ਨੌਜਵਾਨ ਨੂੰ ਸੈਲਫੀ ਲੈਣ ਦਾ ਸ਼ੌਂਕ ਪਿਆ ਭਾਰੀ, ਅਚਾ-ਨਕ ਵਾਪਰ ਗਿਆ ਹਾਦਸਾ, ਤਿਆਗੇ ਪ੍ਰਾ-ਣ, ਜਾਣੋ ਪੂਰਾ ਮਾਮਲਾ

Punjab

ਮੱਧ ਪ੍ਰਦੇਸ਼ ਸੂਬੇ ਦੇ ਜਿਲ੍ਹਾ ਖਰਗੋਨ ਵਿਚ ਬੀਜਾਗੜ੍ਹ ਮਹਾਦੇਵ ਦੇ ਸਤਪੁਰਾ ਪਹਾੜ ਦੀ ਚੋਟੀ ਉੱਤੇ ਵੀਰਵਾਰ ਨੂੰ ਸਿੰਖੇੜੀ ਪਿੰਡ ਦੇ 25 ਸਾਲ ਉਮਰ ਦੇ ਨੌਜਵਾਨ ਦੀ ਸੈਲਫੀ ਲੈਣ ਦੇ ਚੱਕਰ ਵਿਚ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੈਲਫੀ ਲੈਣ ਦਾ ਸ਼ੌਂਕੀਨ ਨੌਜਵਾਨ ਇੱਕ ਸੈਲਫੀ ਲੈਣ ਦੇ ਚੱਕਰ ਵਿਚ ਕਰੀਬ ਤਿੰਨ ਸੌ ਫੁੱਟ ਡੂੰਘੀ ਖੱ-ਡ ਵਿਚ ਰੁੜਦਾ ਹੋਇਆ ਹੇ-ਠਾਂ ਜਾ ਕੇ ਡਿੱ-ਗ ਪਿਆ। ਮ੍ਰਿ-ਤ-ਕ ਨੌਜਵਾਨ ਦੀ ਪਹਿਚਾਣ ਮਨੋਜ ਪੁੱਤਰ ਸ਼ੋਭਾਰਾਮ ਉਮਰ 25 ਸਾਲ ਦੇ ਰੂਪ ਵਜੋਂ ਹੋਈ ਹੈ। ਇਸ ਘ-ਟ-ਨਾ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲੇ ਡੂੰਘੇ ਸਦਮੇ ਵਿਚ ਹਨ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਤੀਨਿਧੀ ਨਾਹਰ ਸਿੰਘ ਚੌਹਾਨ ਨੇ ਦੱਸਿਆ ਕਿ ਪਿੰਡ ਦੇ ਕਰੀਬ ਪੰਦਰਾਂ ਦੋਸਤ ਇਕੱਠੇ ਹੋ ਕੇ ਬੀਜਗੜ੍ਹ ਮਹਾਦੇਵ ਦੀ ਚੋਟੀ ਉੱਤੇ ਘੁੰਮਣ ਦੇ ਲਈ ਗਏ ਹੋਏ ਸਨ। ਇੱਥੇ ਮਨੋਜ ਉਮਰ 25 ਸਾਲ ਪੁੱਤਰ ਸ਼ੋਭਾਰਾਮ ਕਿਲਾਗੇਟ ਦੇ ਕੋਲ ਇੱਕ ਦਰੱਖਤ ਉੱਤੇ ਚੜ੍ਹ ਕੇ ਸੈਲਫੀ ਲੈਣ ਲੱਗਿਆ, ਇਸ ਦੌਰਾਨ ਦਰੱਖਤ ਦੀ ਟਾਹਣੀ ਟੁੱ-ਟ ਗਈ ਅਤੇ ਉਹ ਉਸ ਦੇ ਨਾਲ ਲੱਗਦੀ ਕਰੀਬ 300 ਫੁੱਟ ਡੂੰ-ਘੀ ਖੱਡ ਵਿੱਚ ਜਾ ਕੇ ਡਿੱ-ਗ ਗਿਆ। ਜਿੱਥੇ ਉਸ ਦੀ ਮੌਕੇ ਉੱਤੇ ਹੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਸਿਰ, ਲੱਤਾਂ ਅਤੇ ਲੱਕ ਉਤੇ ਗੰਭੀਰ ਸੱ-ਟਾਂ ਲੱਗ ਗਈਆਂ। ਉਸ ਦੇ ਦੋਸਤਾਂ ਵਲੋਂ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ।

ਸਥਾਨਕ ਜਲਾਲਾਬਾਦ ਦੇ ਲੋਕਾਂ ਨਾਲ ਮਿਲ ਕੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਤੁਰੰਤ ਖੱਡ ਵਿਚੋਂ ਬਾਹਰ ਕੱਢਿਆ ਅਤੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਚ ਲੈ ਕੇ ਪਹੁੰਚੇ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿ-ਤ-ਕ ਐਲਾਨ ਕਰ ਦਿੱਤਾ। ਇਸ ਮੌਕੇ ਓਨ ਥਾਣੇ ਦੇ ਏ. ਐੱਸ. ਆਈ. ਓਮਕਾਰ ਸਾਲਵੇ ਨੇ ਦੱਸਿਆ ਕਿ ਸੈਲਫੀ ਲੈਣ ਦੇ ਚੱਕਰ ਵਿਚ ਮਨੋਜ ਪੁੱਤਰ ਸ਼ੋਭਾਰਾਮ ਸਿੰਖੇੜੀ ਦੀ ਦਰੱਖਤ ਤੋਂ ਡਿੱ-ਗ ਕੇ ਮੌ-ਤ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ, ਫਿਲਹਾਲ ਪੁਲਿਸ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *