ਫਿਲੌਰ (ਪੰਜਾਬ) ਦੇ ਅੱਪਰਾ ਨੇੜੇ ਪੈਂਦੇ ਪਿੰਡ ਛੋਕਰਾਂ ਤੋਂ ਮਾਮੂਲੀ ਝ-ਗ-ੜੇ ਦੌਰਾਨ ਇੱਕ ਵਿਅਕਤੀ ਦੇ ਸਿ-ਰ ਵਿੱਚ ਇੱਟ ਨਾਲ ਵਾਰ ਕਰਕੇ ਕ-ਤ-ਲ ਕਰਨ ਦਾ ਮਾਮਲਾ ਪ੍ਰਾਪਤ ਹੋਇਆ ਹੈ। ਇਸ ਘ-ਟ-ਨਾ ਤੋਂ ਬਾਅਦ ਉਕਤ ਦੋਸ਼ੀ ਫ਼ਰਾਰ ਦੱਸੇ ਜਾ ਰਹੇ ਹਨ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਫਿਲੌਰ ਦੇ ਐਸ. ਐਚ. ਓ, ਸੁਖਦੇਵ ਸਿੰਘ ਅਤੇ ਸਬ-ਇੰਸਪੈਕਟਰ ਸੁਖਵਿੰਦਰਪਾਲ ਸਿੰਘ ਮੁਲਤਾਨੀ ਚੌਕੀ ਇੰਚਾਰਜ ਅੱਪਰਾ ਨੇ ਦੱਸਿਆ ਹੈ ਕਿ ਪੁਲਿਸ ਨੂੰ ਦਿੱਤੇ ਲਿਖਤੀ ਬਿਆਨਾਂ ਵਿਚ ਮ੍ਰਿਤਕ ਦੇ ਪੁੱਤਰ ਨੇ ਦੱਸਿਆ ਹੈ ਕਿ ਬੀਤੀ ਰਾਤ ਪੀਰ ਲੱਖ ਦਾਤਾ ਦੀ ਮਜਾਰ ਦੇ ਨੇੜੇ ਉਸ ਦੇ ਪਿਤਾ ਰੂਪ ਲਾਲ ਉਰਫ਼ ਰੂਪ ਪੁੱਤਰ ਜੀਤ ਰਾਮ ਨੂੰ ਪਿੰਡ ਦੇ ਤਿੰਨ ਵਿਅਕਤੀਆਂ ਨੇ ਰੋਕਿਆ ਅਤੇ ਸ਼-ਰਾ-ਬ ਪੀਣ ਬਾਰੇ ਪੁੱਛਿਆ।
ਉਸ ਦੇ ਪਿਤਾ ਨੇ ਉਨ੍ਹਾਂ ਨੂੰ ਇਹ ਗੱਲ ਕਹਿ ਕੇ ਸ਼-ਰਾ-ਬ ਪਿਲਾਉਣ ਤੋਂ ਮਨ੍ਹਾ ਕਰ ਦਿੱਤਾ ਕਿ ਉਹ ਮਿਹਨਤ ਮਜ਼ਦੂਰੀ ਕਰਨ ਵਾਲਾ ਹੈ। ਉਸ ਦੇ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ, ਇਸ ਲਈ ਉਹ ਸ਼-ਰਾ-ਬ ਨਹੀਂ ਪਿਲਾ ਸਕਦਾ। ਇਹ ਗੱਲ ਸੁਣਦੇ ਹੀ ਸੁੱਚਾ ਰਾਮ ਅਤੇ ਉਸ ਦੇ ਦੋਸਤ ਕਮਲਜੀਤ ਗੁੱਲਾ ਨੇ ਉਸ ਦੇ ਪਿਤਾ ਰੂਪ ਲਾਲ ਦੇ ਸਿਰ ਉਤੇ ਇੱਟਾਂ ਨਾਲ ਵਾਰ ਕਰਕੇ ਉਸ ਨੂੰ ਹੇਠਾਂ ਸੁੱ-ਟ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਤੀਜੇ ਸਾਥੀ ਜਸਵਿੰਦਰ ਪਾਲ ਜੱਸੀ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਇਸ ਕੁੱਟ-ਮਾਰ ਵਿੱਚ ਉਸ ਦੇ ਪਿਤਾ ਦੇ ਸਿਰ ਵਿੱਚ ਗੰਭੀਰ ਸੱ-ਟਾਂ ਲੱਗ ਗਈਆਂ। ਰੂਪ ਲਾਲ ਦੇ ਲੜਕੇ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਅੱਪਰਾ ਵਿਖੇ ਦਾਖਲ ਕਰਵਾਉਣ ਲਈ ਲੈ ਕੇ ਜਾਣ ਲੱਗਿਆ ਤਾਂ ਉਕਤ ਤਿੰਨਾਂ ਦੋਸ਼ੀਆਂ ਨੇ ਉਸ ਨੂੰ ਧ-ਮ-ਕੀ ਦੇਣੀ ਸ਼ੁਰੂ ਕਰ ਦਿੱਤੀ ਕਿ ਜੇਕਰ ਉਸ ਨੇ ਉੱਥੇ ਜਾ ਕੇ ਦੱਸਿਆ ਕਿ ਉਨ੍ਹਾਂ ਦਾ ਝ-ਗ-ੜਾ ਹੋਇਆ ਹੈ ਤਾਂ ਉਹ ਉਸ ਨੂੰ ਵੀ ਮਾ*ਰ ਦੇਣਗੇ।
ਮ੍ਰਿ-ਤ-ਕ ਦੇ ਪੁੱਤਰ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ਦੀ ਵੀ ਕੁੱ-ਟ-ਮਾ-ਰ ਕੀਤੀ ਅਤੇ ਉਸ ਦੇ ਸਿ-ਰ, ਲੱਤਾਂ ਅਤੇ ਪੈਰਾਂ ਉੱਤੇ ਵਾਰ ਕੀਤੇ। ਥਾਣਾ ਫਿਲੌਰ ਦੇ ਐਸ. ਐਚ. ਓ. ਸੁਖਦੇਵ ਸਿੰਘ ਨੇ ਅੱਗੇ ਦੱਸਿਆ ਕਿ ਰੂਪ ਲਾਲ ਦੀ ਬੀਤੇ ਦਿਨ ਮੌ-ਤ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਸੁੱਚਾ ਰਾਮ ਪੁੱਤਰ ਸੋਹਣ ਲਾਲ, ਕਮਲਜੀਤ ਘੁੱਲਾ ਪੁੱਤਰ ਨੰਜੂ ਰਾਮ ਅਤੇ ਜਸਵਿੰਦਰ ਪਾਲ ਉਰਫ਼ ਜੱਸੀ ਪੁੱਤਰ ਚਰਨਜੀਤ ਰਾਮ ਦੇ ਖ਼ਿਲਾਫ਼ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ।