ਸਵਾਰੀ ਲੈ ਕੇ ਜਾ ਰਹੇ, ਟੈਕਸੀ ਡਰਾਈਵਰ ਉੱਤੇ ਕੀਤੇ ਫਾ-ਇ-ਰ, ਜਖਮੀਂ ਨੇ ਤੋੜਿਆ ਦ-ਮ, ਦੋਸ਼ੀ ਹੋਏ ਫਰਾਰ, ਪੁਲਿਸ ਜਾਂਂਚ ਜਾਰੀ

Punjab

ਪੰਜਾਬ ਵਿਚ ਇਕ ਬਹੁਤ ਹੀ ਦੁੱਖ-ਦਾਈ ਘ-ਟ-ਨਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਆਪਣੀ ਅਲਟੋ ਟੈਕਸੀ ਵਿਚ ਚੰਡੀਗੜ੍ਹ ਤੋਂ ਲੁਧਿਆਣਾ ਸਵਾਰੀਆਂ ਲੈ ਕੇ ਜਾ ਰਹੇ ਟੈਕਸੀ ਡਰਾਈਵਰ ਦਾ ਸਮਰਾਲਾ ਬਾਈਪਾਸ ਉੱਤੇ ਗੋ-ਲੀ, ਚਲਾ ਕੇ ਕ-ਤ-ਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਦੋਸ਼ੀ ਉਸ ਦੀ ਟੈਕਸੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਹਨ। ਮ੍ਰਿ-ਤ-ਕ ਨੌਜਵਾਨ ਦੀ ਪਹਿਚਾਣ ਰਵੀ ਕੁਮਾਰ ਪੁੱਤਰ ਜੈ ਕੁਮਾਰ ਵਾਸੀ ਚੰਡੀਗੜ੍ਹ ਦੇ ਰੂਪ ਵਜੋਂ ਹੋਈ ਹੈ। ਜੋ ਕਿ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ।

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਤੜਕੇ 5.30 ਵਜੇ ਸਮਰਾਲਾ ਪੁਲਿਸ ਨੇ ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਦੇ ਪਿੰਡ ਹਰਿਓ ਦੇ ਨੇੜੇ ਇੱਕ ਨੌਜਵਾਨ ਡਰਾਈਵਰ ਦੀ ਦੇਹ ਬਰਾਮਦ ਕੀਤੀ ਹੈ। ਮ੍ਰਿ-ਤ-ਕ ਨੌਜਵਾਨ ਦੇ ਸਰੀਰ ਉੱਤੇ ਕਈ ਗੋ-ਲੀ-ਆਂ ਲੱਗੀਆਂ ਸਨ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ਉਤੇ ਪੁੱਜੇ ਸਮਰਾਲਾ ਪੁਲਿਸ ਦੇ ਡੀ. ਐਸ. ਪੀ. ਤਰਲੋਚਨ ਸਿੰਘ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਟੈਕਸੀ ਡਰਾਈਵਰ ਰਵੀ ਕੁਮਾਰ ਵਾਸੀ ਚੰਡੀਗੜ੍ਹ ਨੂੰ ਗੋ-ਲੀ, ਮਾ*ਰ*ਨ ਤੋਂ ਬਾਅਦ ਦੋਸ਼ੀ ਉਸ ਦੀ ਆਲਟੋ ਕਾਰ ਖੋ*ਹ ਕੇ ਲੈ ਗਏ।

ਇਸ ਮਾਮਲੇ ਸਬੰਧੀ ਮ੍ਰਿਤਕ ਦੇ ਪਰਿਵਾਰ ਵੱਲੋਂ ਸਮਰਾਲਾ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ਉੱਤੇ ਮੌਜੂਦ ਮ੍ਰਿਤਕ ਦੇ ਪਿਤਾ ਜੈ ਕੁਮਾਰ ਨੇ ਦੱਸਿਆ ਕਿ ਉਸ ਦਾ ਲੜਕਾ ਰਵੀ ਕੁਮਾਰ ਤਿੰਨ-ਚਾਰ ਮਹੀਨਿਆਂ ਤੋਂ ਟੈਕਸੀ ਚਲਾਉਂਦਾ ਸੀ। ਰਾਤ ਨੂੰ ਰਵੀ ਨੇ ਦੱਸਿਆ ਕਿ ਉਸ ਨੇ ਚੰਡੀਗੜ੍ਹ ਤੋਂ ਲੁਧਿਆਣਾ ਲਈ ਸਵਾਰੀ ਮਿਲ ਗਈ ਹੈ। ਸਵੇਰੇ-ਸਵੇਰੇ ਉਸ ਦੇ ਪੁੱਤਰ ਨੇ ਫ਼ੋਨ ਕਰਕੇ ਕਿਹਾ, ਪਾਪਾ, ਮੈਨੂੰ ਗੋ-ਲੀ, ਮਾ*ਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਰਵੀ ਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।

ਮੌਕੇ ਤੇ ਪਹੁੰਚੇ ਮਾਪਿਆਂ ਦੀ ਤਸਵੀਰ

ਇਸ ਮੌਕੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਸਾਨੂੰ ਜਿਸ ਨੌਜਵਾਨ ਦੀ ਦੇਹ ਮਿਲੀ ਹੈ, ਉਸ ਉੱਤੇ ਗੋ-ਲੀ-ਆਂ ਦੇ ਨਿਸ਼ਾਨ ਹਨ ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਤੋਂ ਪਤਾ ਲੱਗਿਆ ਹੈ ਕਿ ਮ੍ਰਿਤਕ ਆਪਣੀ ਟੈਕਸੀ ਵਿਚ ਚੰਡੀਗੜ੍ਹ ਤੋਂ ਲੁਧਿਆਣਾ ਸਵਾਰੀਆਂ ਲੈ ਕੇ ਜਾ ਰਿਹਾ ਸੀ। ਉਨ੍ਹਾਂ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਵਲੋਂ ਛੇਤੀ ਹੀ ਇਸ ਕ-ਤ-ਲ ਦੇ ਭੇਤ ਨੂੰ ਸੁਲਝਾ ਲਿਆ ਜਾਵੇਗਾ।

Leave a Reply

Your email address will not be published. Required fields are marked *