ਨਵਾਂਸ਼ਹਿਰ (ਪੰਜਾਬ) ਦੇ ਥਾਣਾ ਸਦਰ ਨਵਾਂਸ਼ਹਿਰ ਇਲਾਕੇ ਵਿਚ ਪੈਂਦੇ ਪਿੰਡ ਰਾਮਰਾਏਪੁਰ ਵਿਚ ਮਾਮੂਲੀ ਝ-ਗ-ੜੇ ਕਾਰਨ 35 ਸਾਲ ਉਮਰ ਦੇ ਨੌਜਵਾਨ ਦਾ ਤਿੱਖੀਆਂ ਚੀਜ਼ਾਂ ਨਾਲ ਵਾਰ ਕਰ ਕੇ ਕ-ਤ-ਲ ਕਰਨ ਦਾ ਦੁਖ-ਦਾਈ ਮਾਮਲਾ ਪ੍ਰਾਪਤ ਹੋਇਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ਉਤੇ 5 ਦੋਸ਼ੀਆਂ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੀ ਮਾਤਾ ਬਿਮਲਾ ਦੇਵੀ ਪਤਨੀ ਸਵਰਗੀ ਸ਼ਿੰਗਾਰਾ ਰਾਮ ਵਾਸੀ ਪਿੰਡ ਰਾਮਰਾਏਪੁਰ ਨੇ ਦੱਸਿਆ ਹੈ ਕਿ ਉਹ ਘਰੇਲੂ ਕੰਮ ਕਰਦੀ ਹੈ। ਉਸ ਦੇ 2 ਪੁੱਤਰ ਅਤੇ ਇੱਕ ਧੀ ਹੈ। ਉਸ ਦਾ ਇਕ ਪੁੱਤਰ ਮੁਖਤਿਆਰ ਸਿੰਘ ਵਿਦੇਸ਼ (ਕੁਵੈਤ) ਗਿਆ ਹੋਇਆ ਹੈ ਅਤੇ ਉਸ ਦਾ ਛੋਟਾ ਪੁੱਤਰ ਵਿਜੇ ਕੁਮਾਰ ਉਰਫ ਕਾਲੂ ਉਮਰ 35 ਸਾਲ ਪਿੰਡ ਵਿਚ ਮਿਹਨਤ ਮਜ਼ਦੂਰੀ ਕਰਦਾ ਸੀ।
ਮਾਂ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਉਸ ਦੇ ਲੜਕੇ ਵਿਜੇ ਨੇ ਦੱਸਿਆ ਕਿ ਉਸ ਦੀ ਮੋਟਰਸਾਇਕਲ ਉਤੇ ਮਜਾਰਾ ਖੁਰਦ ਦੇ ਰਹਿਣ ਵਾਲੇ ਸਤਨਾਮ ਸਿੰਘ ਉਰਫ ਸਾਮਾ ਪੁੱਤਰ ਅੰਗਰੇਜ਼ ਚੰਦ ਨਾਲ ਬ-ਹਿ-ਸ ਹੋ ਗਈ ਸੀ। ਜਿਸ ਨੇ ਉਸ ਨੂੰ ਧ-ਮ-ਕੀ ਦਿੱਤੀ ਹੈ ਕਿ ਉਸ ਨੂੰ ਅੱਜ ਆਪਣਾ ਕੰਮ ਖਤਮ ਕਰਨਾ ਪਵੇਗਾ। ਔਰਤ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਦੀਆਂ ਗੱਲਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ।
ਜਦੋਂ ਉਹ ਰਾਤ 8.30 ਵਜੇ ਤੱਕ ਘਰ ਨਹੀਂ ਆਇਆ ਤਾਂ ਉਹ ਪੰਮੇ ਦੀ ਮੋਟਰ ਉਤੇ ਆਪਣੇ ਲੜਕੇ ਨੂੰ ਦੇਖਣ ਲਈ ਗਈ ਤਾਂ ਉੱਥੇ ਕਾਫੀ ਰੌ-ਲਾ ਪੈ ਰਿਹਾ ਸੀ। ਮੌਕੇ ਉਤੇ ਪਤਾ ਲੱਗਿਆ ਕਿ ਸਤਨਾਮ ਸਿੰਘ ਉਰਫ਼ ਸ਼ਾਮਾ, ਉਸ ਦਾ ਪਿਤਾ ਅੰਗਰੇਜ਼ ਸਿੰਘ ਸਮੇਤ 5 ਵਿਅਕਤੀਆਂ ਦੇ ਹੱਥਾਂ ਵਿਚ ਤਿੱਖੀਆਂ ਚੀਜ਼ਾਂ ਸਨ। ਉਕਤ ਵਿਅਕਤੀਆਂ ਨੇ ਉਸ ਦੇ ਲੜਕੇ ਉਤੇ ਹ-ਥਿ-ਆ-ਰਾਂ ਨਾਲ ਵਾਰ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਉਹ ਆਪਣੇ ਲੜਕੇ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਲੈ ਗਈ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਦੇ ਲੜਕੇ ਵਿਜੇ ਕੁਮਾਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੀ ਐਸ. ਐਚ. ਓ. ਇੰਸਪੈਕਟਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ਉਤੇ ਪੁਲਿਸ ਨੇ ਸਤਨਾਮ ਸਿੰਘ, ਉਸ ਦੇ ਪਿਤਾ ਅੰਗਰੇਜ਼, ਗੁਲਸ਼ਨ ਕੁਮਾਰ ਪੁੱਤਰ ਰਾਜ ਕੁਮਾਰ, ਸੁਨੀਲ ਕੁਮਾਰ ਪੁੱਤਰ ਭਜਨ ਲਾਲ ਅਤੇ ਅਵਨੀਤ ਕੁਮਾਰ ਪੁੱਤਰ ਬਲਵੀਰ ਚੰਦ (ਸਾਰੇ ਵਾਸੀ ਪਿੰਡ ਮਜਾਰਾ ਖੁਰਦ) ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੰਸਪੈਕਟਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਕਰ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ ਹੈ।