ਅੰਬਾਲਾ (ਹਰਿਆਣਾ) ਸ਼ਹਿਰ ਦੇ ਨਾਹਨ ਹਾਊਸ ਵਿਚ 11 ਸਾਲ ਉਮਰ ਅਤੇ 7 ਸਾਲ ਉਮਰ ਦੀਆਂ 2 ਸ-ਕੀ-ਆਂ ਭੈਣਾਂ ਦੀ ਸ਼ੱ-ਕੀ ਹਾਲ ਮੌ-ਤ ਹੋ ਗਈ। ਉਨ੍ਹਾਂ ਦੀਆਂ ਦੇਹਾਂ ਘਰ ਵਿੱਚ ਹੀ ਪਈਆਂ ਮਿਲੀਆਂ ਹਨ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕੇ ਵਿਚ ਸੰ-ਨਾ-ਟਾ ਛਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੂੰ ਪਹਿਲੀ ਸਫਲਤਾ ਮਿਲ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਲੜਕੀਆਂ ਦੀ ਮਾਂ ਨੂੰ ਗ੍ਰਿਫਤਾਰ ਕਰਕੇ 2 ਦਿਨਾਂ ਦੇ ਰਿਮਾਂਡ ਉਤੇ ਲਿਆ ਹੈ ਅਤੇ ਜਲਦੀ ਹੀ ਕ-ਤ-ਲਾਂ ਦੇ ਕਾਰਨਾਂ ਦਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 31 ਜੁਲਾਈ ਨੂੰ ਅੰਬਾਲਾ ਸ਼ਹਿਰ ਦੇ ਨਾਹਨ ਹਾਊਸ ਇਲਾਕੇ ਵਿਚ 11 ਸਾਲ ਉਮਰ ਦੀ ਯੋਗਿਤਾ ਅਤੇ ਉਸ ਦੀ 7 ਸਾਲ ਉਮਰ ਦੀ ਭੈਣ ਅਮਾਇਰਾ ਸ਼ੱ-ਕੀ ਹਾਲ ਵਿਚ ਮ੍ਰਿਤਕ ਮਿਲੀਆਂ ਸਨ। ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਲੜਕੀਆਂ ਦੀ ਮਾਂ ਨੂੰ ਕ-ਤ-ਲ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਦੋਵੇਂ ਲੜਕੀਆਂ ਦਾ ਗ*ਲਾ, ਘੁੱ-ਟ ਕੇ ਕ-ਤ-ਲ ਕੀਤਾ ਗਿਆ ਹੈ। ਹਾਲਾਂਕਿ, ਅੰਬਾਲਾ ਪੁਲਿਸ ਵੀ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਕਰ ਰਹੀ ਹੈ ਕਿ ਮਾਂ ਨੇ ਲੜਕੀਆਂ ਦੇ ਕ-ਤ-ਲ ਕਿਉਂ ਕੀਤੇ ਹਨ।
ਇਸ ਮਾਮਲੇ ਸਬੰਧੀ ਅੰਬਾਲਾ ਦੇ ਏ. ਐਸ. ਪੀ. ਸ੍ਰਿਸ਼ਟੀ ਗੁਪਤਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਹੈ ਕਿ ਕ-ਤ-ਲਾਂ ਦੀ ਇਸ ਘ-ਟ-ਨਾ ਨੂੰ ਲੜਕੀਆਂ ਦੀ ਮਾਂ ਨੇ ਹੀ ਅੰਜਾਮ ਦਿੱਤਾ ਹੈ। ਉਸ ਨੇ ਹੀ ਲੜਕੀਆਂ ਦੇ ਗ*ਲੇ ਘੁੱ-ਟੇ ਸਨ। ਉਸ ਨੇ ਅਜਿਹਾ ਕਿਉਂ ਕੀਤਾ ਅਤੇ ਉਸ ਦਾ ਸਾਥ ਹੋਰ ਕਿਸ ਨੇ ਦਿੱਤਾ, ਇਨ੍ਹਾਂ ਸਵਾਲਾਂ ਦੇ ਜਵਾਬ ਫਿਲਹਾਲ ਪੁਲਿਸ ਨਹੀਂ ਦੇ ਰਹੀ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏ. ਐਸ. ਪੀ. ਸ੍ਰਿਸ਼ਟੀ ਗੁਪਤਾ ਨੇ ਦੱਸਿਆ ਕਿ ਲੜਕੀਆਂ ਦੀ ਮਾਂ ਨੂੰ ਪੁੱਛ ਗਿੱਛ ਲਈ 2 ਦਿਨ ਦੇ ਰਿਮਾਂਡ ਉਤੇ ਲਿਆ ਗਿਆ ਹੈ। ਜਲਦੀ ਹੀ ਸਾਰਾ ਮਾਮਲਾ ਸਭ ਦੇ ਸਾਹਮਣੇ ਆ ਜਾਵੇਗਾ।