ਜਿਲ੍ਹਾ ਬਰੇਲੀ (ਉੱਤਰ ਪ੍ਰਦੇਸ਼) ਦੇ ਸੀਬੀਗੰਜ ਥਾਣੇ ਦੇ ਇਲਾਕੇ ਵਿਚ ਬੀਤੇ ਦਿਨੀਂ ਦੇਰ ਰਾਤ ਨੂੰ ਮਿੰਨੀ ਟਰੱਕ ਅਤੇ ਇਕ ਕਾਰ ਵਿਚਕਾਰ ਦੁ-ਖ-ਦ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਕਾਰ ਵਿਚ ਜਾ ਰਹੇ ਤਿੰਨ ਦੋਸਤਾਂ ਦੀ ਮੌ-ਤ ਹੋ ਗਈ। ਇਹ ਨੌਜਵਾਨ ਆਪਣੇ ਇਕ ਦੋਸਤ ਦੇ ਜਨਮ ਦਿਨ ਦੀ ਪਾਰਟੀ ਕਰਨ ਤੋਂ ਬਾਅਦ ਆਪਣੇ ਘਰਾਂ ਨੂੰ ਸ਼ਾਹੀ ਕਸਬਾ ਪਰਤ ਰਹੇ ਸਨ। ਇਨ੍ਹਾਂ ਦਾ ਇੱਕ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਸ਼ਾਹੀ ਦੇ ਹਸਨਪੁਰ ਮੁਹੱਲੇ ਦਾ ਰਹਿਣ ਵਾਲਾ ਤਾਜਿਮ ਉਮਰ 22 ਸਾਲ, ਨਹਿਰੂ ਨਗਰ ਦਾ ਰਹਿਣ ਵਾਲਾ ਕਾਮਰਾਨ ਉਮਰ 23 ਸਾਲ, ਵਾਲੀਨਗਰ ਦਾ ਰਹਿਣ ਵਾਲਾ ਸੋਨੂੰ ਉਮਰ 22 ਸਾਲ ਅਤੇ ਜੁਨੈਦ ਉਮਰ 22 ਸਾਲ ਮੰਗਲਵਾਰ ਨੂੰ ਕਾਰ ਉਤੇ ਸਵਾਰ ਹੋਕੇ ਬਰੇਲੀ ਆਏ ਸਨ। ਉਹ ਨੈਨੀਤਾਲ ਰੋਡ ਉਤੇ ਇਕ ਹੋਟਲ ਵਿਚ ਕਾਮਰਾਨ ਦੇ ਜਨਮ ਦਿਨ ਦੀ ਪਾਰਟੀ ਕਰਨ ਤੋਂ ਬਾਅਦ ਘਰ ਨੂੰ ਪਰਤ ਰਹੇ ਸਨ। ਰਾਹ ਵਿਚ ਸੀਬੀਗੰਜ ਤੋਂ ਮਥੁਰਾਪੁਰ ਦੇ ਵਿਚਕਾਰ ਇਹ ਹਾਦਸਾ ਵਾਪਰ ਗਿਆ।
3 ਦੋਸਤਾਂ ਨੇ ਘ-ਟ-ਨਾ ਵਾਲੀ ਥਾਂ ਮੌਕੇ ਉਤੇ ਹੀ ਤੋੜਿਆ ਦ-ਮ
ਇਸ ਮਾਮਲੇ ਦੇ ਚਸ਼ਮਦੀਦ ਗਵਾਹਾਂ ਦੇ ਅਨੁਸਾਰ, ਚਾਰ ਮਾਰਗੀ ਹਾਈਵੇਅ ਉਤੇ ਇੱਕ ਕੱਟ ਤੋਂ ਮੁੜਦੇ ਸਮੇਂ, ਉਨ੍ਹਾਂ ਦੀ ਕਾਰ ਉਲਟ ਦਿਸ਼ਾ ਤੋਂ ਆ ਰਹੇ ਇੱਕ ਡੀ. ਸੀ. ਐਮ. ਮਿੰਨੀ ਟਰੱਕ ਨਾਲ ਟਕਰਾ ਗਈ। ਇਹ ਟੱਕਰ ਇੰਨੀ ਜ਼ਬਰ-ਦਸਤ ਸੀ ਕਿ ਕਾਰ ਦੇ ਪਰ-ਖੱਚੇ ਉੱਡ ਗਏ। ਤਾਜਿਮ, ਕਾਮਰਾਨ ਅਤੇ ਸੋਨੂੰ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਜੁਨੈਦ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਘ-ਟ-ਨਾ ਸਮੇਂ ਕਾਰ ਨੂੰ ਕੌਣ ਚਲਾ ਰਿਹਾ ਸੀ। ਇਸ ਹਾਦਸੇ ਤੋਂ ਬਾਅਦ ਡਰਾਈਵਰ ਡੀ. ਸੀ. ਐਮ. ਨੂੰ ਮੌਕੇ ਉਤੇ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਮਿੰਨੀ ਟਰੱਕ ਨੂੰ ਕਬਜੇ ਵਿੱਚ ਲੈ ਲਿਆ ਹੈ। ਦੇਰ ਰਾਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਸਮੇਤ ਸ਼ਾਹੀ ਕਸਬੇ ਦੇ ਕਈ ਲੋਕ ਜ਼ਿਲ੍ਹਾ ਹਸਪਤਾਲ ਆਏ। ਦੱਸਿਆ ਜਾ ਰਿਹਾ ਹੈ ਕਿ ਕਾਮਰਾਨ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਜਾਨ ਗਵਾਉਣ ਵਾਲੇ ਤਿੰਨੋਂ ਦੋਸਤ ਪਠਾਨ ਘਰਾਣੇ ਦੇ ਪੁੱਤਰ ਸਨ। ਪਠਾਨ ਪਰਿਵਾਰਾਂ ਦੇ ਸਮਾਨ ਉਮਰ ਦੇ ਨੌਜਵਾਨ ਦੂਰ ਦੇ ਰਿਸ਼ਤੇਦਾਰ ਅਤੇ ਨਜ਼ਦੀਕੀ ਦੋਸਤ ਸਨ। ਕਾਮਰਾਨ ਦਾ ਮੰਗਲਵਾਰ ਨੂੰ ਜਨਮਦਿਨ ਸੀ। ਉਹ ਬਿਲਡਿੰਗ ਮਟੀਰੀਅਲ ਦਾ ਕੰਮ ਕਰਨ ਵਾਲੇ ਮਿਰਾਜ ਅਲੀ ਦਾ ਇਕ-ਲੌਤਾ ਪੁੱਤਰ ਸੀ। ਕਾਮਰਾਨ ਦਿਨ ਵੇਲੇ ਪਰਿਵਾਰ ਨਾਲ ਰੁੱਝਿਆ ਰਿਹਾ ਅਤੇ ਸ਼ਾਮ ਨੂੰ ਦੋਸਤਾਂ ਦੇ ਨਾਲ ਚਲਿਆ ਗਿਆ। ਰਾਤ ਨੂੰ ਹਾਦਸੇ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਿਚ ਮਾਤਮ ਛਾ ਗਿਆ। ਕਾਮਰਾਨ ਅਤੇ ਹੋਰ ਸਾਥੀਆਂ ਦੀ ਮੌ-ਤ ਤੋਂ ਬਾਅਦ ਉਸ ਦੇ ਕਈ ਦੋਸਤ ਵੀ ਸ਼ਹਿਰ ਤੋਂ ਆ ਗਏ ਸਨ। ਦੋਸਤ ਸ਼ਾਬਾਵ ਖਾਨ ਨੇ ਦੱਸਿਆ ਕਿ ਕਾਮਰਾਨ ਅਤੇ ਜੁਨੈਦ ਦੀ ਪੜ੍ਹਾਈ ਉਤਕਰਸ਼ ਕਾਲਜ ਵਿਚ ਚੱਲ ਰਹੀ ਸੀ। ਘ-ਟ-ਨਾ ਵਾਲੀ ਥਾਂ ਵੀ ਲਗਭਗ ਇਸ ਕਾਲਜ ਦੇ ਸਾਹਮਣੇ ਹੀ ਹੈ। ਅਜਿਹੇ ਵਿਚ ਇਸ ਮਾਮਲੇ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ।