ਮਾਪਿਆਂ ਵਲੋਂ ਪ੍ਰਮਾਤਮਾ ਅੱਗੇ ਆਪਣੇ ਘਰ ਧੀ ਹੋਣ ਲਈ ਕਈ ਅਰਦਾਸਾਂ ਕੀਤੀਆਂ ਗਈਆਂ ਸਨ। ਵਿਆਹ ਤੋਂ ਪੰਜ ਸਾਲ ਬਾਅਦ ਉਨ੍ਹਾਂ ਦੇ ਘਰ ਧੀ ਅਵਨੀਤ ਕੌਰ ਨੇ ਜਨਮ ਲਿਆ। ਪਰ ਅਫ-ਸੋਸ ਸੋਮਵਾਰ ਨੂੰ ਇਕ ਦੁਖ-ਦਾਈ ਹਾਦਸੇ ਵਿਚ ਉਸ ਦੀ ਮੌ-ਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪਿੰਡ ਅਤੇ ਪਰਿਵਾਰ ਵਿਚ ਸੋਗ ਦੀ ਲਹਿਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਸਵੇਰੇ ਬਠਿੰਡਾ ਦੇ ਪਿੰਡ ਹਮੀਰਗੜ੍ਹ ਵਿੱਚ ਇੱਕ ਸਕੂਲ ਵੈਨ ਦੀ ਲ-ਪੇ-ਟ ਵਿੱਚ ਆਉਣ ਕਰਕੇ ਇਕ ਢਾਈ ਸਾਲ ਉਮਰ ਦੀ ਬੱ-ਚੀ ਦੀ ਮੌ-ਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਅਵਨੀਤ ਕੌਰ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਥਾਣਾ ਦਿਆਲਪੁਰਾ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ, ਲੜਕੀ ਦੇ ਪਿਤਾ ਜੀਵਨ ਸਿੰਘ ਦੇ ਬਿਆਨਾਂ ਉਤੇ ਉਕਤ ਵੈਨ ਦੇ ਡਰਾਈਵਰ ਮਨਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲੜਕੀ ਦੇ ਪਿਤਾ ਜੀਵਨ ਸਿੰਘ ਨੇ ਪੁਲਿਸ ਨੂੰ ਦਰਜ ਕਰਵਾਏ ਆਪਣੇ ਬਿਆਨਾਂ ਵਿਚ ਦੱਸਿਆ ਹੈ ਕਿ ਉਹ ਆਪਣੀ ਧੀ ਦੇ ਨਾਲ ਸੈਰ ਕਰਨ ਲਈ ਘਰੋਂ ਬਾਹਰ ਗਿਆ ਸੀ। ਸੈਰ ਕਰਨ ਤੋਂ ਬਾਅਦ ਜਦੋਂ ਉਹ ਘਰ ਵਾਪਸ ਆ ਰਹੇ ਸੀ ਤਾਂ ਦੂਜੇ ਪਾਸਿਓਂ ਆ ਰਹੀ ਇੱਕ ਸਕੂਲ ਵੈਨ ਨੇ ਉਨ੍ਹਾਂ ਨੂੰ ਆਪਣੀ ਲ-ਪੇ-ਟ ਵਿਚ ਲੈ ਲਿਆ। ਇਸ ਦੌਰਾਨ ਵੈਨ ਦਾ ਅਗਲਾ ਅਤੇ ਪਿਛਲਾ ਟਾਇਰ ਉਸ ਦੀ ਧੀ ਅਵਨੀਤ ਕੌਰ ਦੇ ਸਿ-ਰ ਉਤੇ ਚ-ੜ੍ਹ ਗਿਆ। ਜਦੋਂ ਕਿ ਉਹ ਖੁਦ ਹੇਠਾਂ ਡਿੱ-ਗ ਪਿਆ। ਇਸ ਦੌਰਾਨ ਉਸ ਦੀ ਧੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਵਿਆਹ ਤੋਂ ਪੰਜ ਸਾਲ ਬਾਅਦ ਪੈਦਾ ਹੋਈ ਸੀ ਧੀ
ਮ੍ਰਿਤਕਾ ਅਵਨੀਤ ਕੌਰ ਦੇ ਪਿਤਾ ਜੀਵਨ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਵਿਆਹ ਕਰੀਬ ਸੱਤ ਸਾਲ ਪਹਿਲਾਂ ਹੋਇਆ ਸੀ। ਪ੍ਰਮਾਤਮਾ ਅੱਗੇ ਅਰਦਾਸਾਂ ਕਰਕੇ ਪੰਜ ਸਾਲਾਂ ਬਾਅਦ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਸੀ। ਪਰ ਵੈਨ ਡਰਾਈਵਰ ਦੀ ਲਾਪ੍ਰਵਾਹੀ ਨੇ ਉਨ੍ਹਾਂ ਦੀ ਧੀ ਨੂੰ ਸਦਾ ਲਈ ਖੋ-ਹ ਲਿਆ। ਹਾਦਸੇ ਵਿਚ ਆਪਣੇ ਪੋਤੀ ਦੀ ਅਚਾ-ਨਕ ਹੋਈ ਮੌ-ਤ ਕਾਰਨ ਦਾਦਾ-ਦਾਦੀ ਸਦਮੇ ਵਿਚ ਹਨ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਦਿਆਲਪੁਰਾ ਦੇ ਪੁਲਿਸ ਕਰਮਚਾਰੀ ਜਗਸੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਜੀਵਨ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਪੁਲਿਸ ਨੇ ਵੈਨ ਡਰਾਈਵਰ ਮਨਜੀਤ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ।