ਜਿਲ੍ਹਾ ਫਤਿਹਾਬਾਦ (ਹਰਿਆਣਾ) ਦੇ ਪਿੰਡ ਮਤਾਣਾ ਵਿਚ ਕਿਸੇ ਜ਼-ਹਿ-ਰੀ-ਲੇ ਜਾਨਵਰ ਦੇ ਕੱ-ਟ-ਣ ਕਰਕੇ 4 ਸਾਲ ਉਮਰ ਦੇ ਨਿੱ-ਕੇ ਜੁਆਕ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜੁਆਕ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ। ਇਸ ਘ-ਟ-ਨਾ ਤੋਂ ਬਾਅਦ ਪਰਿਵਾਰਕ ਮੈਂਬਰ ਡੂੰਘੇ ਸੋਗ ਵਿਚ ਹਨ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਮ੍ਰਿ-ਤ-ਕ ਜੁਆਕ ਦੀ ਪਹਿਚਾਣ ਗੌਰਵ ਉਮਰ ਚਾਰ ਸਾਲ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮਤਾਣਾ ਦਾ ਰਹਿਣ ਵਾਲਾ ਮਹਿੰਦਰ ਸਿੰਘ ਜਾਗਰਣ ਆਦਿ ਵਿਚ ਬੈਂਜੋ ਬਜਾਉਣ ਦਾ ਕੰਮ ਕਰਦਾ ਹੈ। ਉਸ ਦਾ ਸਾਢੇ ਚਾਰ ਸਾਲ ਦਾ ਪੁੱਤਰ ਗੌਰਵ ਰਾਤ ਨੂੰ ਘਰ ਦੇ ਨੇੜੇ ਹੀ ਖੇਡ ਰਿਹਾ ਸੀ। ਜੁਆਕ ਦੇ ਦਾਦਾ ਜੀ ਵੀ ਉਸ ਦੇ ਨਾਲ ਮੌਜੂਦ ਸਨ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਖੇਡਦੇ ਸਮੇਂ ਗੌਰਵ ਅਚਾ-ਨਕ ਰੋਣ ਲੱਗ ਪਿਆ। ਪੁੱਛਣ ਉਤੇ ਉਸ ਨੇ ਦੱਸਿਆ ਕਿ ਉਸ ਦੀ ਲੱਤ ਨੂੰ ਕਿਸੇ ਚੀਜ਼ ਨੇ ਕੱ-ਟ ਲਿਆ ਹੈ। ਜਦੋਂ ਉਨ੍ਹਾਂ ਨੇ ਦੇਖਿਆ ਤਾਂ ਉਸ ਦੀ ਲੱ-ਤ ਉਤੇ ਜ਼ਖਮ ਸੀ ਅਤੇ ਉਸ ਦਾ ਸਰੀਰ ਤੇਜੀ ਨਾਲ ਨੀਲਾ ਹੋਣਾ ਸ਼ੁਰੂ ਹੋ ਗਿਆ ਸੀ। ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਸਿਵਲ ਹਸਪਤਾਲ ਫਤਿਹਾਬਾਦ ਲੈ ਕੇ ਪਹੁੰਚ ਗਏ। ਪਰ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮਤਲਬ ਸਿਰਫ 20 ਮਿੰਟ ਦੇ ਅੰਦਰ-ਅੰਦਰ ਜੁਆਕ ਦੀ ਮੌ-ਤ ਹੋ ਗਈ। ਸੋਗ ਵਿੱਚ ਡੁੱ-ਬੇ ਪਰਿਵਾਰ ਵਾਲੇ ਤੁਰੰਤ ਜੁਆਕ ਨੂੰ ਆਪਣੇ ਘਰ ਲੈ ਗਿਆ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜ਼ਖ਼ਮ ਸੱਪ ਦੇ ਡੰ-ਗ-ਣ ਵਰਗਾ ਨਹੀਂ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੂੰ ਕਿਸ ਜਾਨਵਰ ਨੇ ਕੱ-ਟਿ-ਆ ਹੈ। ਇਸ ਘ-ਟ-ਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ, ਕਿਉਂਕਿ ਕੁਝ ਮਹੀਨੇ ਪਹਿਲਾਂ ਵੀ ਇੱਕ ਜੁਆਕ ਪਤੰਗ ਉਡਾਉਂਦੇ ਹੋਏ ਪਿੰਡ ਦੇ ਜਲ ਘਰ ਦੇ ਟੈਂਕ ਵਿੱਚ ਡੁੱ-ਬ ਗਿਆ ਸੀ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ ਸੀ। ਹੁਣ ਇਸ ਜੁਆਕ ਦੀ ਮੌ-ਤ ਕਿਸੇ ਜ਼-ਹਿ-ਰੀ-ਲੀ ਚੀਜ ਦੇ ਕੱ-ਟ-ਣ ਨਾਲ ਹੋ ਗਈ ਹੈ।