ਜਿਲ੍ਹਾ ਮੋਗਾ (ਪੰਜਾਬ) ਦੇ ਨੇੜੇ ਪੈਂਦੇ ਪਿੰਡ ਲੰਡੇਕੇ ਤੋਂ ਇਕ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਇੱਥੇ 11ਵੀਂ ਜਮਾਤ ਵਿਚ ਪੜ੍ਹਨ ਵਾਲੇ ਇਕ ਨੌਜਵਾਨ ਦੀ ਨ-ਹਿ-ਰ ਵਿਚ ਡੁੱ-ਬ ਜਾਣ ਕਰਕੇ ਮੌ-ਤ ਹੋ ਗਈ ਹੈ। ਮ੍ਰਿ-ਤ-ਕ ਵਿਦਿਆਰਥੀ ਦੀ ਪਹਿਚਾਣ ਜਸਦੀਪ ਸਿੰਘ ਜੱਸੂ ਉਮਰ 17 ਸਾਲ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੋਗਾ ਦੇ ਸਹਾਇਕ ਐੱਸ. ਐੱਚ. ਓ. ਜਗਵਿੰਦਰ ਸਿੰਘ ਨੇ ਦੱਸਿਆ ਕਿ ਜਸਦੀਪ ਸਿੰਘ ਜੱਸੂ ਸਰਕਾਰੀ ਸਕੂਲ ਲੰਡੇਕੇ ਵਿੱਚ 11ਵੀਂ ਜਮਾਤ ਦੀ ਪੜ੍ਹਾਈ ਕਰ ਰਿਹਾ ਸੀ।
ਡੁ-ਬ-ਦੇ ਨੂੰ ਦੇਖ ਡਰੇ ਦੋਸਤ
ਜਾਣਕਾਰੀ ਅਨੁਸਾਰ ਸਕੂਲ ਵਿਚ ਛੁੱਟੀ ਹੋਣ ਤੋਂ ਬਾਅਦ ਜੱਸੂ ਆਪਣੇ 3-4 ਦੋਸਤਾਂ ਦੇ ਨਾਲ ਲੰਡੇਕੇ ਨਹਿਰ ਵਿਚ ਨਹਾਉਣ ਲਈ ਗਿਆ ਸੀ, ਪਰ ਨਹਾਉਣ ਦੌਰਾਨ ਉਹ ਅਚਾ-ਨਕ ਪਾਣੀ ਵਿਚ ਡੁੱ-ਬ ਗਿਆ। ਇਸ ਕਾਰਨ ਉਸ ਦੇ ਸਾਥੀ ਡ-ਰ ਗਏ ਅਤੇ ਉਥੋਂ ਭੱਜ ਗਏ। ਕਾਫੀ ਦੇਰ ਤੱਕ ਘਰ ਨਾ ਪਹੁੰਚਣ ਉਤੇ ਪਰਿਵਾਰ ਵਾਲਿਆਂ ਨੇ ਆਪਣੇ ਲੜਕੇ ਦੀ ਭਾਲ ਸ਼ੁਰੂ ਕੀਤੀ। ਜਦੋਂ ਉਨ੍ਹਾਂ ਨੇ ਉਸ ਦੇ ਦੋਸਤਾਂ ਨੂੰ ਆਪਣੇ ਪੁੱਤਰ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਨਹਿਰ ਵਿਚ ਡੁੱ-ਬ ਗਿਆ ਹੈ। ਇਸ ਤੋਂ ਬਾਅਦ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਸਬੰਧੀ ਏਰੀਏ ਦੀ ਪੁਲਿਸ ਨੂੰ ਸੂਚਨਾ ਦਿੱਤੀ।
ਪਿਤਾ ਦੇ ਬਿਆਨਾਂ ਉਤੇ ਹੋਈ ਕਾਰਵਾਈ
ਪੁਲਿਸ ਅਤੇ ਲੋਕਾਂ ਦੇ ਸਹਿਯੋਗ ਨਾਲ ਦੇਹ ਨੂੰ ਬਾਹਰ ਕੱਢਿਆ ਗਿਆ। ਇਸ ਮੌਕੇ ਸਹਾਇਕ ਐਸ. ਐਚ. ਓ. ਜਗਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਅਸ਼ੋਕ ਸਿੰਘ ਵਾਸੀ ਪਿੰਡ ਲੰਡੇਕੇ ਦੇ ਬਿਆਨਾਂ ਉਤੇ ਬਣਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਦੇਹ ਦਾ ਸਿਵਲ ਹਸਪਤਾਲ ਮੋਗਾ ਵਿਖੇ ਪੋਸਟ ਮਾਰਟਮ ਹੋਣ ਤੋਂ ਬਾਅਦ ਦੇਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।