ਚੰਡੀਗੜ੍ਹ ਤੋਂ ਇਕ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਪਿਤਾ ਅਤੇ ਪੁੱਤਰ ਵੱਲੋਂ ਕੋਈ ਜ਼-ਹਿ-ਰੀ ਚੀਜ ਦਾ ਸੇਵਨ ਕਰ ਕੇ ਖੁ-ਦ-ਕੁ-ਸ਼ੀ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘ-ਟ-ਨਾ ਚੰਡੀਗੜ੍ਹ ਦੇ ਸੈਕਟਰ-20 ਦੀ ਹੈ। ਇਥੇ ਦੋਵੇਂ ਪਿਓ ਅਤੇ ਪੁੱਤਰ ਘਰ ਵਿਚ ਇਕੱਲੇ ਰਹਿੰਦੇ ਸਨ। ਮ੍ਰਿਤਕਾਂ ਦੀ ਪਹਿਚਾਣ ਹਰਮਨਪ੍ਰੀਤ ਸਿੰਘ ਉਮਰ 28 ਸਾਲ ਅਤੇ ਪਿਤਾ ਸੁਰਿੰਦਰ ਸਿੰਘ ਦੇ ਰੂਪ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਬਾਰੇ ਪਤਾ ਉਦੋਂ ਲੱਗਿਆ ਜਦੋਂ ਦੋਵੇਂ ਰੋਜ਼ਾਨਾ ਦੀ ਤਰ੍ਹਾਂ ਘਰ ਤੋਂ ਬਾਹਰ ਨਹੀਂ ਆਏ ਤਾਂ ਆਸ-ਪਾਸ ਦੇ ਲੋਕਾਂ ਨੂੰ ਸ਼ੱ-ਕ ਹੋਇਆ। ਜਿਸ ਤੋਂ ਬਾਅਦ ਲੋਕਾਂ ਨੇ ਸਥਾਨਕ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਪਰਿਵਾਰ ਵਿਦੇਸ਼ ਵਿਚ ਰਹਿੰਦਾ ਹੈ। ਪੁੱਤਰ ਨੂੰ ਅਧ-ਰੰਗ ਹੋ ਗਿਆ ਸੀ, ਜਿਸ ਕਾਰਨ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਇਸ ਕਾਰਨ ਦੋਵੇਂ ਕਾਫੀ ਤਣਾਅ ਵਿਚ ਰਹਿੰਦੇ ਸਨ। ਜਦੋਂ ਪੁਲਿਸ ਉਥੇ ਪਹੁੰਚੀ ਤਾਂ ਦੋਹਾਂ ਦੀਆਂ ਦੇਹਾਂ ਕਮਰੇ ਵਿਚ ਬੈੱਡ ਉੱਤੇ ਪਈਆਂ ਸਨ। ਪੁਲਿਸ ਵੱਲੋਂ ਮ੍ਰਿਤਕ ਦੇ ਵਾਰਸਾਂ ਨਾਲ ਸੰਪਰਕ ਨਹੀਂ ਹੋ ਰਿਹਾ। ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ, ਪਰ ਦੋਵੇਂ ਇਕੱਲੇ ਰਹਿੰਦੇ ਸਨ, ਜਿਸ ਕਾਰਨ ਉਨ੍ਹਾਂ ਦਾ ਕੋਈ ਵੀ ਫ਼ੋਨ ਨੰਬਰ ਮਿਲਣਾ ਮੁਸ਼ਕਲ ਹੋ ਰਿਹਾ ਹੈ।
ਇਨ੍ਹਾਂ ਬਾਰੇ ਪੁੱਛ ਗਿੱਛ ਕਰਨ ਤੇ ਵੀ ਕਿਸੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਪੁਲਿਸ ਵੱਲੋਂ ਮ੍ਰਿਤਕ ਦੇ ਮੋਬਾਈਲਾਂ ਵਿੱਚ ਸੇਵ ਕੀਤੇ ਨੰਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਪੁਲਿਸ ਕੋਈ ਕਾਰਵਾਈ ਕਰੇਗੀ। ਪੁਲਿਸ ਨੂੰ ਮੁੱਢਲੀ ਜਾਣਕਾਰੀ ਵਿਚ ਪਤਾ ਲੱਗਿਆ ਸੀ ਕਿ ਮ੍ਰਿਤਕ ਸੁਰਿੰਦਰ ਸਿੰਘ ਦੀ ਪਤਨੀ ਕੁਝ ਸਾਲ ਪਹਿਲਾਂ ਉਸ ਨੂੰ ਛੱਡ ਕੇ ਚਲੀ ਗਈ ਸੀ। ਜਿਸ ਤੋਂ ਬਾਅਦ ਉਹ ਵਿਦੇਸ਼ ਵਿੱਚ ਰਹਿਣ ਲੱਗੀ। ਉਨ੍ਹਾਂ ਦੇ ਘਰ ਦੀ ਪਹਿਲੀ ਅਤੇ ਦੂਜੀ ਮੰਜ਼ਿਲ ਕਿਰਾਏ ਉੱਤੇ ਦਿੱਤੀ ਹੋਈ ਹੈ ਅਤੇ ਉਹ ਆਪਣੇ ਖਰਚੇ ਇਸ ਕਿਰਾਏ ਤੋਂ ਹੀ ਪੂਰੇ ਕਰਦੇ ਸਨ।