ ਉਸ ਦਾ ਲੜਕਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਦੋਵੇਂ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਬਾਰੇ ਪੁਲਿਸ ਦੇ ਦੱਸਣ ਅਨੁਸਾਰ ਮਹਿੰਦਰ ਪਾਲ ਪੁੱਤਰ ਇਕਬਾਲ ਸਿੰਘ, ਰੋਹਿਤ ਪੁੱਤਰ ਮਹਿੰਦਰ ਪਾਲ, ਮਹਿੰਦਰ ਪਾਲ ਦਾ ਭਤੀਜਾ ਲਵਪ੍ਰੀਤ ਸਿੰਘ ਉਰਫ ਆਕਾਸ਼ ਅਤੇ ਇਕ ਹੋਰ ਵਿਅਕਤੀ ਵਾਸੀ ਨਾਰੰਗਕੇ ਸਿਆਲ ਦੀ ਅਦਾਲਤ ਵਿਚ ਪੇਸ਼ੀ ਸੀ। ਇਹ ਸਾਰੇ ਅਦਾਲਤ ਵਿੱਚ ਪੇਸ਼ੀ ਭੁਗਤਣ ਤੋਂ ਬਾਅਦ ਕਾਰ ਵਿੱਚ ਆਪਣੇ ਘਰ ਨੂੰ ਪਰਤ ਰਹੇ ਸਨ। ਜਿਵੇਂ ਹੀ ਉਹ ਫਿਰੋਜ਼ਪੁਰ ਤੋਂ ਫ਼ਾਜ਼ਿਲਕਾ ਮੁੱਖ ਮਾਰਗ ਉਤੇ ਪਿੰਡ ਲੇਲੀਵਾਲਾ (ਨਾਰੰਗ ਦੇ ਸਿਆਲ) ਨੇੜੇ ਆਏ ਤਾਂ ਪੁਰਾਣੀ ਰੰ-ਜਿ-ਸ਼ ਕਾਰਨ ਕਥਿਤ ਦੋਸ਼ੀਆਂ ਨੇ ਉਨ੍ਹਾਂ ਦੀ ਕਾਰ ਉਤੇ ਅਚਾਨਕ ਗੋ-ਲੀ-ਆਂ ਚਲਾ ਦਿੱਤੀਆਂ।
ਲਵਪ੍ਰੀਤ ਕਾਰ ਨੂੰ ਚਲਾ ਰਿਹਾ ਸੀ। ਲਵਪ੍ਰੀਤ ਨੇ ਦੋਸ਼ੀਆਂ ਤੋਂ ਬਚਣ ਲਈ ਕਾਰ ਦੀ ਸਪੀਡ ਵਧਾ ਦਿੱਤੀ। ਤਿੰਨ ਗੋ-ਲੀ-ਆਂ ਲੱਗਣ ਕਾਰਨ ਲਵਪ੍ਰੀਤ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਕਾਰ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉੱਤਰ ਕੇ ਇਕ ਦਰੱਖਤ ਨਾਲ ਜਾ ਕੇ ਟਕਰਾ ਗਈ। ਇਸ ਘ-ਟ-ਨਾ ਵਿੱਚ ਮਹਿੰਦਰ ਅਤੇ ਉਸ ਦਾ ਪੁੱਤਰ ਰੋਹਿਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਦੋਵਾਂ ਨੂੰ ਜ਼ਖਮੀ ਹਾਲ ਵਿਚ ਸਥਾਨਕ ਨਿੱਜੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਬੁਰੀ ਤਰ੍ਹਾਂ ਨੁਕ-ਸਾਨੀ ਗਈ ਹੈ। ਥਾਣਾ ਸਦਰ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਆਕਾਸ਼ ਦਾ 18 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਉਹ 5 ਭੈਣਾਂ ਦਾ ਇਕ-ਲੌਤਾ ਭਰਾ ਸੀ।