ਪੰਜਾਬ ਸੂਬੇ ਦੇ ਜਿਲ੍ਹਾ ਬਰਨਾਲਾ ਵਿਚ ਗੁਰਦਾਸ ਸਿੰਘ ਉਮਰ 30 ਸਾਲ ਨੇ ਕੋਈ ਜ਼-ਹਿ-ਰੀ, ਚੀਜ ਪੀ ਕੇ ਖੁ-ਦ-ਕੁ-ਸ਼ੀ ਲਈ ਹੈ। ਮ-ਰ-ਨ ਤੋਂ ਪਹਿਲਾਂ ਉਸ ਵਲੋਂ ਇੱਕ ਵੀਡੀਓ ਵੀ ਬਣਾਈ ਗਈ ਹੈ। ਇਸ ਵੀਡੀਓ ਵਿੱਚ ਉਸ ਨੇ ਆਪਣੀ ਮੌ-ਤ ਲਈ ਆਪਣੀ ਪਤਨੀ ਨਵਦੀਪ ਕੌਰ ਅਤੇ ਸੱਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਬਰਨਾਲਾ ਦੇ ਪਿੰਡ ਫਤਿਹਗੜ੍ਹ ਛੰਨਾ ਦੇ ਰਹਿਣ ਵਾਲੇ ਗੁਰਦਾਸ ਸਿੰਘ ਨੇ ਖੁ-ਦ-ਕੁ-ਸ਼ੀ ਕਰਦੇ ਸਮੇਂ ਜੋ ਵੀਡੀਓ ਬਣਾਈ ਹੈ, ਉਸ ਵਿਚ ਗੁਰਦਾਸ ਸਿੰਘ ਕਹਿ ਰਿਹਾ ਹੈ ਕਿ ਉਸ ਦੀ ਪਤਨੀ ਅਤੇ ਸੱਸ ਪਿਛਲੇ ਕਈ ਸਾਲਾਂ ਤੋਂ ਉਸ ਨੂੰ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਕਰ ਰਹੀਆਂ ਹਨ। ਇਸ ਵਜ੍ਹਾ ਕਰਕੇ ਉਹ ਸਪ*ਰੇਅ ਪੀ ਕੇ ਆਪਣੀ ਜੀ-ਵ-ਨ ਲੀਲਾ ਸਮਾ-ਪਤ ਕਰ ਰਿਹਾ ਹੈ।
ਮਾਪਿਆਂ ਦਾ ਸੀ ਇਕ-ਲੌਤਾ ਚਿਰਾਗ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੁਰਦਾਸ ਸਿੰਘ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ। ਉਸ ਦਾ ਇੱਕ ਨੌਂ ਸਾਲ ਦਾ ਪੁੱਤਰ ਵੀ ਹੈ। ਗੁਰਦਾਸ ਸਿੰਘ ਦਾ ਵਿਆਹ ਸਾਲ 2015 ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੀਮਸਾ ਦੀ ਰਹਿਣ ਵਾਲੀ ਨਵਦੀਪ ਕੌਰ ਨਾਲ ਹੋਇਆ ਸੀ। ਪਰ ਵਿਆਹ ਤੋਂ ਕੁਝ ਦੇਰ ਬਾਅਦ ਹੀ ਮ੍ਰਿਤਕ ਦੀ ਪਤਨੀ ਅਤੇ ਸੱਸ ਦੇ ਕਾਰਨ ਪਰਿਵਾਰ ਵਿੱਚ ਕਲੇਸ਼ ਸ਼ੁਰੂ ਹੋ ਗਿਆ। ਪਤਨੀ ਨਵਦੀਪ ਕੌਰ ਪਤੀ ਗੁਰਦਾਸ ਨਾਲ ਝ-ਗ-ੜਾ ਕਰਕੇ ਆਪਣੇ ਪੇਕੇ ਘਰ ਚਲੀ ਜਾਂਦੀ ਸੀ। ਇਸ ਤੋਂ ਬਾਅਦ ਇਹ ਝ-ਗ-ੜਾ ਇਸ ਹੱਦ ਤੱਕ ਵੱਧ ਗਿਆ ਕਿ 2020 ਵਿੱਚ ਦੋਵੇਂ ਵੱਖ ਹੋ ਗਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਦਾਸ ਸਿੰਘ ਦੀ ਮਾਤਾ ਰਣਜੀਤ ਕੌਰ ਅਤੇ ਪਿਤਾ ਬਲੌਰ ਸਿੰਘ ਨੇ ਦੱਸਿਆ ਕਿ ਨਵਦੀਪ ਕੌਰ ਨੇ ਆਪਣੇ ਪਤੀ ਗੁਰਦਾਸ ਸਿੰਘ ਅਤੇ ਸਹੁਰੇ ਪੱਖ ਦੇ ਖਿਲਾਫ ਦਾ-ਜ ਦਾ ਝੂਠਾ ਕੇਸ ਦਰਜ ਕਰਵਾਇਆ ਸੀ। ਗੁਰਦਾਸ ਸਿੰਘ ਦੇ ਸਹੁਰੇ ਪਰਿਵਾਰ ਵਾਲੇ ਉਸ ਤੋਂ 20 ਲੱ-ਖ ਰੁਪਏ ਦੀ ਮੰਗ ਕਰਕੇ ਤੰਗ ਪ੍ਰੇ-ਸ਼ਾ-ਨ ਕਰ ਰਹੇ ਸਨ। ਇਸ ਤੋਂ ਪ੍ਰੇ-ਸ਼ਾ-ਨ ਹੋ ਕੇ ਗੁਰਦਾਸ ਸਿੰਘ ਅਜਿਹਾ ਕਦਮ ਚੁੱਕਣ ਕਰਨ ਲਈ ਮਜਬੂਰ ਹੋ ਗਿਆ ਅਤੇ ਉਸ ਨੇ ਸਪ*ਰੇਅ ਪੀ ਕੇ ਖੁ-ਦ-ਕੁ-ਸ਼ੀ ਕਰ ਲਈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਮਾਮਲਾ ਹੋਇਆ ਦਰਜ
ਇਸ ਮਾਮਲੇ ਬਾਰੇ ਥਾਣਾ ਧਨੌਲਾ ਪੁਲਿਸ ਦਾ ਕਹਿਣਾ ਹੈ ਕਿ ਪਿੰਡ ਫਤਿਹਗੜ੍ਹ ਛੰਨਾ ਦੇ ਇੱਕ ਨੌਜਵਾਨ ਨੇ ਕੋਈ ਜ਼-ਹਿ-ਰੀ-ਲੀ ਚੀਜ਼ ਪੀ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਨੇ ਅਜਿਹਾ ਕਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਸੀ, ਜਿਸ ਦੇ ਆਧਾਰ ਉਤੇ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਗੁਰਦਾਸ ਸਿੰਘ ਦੇ ਪਿਤਾ ਬਲੌਰ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਮਾਂ-ਧੀ ਦੇ ਖਿਲਾਫ ਵੱਖੋ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਛੇਤੀ ਹੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।